Major operation of Punjab Police 6.6 ਲੱਖ ਲੀਟਰ ਤੋਂ ਵੱਧ ਸ਼ਰਾਬ, 44.49 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਕੀਤੇ ਜਬਤ

0
280
Major operation of Punjab Police

Major operation of Punjab Police

ਇੰਡੀਆ ਨਿਊਜ਼, ਚੰਡੀਗੜ੍ਹ :

Major operation of Punjab Police ਪੰਜਾਬ ਵਿਚ ਵਿਧਾਨਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ। ਜਦੋਂ ਵੀ ਚੋਣਾਂ ਨੇੜੇ ਆਂਦੀਆਂ ਹਨ ਤਾਂ ਹਰ ਵਾਰੀ ਕਈਂ ਸਮਾਜ ਵਰੋਧੀ ਧਿਰਾਂ ਸਰਗਰਮ ਹੋ ਜਾਂਦੀਆਂ ਹਨ । ਜੋ ਵੋਟਰਾਂ ਨੂੰ ਨਸ਼ੇ ਅਤੇ ਹੋਰ ਵਰਜਿਤ ਵਸਤੂਆਂ ਦੇ ਕੇ ਚੋਣਾਂ ਵਿਚ ਵਿਗਣ ਪਾਉਣ ਦੀ ਫ਼ਿਰਾਕ ਵਿਚ ਰਹਿੰਦੀਆਂ ਹਨ। ਜਰ ਵਾਰ ਚੋਣ ਕਮਿਸ਼ਨ ਦਾ ਇਹ ਯੱਤਨ ਹੁੰਦਾ ਹੈ ਕਿ ਇਸ ਤਰਾਂ ਦੀਆਂ ਮਨੁੱਖ ਵਿਰੋਧੀ ਧਿਰਾਂ ਨੂੰ ਠੱਲ ਪਾਈ ਜਾਵੇ ਤਾਂ ਜੋ ਚੋਣਾਂ ਚੰਗੇ ਅਤੇ ਸੱਭੇ ਢੰਗ ਨਾਲ ਪਾਈਆਂ ਜਾ ਸਕਣ। ਇਸ ਵਾਰ ਵੀ ਮੁਖ ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਦੀ ਪੂਰੀ ਕੋਸ਼ਿਸ਼ ਹੈ ਕਿ ਵਿਧਾਨਸਭਾ ਚੋਣਾਂ ਵਿਚ ਕਿਸੇ ਤਰਾਂ ਦੀ ਰੁਕਾਵਟ ਨਾ ਆਵੇ।

ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਨਾਲ ਬੈਠਕਾਂ (Major operation of Punjab Police)

ਰਾਜ ਵਿਚ ਸ਼ਾਂਤਮਈ ਅਤੇ ਨਿਰਪੱਖ ਚੋਣਾਂ ਕਰਾਉਣ ਲਈ ਚੋਣ ਕਮਿਸ਼ਨ ਲਗਾਤਾਰ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲ ਕੇ ਕਮ ਕਰ ਰਿਹਾ ਹੈ। ਡਾ. ਰਾਜੂ ਨੇ ਪਿਛਲੇ ਦਿਨੀ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਨਸ਼ੇ ਵਿਰੋਧੀ ਕਾਰਵਾਈ ਕਰਨ ਦਾ ਪਲਾਨ ਤਿਆਰ ਕੀਤਾ ਸੀ। ਇਸ ਉਪਰ ਕਮ ਕਰਦੇ ਹੋਏ ਪੁਲਿਸ ਟੀਮਾਂ ਨੇ ਜ਼ੋਰਦਾਰ ਕਾਰਵਾਈ ਕੀਤੀ।

ਪੁਲਿਸ ਟੀਮਾਂ ਨੇ ਇਹ ਬਰਾਮਦਗੀ ਕੀਤੀ (Major operation of Punjab Police)

ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਵੱਖ-ਵੱਖ ਇਨਫੋਰਸਮੈਂਟ ਏਜੰਸੀਆਂ ਨੇ 1.74 ਕਰੋੜ ਰੁਪਏ ਦੀ ਨਕਦੀ, 27960.292 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। 235069 ਲੀਟਰ ਲਾਹਣ (ਸ਼ਰਾਬ ਬਣਾਉਣ ਲਈ ਵਰਤਿਆ ਜਾਣ ਵਾਲਾ ਕੱਚਾ ਮਾਲ), 1088.01 ਕਿਲੋ ਭੁੱਕੀ, 11.03 ਕਿਲੋ ਅਫੀਮ, 3370.82 ਗ੍ਰਾਮ ਹੈਰੋਇਨ, 123.507 ਗ੍ਰਾਮ ਸਮੈਕ, 2940 ਕੈਪਸੂਲ, 90 ਨਸ਼ੀਲੀਆਂ ਗੋਲੀਆਂ ਅਤੇ 90 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ : Drone found on Indo-Pak border ਸਰਹੱਦ ਦੇ 200 ਮੀਟਰ ਅੰਦਰ ਮਿਲਿਆ ਡਰੋਨ

ਇਹ ਵੀ ਪੜ੍ਹੋ : China building a bridge near Pangong Lake ਚੀਨ ਝੀਲ ਦੇ ਉੱਤਰੀ ਅਤੇ ਦੱਖਣੀ ਸਿਰੇ ਨੂੰ ਜੋੜ ਰਿਹਾ

Connect With Us : Twitter Facebook

 

SHARE