Punjab Corona Cases Update 24 ਘੰਟਿਆਂ ਵਿਚ 7849 ਨਵੇਂ ਕੇਸ

0
215
Punjab Corona Cases Update

Punjab Corona Cases Update

ਇੰਡੀਆ ਨਿਊਜ਼, ਚੰਡੀਗੜ੍ਹ :

Punjab Corona Cases Update  ਪੂਰੇ ਦੇਸ਼ ਵਿਚ ਇਸ ਸਮੇਂ ਕੋਰੋਨਾ ਵਾਇਰਸ (Corona Virus) ਦੀ ਤੀਜੀ ਲਹਿਰ ਜ਼ੋਰ ਫੜ ਚੁੱਕੀ ਹੈ। ਹਰ ਰੋਜ ਲੱਖਾਂ ਦੀ ਗਿਣਤੀ ਵਿਚ ਕੋਰੋਨਾ ਪੌਜੇਟਿਵ ਸਾਮਣੇ ਆ ਰਹੇ ਨੇ। ਇਸ ਵਾਇਰਸ ਦੇ ਨਾਲ ਵੱਡੀ ਗਿਣਤੀ ਵਿਚ ਦੇਸ਼ ਵਿਚ ਅਜੇ ਤੱਕ ਮੌਤਾਂ ਹੋ ਚੁਕੀਆਂ ਹਨ। ਕੇਂਦਰ ਸਰਕਾਰ ਟੀਕਾਕਰਨ ਦੇ ਨਾਲ ਇਸ ਵਾਇਰਸ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਇਕ ਵਾਰ ਫਿਰ ਤੋਂ ਦੇਸ਼ ਵਿਚ ਇਹ ਵਾਇਰਸ ਬੇਕਾਬੂ ਹੋ ਚੁੱਕਿਆ ਹੈ

ਪੰਜਾਬ ਦੀ ਸੰਕ੍ਰਮਣ ਦਰ 18.94% (Punjab Corona Cases Update)

ਸੇਹਤ ਮਹਿਕਮੇ ਦੇ ਆਂਕੜਿਆਂ ਨੂੰ ਦੇਖਿਆ ਜਾਵੇ ਤਾਂ ਪਿਛਲੇ 24 ਘੰਟਿਆਂ ਵਿਚ ਪੰਜਾਬ ਵਿਚ ਇਸ ਵਾਇਰਸ ਨਾਲ ਸੰਕ੍ਰਮਿਤ 7849 ਨਵੇਂ ਕੇਸ ਆਏ ਹਨ। ਇਸ ਦੇ ਨਾਲ ਹੀ 27 ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਕੀਤੇ ਹੋਏ ਟੇਸਟ ਦੇ ਮੁਤਾਬਿਕ ਪ੍ਰਦੇਸ਼ ਦੀ ਇਕ ਦਿਨ ਦੀ ਸੰਕ੍ਰਮਣ ਦਰ 18.94 ਰਹੀ।

ਦੇਸ਼ ਵਿਚ 3,17,532 ਲੋਕ ਪੌਜ਼ਟਿਵ ਮਿਲੇ (Punjab Corona Cases Update)

ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਬੁੱਧਵਾਰ ਨੂੰ 3,17,532 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਬਹੁਤ ਚਿੰਤਾਜਨਕ ਅੰਕੜਾ ਹੈ। ਇਸ ਦੌਰਾਨ ਜੇਕਰ ਮੌਤਾਂ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਕੁੱਲ 491 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਠੀਕ ਹੋਣ ਦੇ ਮਾਮਲੇ ‘ਚ 24 ਘੰਟਿਆਂ ‘ਚ 2.23 ਲੱਖ ਮਰੀਜ਼ ਠੀਕ ਹੋ ਚੁੱਕੇ ਹਨ। ਦੱਸ ਦੇਈਏ ਕਿ 19 ਜਨਵਰੀ ਨੂੰ 2.82 ਲੱਖ ਲੋਕ ਸੰਕਰਮਿਤ ਪਾਏ ਗਏ ਸਨ।

ਇਹ ਵੀ ਪੜ੍ਹੋ : Total Covid Deaths In India ਜਾਣੋ ਹੁਣ ਤੱਕ ਕੋਵਿਡ ਕਾਰਨ ਕਿੰਨੇ ਲੋਕਾਂ ਦੀ ਜਾਨ ਜਾ ਚੁੱਕੀ ਹੈ

Connect With Us : Twitter Facebook

SHARE