Moga Latest News : ਸੀਆਈਏ ਸਟਾਫ ਨੇ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ ਕੀਤਾ

0
128
Moga Latest News

ਮੋਗਾ (Moga Latest News) : ਮੋਗਾ ਪੁਲਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਸੀ.ਆਈ.ਏ. ਸਟਾਫ਼ ਮੋਗਾ ਨੇ ਇੱਕ ਹੈਰੋਇਨ ਤਸਕਰ ਨੂੰ ਕਾਬੂ ਕਰਕੇ ਉਸ ਪਾਸੋਂ ਹੈਰੋਇਨ ਤੋਂ ਇਲਾਵਾ 19.55 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਕਥਿਤ ਤਸਕਰ ਖਿਲਾਫ ਥਾਣਾ ਮੇਹਣਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਕਪਤਾਨ ਜੇ. ਐਲਨਚੇਲੀਅਨ ਨੇ ਦੱਸਿਆ ਕਿ ਐੱਸ.ਪੀ.ਆਈ. ਅਜੇਰਾਜ ਸਿੰਘ ਦੀ ਅਗਵਾਈ ‘ਚ ਪੁਲਸ ਪਾਰਟੀ ਸਮੇਤ ਇਲਾਕੇ ‘ਚ ਗਸ਼ਤ ਕਰ ਰਹੇ ਸਨ ਤਾਂ ਸਹਾਇਕ ਥਾਣੇਦਾਰ ਕੇਵਲ ਸਿੰਘ ਬੁੱਘੀਪੁਰਾ ਚੌਕ ਨੇੜੇ ਤਾਜ ਪੈਲੇਸ ਮੌਜੂਦ ਸਨ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਫਰੀਦਕੋਟ ਵਾਸੀ ਦੀਪ ਉਰਫ ਦੀਪੂ ਜੋ ਕਿ ਸਾਬਕਾ ਫੌਜੀ ਹੈ |

ਹੈਰੋਇਨ ਦੀ ਤਸਕਰੀ ਵਿੱਚ।ਜੋ ਅੱਜ ਕੱਲ ਬੁੱਘੀਪੁਰਾ ਚੌਂਕ ਵਿੱਚ ਸਥਿਤ ਇੱਕ ਹੋਟਲ ਦੇ ਕੋਲ ਖੜ੍ਹਾ ਹੈ, ਜਿਸ ਨੂੰ ਹੈਰੋਇਨ ਦੀ ਡਿਲੀਵਰੀ ਕਰਨ ਲਈ ਇੱਕ ਵੱਡੇ ਤਸਕਰ ਨੇ ਆਉਣਾ ਹੈ। ਸੂਚਨਾ ਮਿਲਣ ’ਤੇ ਪੁਲੀਸ ਨੇ ਦੀਪ ਉਰਫ਼ ਦੀਪੂ ਨੂੰ ਕਾਬੂ ਕਰਕੇ ਉਸ ਕੋਲੋਂ 30 ਗ੍ਰਾਮ ਹੈਰੋਇਨ ਤੋਂ ਇਲਾਵਾ 19 ਲੱਖ 55 ਹਜ਼ਾਰ ਰੁਪਏ ਬਰਾਮਦ ਕੀਤੇ। ਪੁੱਛਗਿੱਛ ਦੌਰਾਨ ਕਥਿਤ ਸਮੱਗਲਰ ਨੇ ਦੱਸਿਆ ਕਿ ਉਸ ਨੇ ਉਕਤ ਪੈਸੇ ਕਿਸੇ ਹੋਰ ਸਮੱਗਲਰ ਨੂੰ ਦੇਣੇ ਸਨ, ਜਿਸ ਤੋਂ ਉਸ ਨੇ ਹੈਰੋਇਨ ਦੀ ਖੇਪ ਲੈਣੀ ਸੀ ਪਰ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਤਸਕਰ ਨੂੰ ਅੱਜ ਪੁੱਛਗਿੱਛ ਕਰਨ ਉਪਰੰਤ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।

SHARE