ED Raid in Punjab
ਇੰਡੀਆ ਨਿਊਜ਼, ਚੰਡੀਗੜ੍ਹ :
ED Raid in Punjab ਪੰਜਾਬ ਵਿਚ ਰੇਤ ਮਾਫੀਆ ਅਤੇ ਮਨੀ ਲੌਂਡਰਿੰਗ ਦੇ ਮਾਮਲੇ ਵਿਚ ਇਡੀ ਦੀ ਕਾਰਵਾਈ ਬੁਧਵਾਰ ਦੂਜੇ ਦਿਨ ਵੀ ਚਲਦੀ ਰਹੀ । ਇਸ ਦੌਰਾਨ ਜੋ ਜਾਣਕਾਰੀ ਸਾਮਣੇ ਆਈ ਹੈ ਉਸ ਮੁਤਾਬਿਕ ਕੇਂਦਰੀ ਟੀਮਾਂ ਨੂੰ ਕਰੋੜਾਂ ਰੁਪਏ ਦਾ ਕੈਸ਼ ਮਿਲਿਆ ਹੈ । ਜਿਸ ਕਾਰਨ ਟੀਮਾਂ ਨੂੰ ਉਮੀਦ ਹੈ ਕਿ ਅਜੇ ਹੋਰ ਵੀ ਖੁਲਾਸੇ ਹੋਣਗੇ। ਧਿਆਨ ਰਹੇ ਕਿ ਰਾਜ ਵਿਚ ਬੀਤੇ ਰੋਜ ਟੀਮ ਨੇ 10 ਜਗਾ ਛਾਪੇਮਾਰੀ ਕੀਤੀ ਸੀ। ਇਹ ਛਾਪੇ ਮੁੱਖਮੰਤਰੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੇ ਠਿਕਾਣਿਆਂ ਤੇ ਮਾਰੇ ਗਏ ਸੀ। ਇਸ ਦੌਰਾਨ ਭੁਪਿੰਦਰ ਸਿੰਘ ਅਤੇ ਉਸ ਦੇ ਨਾਲ ਦੀਆਂ ਕੋਲੋਂ 6 ਕਰੋੜ ਰੁਪਏ ਦੀ ਜਾਇਦਾਦ ਦੇ ਕਾਗਜਾਤ ਮਿਲੇ ਸੀ। ਬੁਧਵਾਰ ਨੂੰ 3.9 ਕਰੋੜ ਦੀ ਨਗਦੀ ਮਿਲੀ ।
ਸੀਐਮ ਨੇ ਦੱਸਿਆ ਸਾਜਿਸ਼ (ED Raid in Punjab)
ਇਡੀ ਦੀ ਇਸ ਕਾਰਵਾਈ ਨੂੰ ਮੁੱਖਮੰਤਰੀ ਚਰਣਜੀਤ ਸਿੰਘ ਚੰਨੀ ਨੇ ਸਾਜਿਸ਼ ਕਰਾਰ ਦਿੱਤੋ ਹੈ । ਚੰਨੀ ਦਾ ਕਹਿਣਾ ਹੈ ਕਿ ਪੰਜਾਬ ਵਿਚ ਚੋਣਾਂ ਬਿਲਕੁਲ ਨੇੜੇ ਹਨ। ਇਸ ਲਈ ਉਨ੍ਹਾਂ ਤੇ ਦਵਾਬ ਬਣਾਉਣ ਲਈ ਇਹ ਸਬ ਹੋ ਰਿਹਾ ਹੈ ।
ਇਸ ਮਾਮਲੇ ਵਿਚ ਹੋਈ ਕਾਰਵਾਈ (ED Raid in Punjab)
ਜਾਣਕਾਰੀ ਦੇ ਮੁਤਾਬਿਕ ਇਹ ਕੇਸ 2018 ਦਾ ਹੈ। ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਮੁੱਖਮੰਤਰੀ ਸਨ ਅਤੇ ਚਰਣਜੀਤ ਸਿੰਘ ਚੰਨੀ ਕੈਬਿਨੇਟ ਮੰਤਰੀ ਸਨ। ਹਾਲਾਂਕਿ ਉਸ ਸਮੇਂ ਜੋ ਐਫਆਈਆਰ ਦਰਜ ਕੀਤੀ ਗਈ ਸੀ ਉਸ ਵਿਚ ਭੁਪਿੰਦਰ ਸਿੰਘ ਹਨੀ ਦਾ ਨਾਂ ਨਹੀਂ ਸੀ। ਪਰ ਜੋ ਨਾਮਜਦ ਆਰੋਪੀ ਸਨ ਉਨ੍ਹਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਹੀ ਇਹ ਕਾਰਵਾਈ ਕੀਤੀ ਜਾ ਰਹੀ ਹੈ ।
ਇਹ ਵੀ ਪੜ੍ਹੋ : AAP announces CM candidate ਭਗਵੰਤ ਮਾਨ ਬਣਿਆ ਪਾਰਟੀ ਦਾ ਮੁੱਖਮੰਤਰੀ ਚੇਹਰਾ