Covid-19 Update Punjab ਪ੍ਰਦੇਸ਼ ਵਿਚ 7986 ਨਵੇਂ ਸੰਕਰਮਿਤ ਮਿਲੇ

0
229
Covid-19 Update Punjab

Covid-19 Update Punjab

ਇੰਡੀਆ ਨਿਊਜ਼, ਚੰਡੀਗੜ੍ਹ :

Covid-19 Update Punjab ਪੂਰੇ ਦੇਸ਼ ਦੇ ਨਾਲ-ਨਾਲ ਹੁਣ ਪੰਜਾਬ ਵਿਚ ਵੀ ਕੋਰੋਨਾ ਦੀ ਤੀਜੀ ਲਹਿਰ ਨੇ ਡਰਾਉਣਾ ਸ਼ੁਰੂ ਕਰ ਦਿੱਤਾ ਹੈ। ਜਿਥੇ ਦੇਸ਼ ਵਿਚ ਹਰ ਰੋਜ ਕੋਰੋਨਾ ਦੇ ਕੇਸ ਤੇਜੀ ਨਾਲ ਵੱਧ ਰਹੇ ਹਨ। ਉਥੇ ਹੀ ਪੰਜਾਬ ਵਿਚ ਵੀ ਹੁਣ ਇਸ ਵਾਇਰਸ ਨੇ ਤੇਜ ਰਫਤਾਰ ਫੜ ਲਯੀ ਹੈ। ਹਾਲਾਂਕਿ ਪੰਜਾਬ ਸਰਕਾਰ ਇਸ ਵਾਇਰਸ ਨਾਲ ਨਜਿੱਠਣ ਲਯੀ ਕੋਸ਼ਿਸ਼ ਕਰ ਰਹੀ ਹੈ। ਪਰ ਹਰ ਰੋਜ ਮਿਲਣ ਵਾਲੇ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਜੋਕਿ ਪ੍ਰੇਸ਼ਾਨੀ ਕਾ ਕਾਰਨ ਬਣ ਰਹੀ ਹੈ। ਸੇਹਤ ਮੰਤਰਾਲੇ ਦੇ ਆਂਕੜਿਆਂ ਦੀ ਗੱਲ ਕਰੀਏ ਤਾਂ ਬੀਤੇ 24 ਘੰਟਿਆਂ ਵਿੱਚ ਪ੍ਰਦੇਸ਼ ਵਿਚ 7986 ਨਵੇਂ ਸੰਕਰਮਿਤ ਪਾਏ ਗਏ ਹਨ।

31 ਲੋਕਾਂ ਦੀ ਹੋਈ ਮੌਤ (Covid-19 Update Punjab)

ਸਰਕਾਰੀ ਆਂਕੜਿਆਂ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਨਾਲ ਪ੍ਰਦੇਸ਼ ਵਿੱਚ 31 ਲੋਕਾਂ ਦੀ ਮੌਤ ਹੋਈ ਹੈ । ਵੀਰਵਾਰ ਨੂੰ ਮਿਲੇ ਕੇਸਾਂ ਕਰਕੇ ਪੰਜਾਬ ਵਿੱਚ ਸੰਕ੍ਰਮਣ ਦੀ ਦਰ ਹੁਣ 18.75% ਹੋ ਗਈ ਹੈ। ਉਥੇ ਹੀ ਜੇਕਰ ਦੇਖਿਆ ਜਾਵੇ ਤਾਂ ਇੱਕਲੇ ਪਟਿਆਲਾ ਜਿਲੇ ਵਿੱਚ 24 ਘੰਟਿਆਂ ਦੌਰਾਨ 7 ਲੋਕਾਂ ਦੀ ਮੌਤ ਹੋ ਗਈ ਹੈ।

ਦੇਸ਼ ‘ਚ 3,47,254 ਤੋਂ ਵੱਧ ਨਵੇਂ ਕੇਸ

ਦੇਸ਼ ‘ਚ ਕੋਰੋਨਾ ਵਾਇਰਸ (Corona Virus) ਦੇ ਮਾਮਲੇ ਵਧਦੇ ਜਾ ਰਹੇ ਹਨ। ਸਿਹਤ ਮੰਤਰਾਲੇ ਦੇ ਅਨੁਸਾਰ, 24 ਘੰਟਿਆਂ ਵਿੱਚ 3,47,254 ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਹਨ, ਜੋ ਕਿ ਕੱਲ੍ਹ ਨਾਲੋਂ 9% ਵੱਧ ਹੈ। ਭਾਰਤ ਕੋਰੋਨਾ ਦੇ ਮਾਮਲਿਆਂ ਵਿੱਚ ਅਮਰੀਕਾ ਤੋਂ ਬਾਅਦ ਦੂਜਾ ਸਭ ਤੋਂ ਪ੍ਰਭਾਵਤ ਦੇਸ਼ ਬਣ ਗਿਆ ਹੈ। ਜਦੋਂ ਦੇਸ਼ ਵਿੱਚ ਰਿਕਾਰਡ ਟੀਕਾਕਰਨ ਹੋ ਰਿਹਾ ਹੈ ਤਾਂ ਇੰਨੇ ਸਾਰੇ ਮਾਮਲੇ ਦੇਖਣਾ ਸੱਚਮੁੱਚ ਚਿੰਤਾਜਨਕ ਹੋ ਜਾਂਦਾ ਹੈ। ਇੱਕ ਵਾਰ ਫਿਰ ਕੇਸਾਂ ਦੇ ਵਾਧੇ ਨੇ ਸਿਹਤ ਵਿਭਾਗ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ : Corona Virus in World 24 ਘੰਟਿਆਂ ‘ਚ 34.61 ਲੱਖ ਨਵੇਂ ਕੋਰੋਨਾ ਮਰੀਜ਼

Connect With Us : Twitter Facebook

SHARE