Raghav Chadha Target Congress ਕਾਂਗਰਸ ਨੇ ਚੰਨੀ ਨੂੰ SC ਭਾਈਚਾਰੇ ਦੀਆਂ ਵੋਟਾਂ ਲਈ ਵਰਤਿਆ – ਰਾਘਵ ਚੱਢਾ

0
233
Raghav Chadha Target Congress

ਚੰਡੀਗੜ੍ਹ, ਗੁਰਨਾਮ ਸਾਗਰ :
Raghav Chadha Target Congress : ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਾਂਗਰਸ ‘ਤੇ ਮੁੱਖ ਮੰਤਰੀ ਚੰਨੀ ਨੂੰ ਦਲਿਤ ਵੋਟਾਂ ਨੂੰ ਲੁਭਾਉਣ ਲਈ ਵਰਤਣ ਦਾ ਦੋਸ਼ ਲਗਾਇਆ ਹੈ। ਸੋਮਵਾਰ ਨੂੰ ਮੀਡੀਆ ਨੂੰ ਸੰਬੋਧਨ ਕਰਦਿਆਂ ਚੱਢਾ ਨੇ ਕਿਹਾ ਕਿ ਕਾਂਗਰਸ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਪੰਜਾਬ ਦੇ ਆਪਣੇ ਸਾਰੇ ਵੱਡੇ ਆਗੂਆਂ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਟਿਕਟਾਂ ਦਿੱਤੀਆਂ।

ਮੁੱਖ ਮੰਤਰੀ ਚੰਨੀ ਦੇ ਭਰਾ ਦੀ ਟਿਕਟ ਕਟੀ Raghav Chadha Target Congress

ਪਰ ਮੁੱਖ ਮੰਤਰੀ ਚੰਨੀ ਦੇ ਭਰਾ ਦੀ ਟਿਕਟ ਕੱਟ ਦਿੱਤੀ। ਇਸ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਨੇ ਦਲਿਤ ਭਾਈਚਾਰੇ ਦੀਆਂ ਵੋਟਾਂ ਲਈ ਚੰਨੀ ਨੂੰ ‘ਵਰਤੋਂ ਅਤੇ ਸੁੱਟ’ ਦਿੱਤਾ ਹੈ। ਚੱਢਾ ਨੇ ਟਿਕਟਾਂ ਹਾਸਲ ਕਰਨ ਵਾਲੇ ਕਾਂਗਰਸੀ ਆਗੂਆਂ ਦੇ ਪਰਿਵਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਨੇ ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਅਮਰ ਸਿੰਘ ਦੇ ਪੁੱਤਰ ਰਾਏਕੋਟ, ਅਵਤਾਰ ਹੈਨਰੀ ਦੇ ਪੁੱਤਰ ਜਲੰਧਰ, ਬ੍ਰਹਮ ਮਹਿੰਦਰਾ ਦੇ ਪੁੱਤਰ ਪਟਿਆਲਾ ਦੇਹੱਟੀ ਅਤੇ ਸੁਨੀਲ ਜਾਖੜ ਦੇ ਭਤੀਜੇ ਨੂੰ ਟਿਕਟ ਦਿੱਤੀ ਹੈ।

ਪਰ ਜਨਤਕ ਤੌਰ ‘ਤੇ ਚੋਣ ਲੜਨ ਦੀ ਇੱਛਾ ਪ੍ਰਗਟਾਉਣ ਦੇ ਬਾਵਜੂਦ ਮੁੱਖ ਮੰਤਰੀ ਚੰਨੀ ਦੇ ਭਰਾ ਨੂੰ ਟਿਕਟ ਨਹੀਂ ਦਿੱਤੀ। ਇਸ ਤੋਂ ਪਤਾ ਲੱਗਦਾ ਹੈ ਕਿ ਚੰਨੀ ਕਾਂਗਰਸ ਪਾਰਟੀ ਵਿਚ ਬਿਲਕੁਲ ਵੀ ਕੰਮ ਨਹੀਂ ਕਰਦੇ। ਕਾਂਗਰਸ ਨੇ ਚੰਨੀ ਨੂੰ ਮੁੱਖ ਮੰਤਰੀ ਵਜੋਂ ਕੁਝ ਦਿਨਾਂ ਲਈ ਦਲਿਤ ਭਾਈਚਾਰੇ ਦੀਆਂ ਵੋਟਾਂ ਹਾਸਲ ਕਰਨ ਲਈ ਵਰਤਿਆ।

ਚੱਢਾ ਨੇ ਕਿਹਾ ਕਿ ਕਾਂਗਰਸ ਦਾ ਓਬੀਸੀ-ਐਸਸੀ ਆਗੂਆਂ ਦੇ ਨਾਂ ’ਤੇ ਵੋਟਾਂ ਲੈ ਕੇ ਮੁੱਖ ਮੰਤਰੀ ਬਦਲਣ ਦਾ ਇਤਿਹਾਸ ਰਿਹਾ ਹੈ। ਕਾਂਗਰਸ ਨੇ ਮਹਾਰਾਸ਼ਟਰ ਵਿੱਚ ਵੀ ਅਜਿਹਾ ਕੀਤਾ ਹੈ। ਉੱਥੇ ਵੀ ਕਾਂਗਰਸ ਨੇ ਚੰਨੀ ਵਾਂਗ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਵਰਤਿਆ ਸੀ। ਚੋਣਾਂ ਤੋਂ ਕੁਝ ਦਿਨ ਪਹਿਲਾਂ ਸ਼ਿੰਦੇ ਨੂੰ ਮੁੱਖ ਮੰਤਰੀ ਬਣਾਇਆ ਗਿਆ ਅਤੇ ਚੋਣਾਂ ਤੋਂ ਬਾਅਦ ਉਨ੍ਹਾਂ ਦੇ ਨਾਂ ‘ਤੇ ਵੋਟਾਂ ਲੈ ਕੇ ਮੁੱਖ ਮੰਤਰੀ ਬਦਲ ਦਿੱਤਾ। ਮਹਾਰਾਸ਼ਟਰ ਵਾਂਗ ਹੁਣ ਪੰਜਾਬ ਵਿੱਚ ਵੀ ਕਾਂਗਰਸ ਚੰਨੀ ਨੂੰ ‘ਨਾਈਟਵਾਚਮੈਨ’ ਵਜੋਂ ਵਰਤ ਰਹੀ ਹੈ।

CM Channi statement on Kejriwal

ਚੱਢਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਹੋਰ ਕਈ ਆਗੂ ਮੁੱਖ ਮੰਤਰੀ ਚੰਨੀ ਦਾ ਸਤਿਕਾਰ ਨਹੀਂ ਕਰਦੇ। ਸਿੱਧੂ ਦੀ ਕਾਨਫਰੰਸ ਦੇ ਪੋਸਟਰਾਂ ਵਿੱਚ ਚੰਨੀ ਦੀ ਤਸਵੀਰ ਗਾਇਬ ਹੈ। ਸਿੱਧੂ ਲਗਾਤਾਰ ਚੰਨੀ ਸਰਕਾਰ ‘ਤੇ ਭ੍ਰਿਸ਼ਟਾਚਾਰ ਅਤੇ ਮਾਫੀਆ ਨਾਲ ਮਿਲੀਭੁਗਤ ਦੇ ਦੋਸ਼ ਲਗਾਉਂਦੇ ਰਹੇ ਹਨ। ਇਸ ਦਾ ਸਾਫ਼ ਮਤਲਬ ਹੈ ਕਿ ਕਾਂਗਰਸ ਵਿੱਚ ਚੰਨੀ ਦੀ ਕੋਈ ਅਹਿਮੀਅਤ ਨਹੀਂ ਹੈ। ਕਾਂਗਰਸ ਦਾ ਮਕਸਦ ਚੰਨੀ ਦੇ ਰੂਪ ਵਿੱਚ ਪ੍ਰਤੀਨਿਧਤਾ ਦੇਣਾ ਨਹੀਂ ਸੀ। ਉਸ ਦਾ ਮਨੋਰਥ ਕੇਵਲ ਚੰਨੀ ਦਾ ਨਾਂ ਵਰਤਣਾ ਸੀ।

ਇਹ ਵੀ ਪੜ੍ਹੋ : Punjab Assembly Elections 2022 ਪੰਜਾਬ ‘ਚ ਚੰਨੀ ਚਮਕੌਰ ਸਾਹਿਬ ਤੋਂ ਤੇ ਅੰਮ੍ਰਿਤਸਰ ਸ਼ਹਿਰ ਤੋਂ ਸਿੱਧੂ ਉਮੀਦਵਾਰ, 86 ਉਮੀਦਵਾਰਾਂ ਨੂੰ ਟਿਕਟਾਂ

Connect With Us : Twitter Facebook

SHARE