Today Weather Update ਉੱਤਰੀ ਭਾਰਤ ਵਿਚ ਕੜਾਕੇ ਦੀ ਠੰਡ ਜਾਰੀ ਰਹੇਗੀ

0
447
Today Weather Update

Today Weather Update

ਇੰਡੀਆ ਨਿਊਜ਼, ਚੰਡੀਗੜ੍ਹ :

Today Weather Update ਪਿਛਲੇ ਲਗਭਗ 10 ਦਿਨਾਂ ਤੋਂ ਉੱਤਰੀ ਭਾਰਤ ਦੇ ਰਾਜਾਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਬਹੁਤ ਜਿਆਦਾ ਠੰਡ ਪੈ ਰਹੀ ਹੈ। ਇਸ ਦੌਰਾਨ ਸੂਰਜ ਦੇਵਤਾ ਦੇ ਦਰਸ਼ਨ ਨਾ ਦੇ ਬਰਾਬਰ ਹੋਏ ਹਨ। ਭਾਰੀ ਮਾਤ੍ਰਾ ਵਿਚ ਬਾਰਿਸ਼ ਪੈਣ ਤੋਂ ਬਾਅਦ ਸੰਘਣੀ ਧੁੰਦ ਪੈ ਰਹੀ ਹੈ। ਜਿਸ ਨਾਲ ਤਾਪਮਾਨ ਲਗਾਤਾਰ ਹੇਠਾਂ ਜਾ ਰਿਹਾ ਹੈ। ਹਰ ਕੋਈ ਸੋਚ ਰਿਹਾ ਹੈ ਕਿ ਇਸ ਠੰਡ ਤੋਂ ਕਦੋਂ ਰਾਹਤ ਮਿਲੇਗੀ।

ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿਤੀ (Today Weather Update)

ਠੰਡ ਤੋਂ ਰਾਹਤ ਮਿਲਣ ਦੀ ਉਮੀਦ ਵਿਚ ਬੈਠੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਇਹ ਸਰਦੀ ਅਗਲੇ ਕੁਜ ਦਿਨ ਇਸ ਤਰਾਂ ਹੀ ਪਵੇਗੀ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਦੋ ਦਿਨਾਂ ਦੌਰਾਨ ਪੱਛਮੀ ਹਿਮਾਲੀਅਨ ਖੇਤਰ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਵੱਖ-ਵੱਖ ਥਾਵਾਂ ‘ਤੇ ਰਾਤ ਜਾਂ ਸਵੇਰ ਦੇ ਸਮੇਂ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਛਾਈ ਰਹੇਗੀ। ਇਸ ਦੇ ਨਾਲ ਹੀ ਤਾਪਮਾਨ ਹੋਰ ਵੀ ਹੇਠਾਂ ਡਿੱਗੇਗਾ।

ਇਨ੍ਹਾਂ ਰਾਜਾਂ ਵਿੱਚ ਮੀਂਹ ਦੀ ਸੰਭਾਵਨਾ (Today Weather Update)

ਆਈਐਮਡੀ ਨੇ ਕਿਹਾ, ਤਾਜ਼ਾ ਪੱਛਮੀ ਗੜਬੜ 16 ਜਨਵਰੀ ਤੋਂ ਪੱਛਮੀ ਹਿਮਾਲੀਅਨ ਖੇਤਰ ਨੂੰ ਪ੍ਰਭਾਵਤ ਕਰੇਗੀ। 18 ਜਨਵਰੀ ਤੋਂ, ਇੱਕ ਹੋਰ ਪੱਛਮੀ ਗੜਬੜ ਉੱਤਰ ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ।

ਘਰਾਂ ਵਿਚ ਕੈਦ ਹੋਏ ਲੋਕ (Today Weather Update)

ਪੰਜਾਬ ਵਿਚ ਪਿਛਲੇ ਪੂਰੇ ਹਫਤੇ ਸੂਰਜ ਦੀ ਚਮਕ ਦਿਖਾਈ ਨਹੀਂ ਦਿਤੀ। ਇਸ ਦਾ ਅਸਰ ਇਹ ਹੋਇਆ ਕਿ ਸ਼ਨੀਵਾਰ ਨੂੰ ਬਹੁਤ ਜ਼ਿਆਦਾ ਠੰਡ ਹੋ ਗਈ। ਇਸ ਦੇ ਚਲਦੇ ਲੋਕ ਘਰਾਂ ਵਿਚ ਹੀ ਕੈਦ ਹੋ ਗਏ। ਠੰਡ ਦਾ ਇਹ ਸਿਲਸਿਲਾ ਇਤਵਾਰ ਨੂੰ ਵੀ ਜਾਰੀ ਰਿਹਾ । ਸ਼ਨੀਵਾਰ ਨੂੰ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਦੇ ਅੰਤਰ ਨੂੰ ਘੱਟ ਕਰਨ ਤੋਂ ਬਾਅਦ ਸਵੇਰ ਤੋਂ ਦੇਰ ਰਾਤ ਤੱਕ ਮੌਸਮ ਪਹਿਲਾਂ ਵਾਂਗ ਹੀ ਰਿਹਾ। ਦਿਨ ਭਰ ਵੱਧ ਤੋਂ ਵੱਧ ਤਾਪਮਾਨ 11.30 ਅਤੇ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਆਉਣ ਵਾਲੇ 24 ਘੰਟਿਆਂ ਦੌਰਾਨ ਮੌਸਮ ਵਿੱਚ ਕੋਈ ਤਬਦੀਲੀ ਨਾ ਹੋਣ ਦੀ ਭਵਿੱਖਬਾਣੀ ਕੀਤੀ ਹੈ।

ਇਹ ਵੀ ਪੜ੍ਹੋ :Total Covid Deaths In India ਜਾਣੋ ਹੁਣ ਤੱਕ ਕੋਵਿਡ ਕਾਰਨ ਕਿੰਨੇ ਲੋਕਾਂ ਦੀ ਜਾਨ ਜਾ ਚੁੱਕੀ ਹੈ

Connect With Us : Twitter Facebook

SHARE