Politics of Punjab ਸੀਐਮ ਨੂੰ ਘੇਰਣ ਦੀ ਜੁਗਤ ਵਿੱਚ ਵਿਰੋਧੀ ਧਿਰਾਂ

0
256
Politics of Punjab

Politics of Punjab

ਇੰਡੀਆ ਨਿਊਜ਼, ਚੰਡੀਗੜ੍ਹ :

Politics of Punjab ਪੰਜਾਬ ਵਿੱਚ ਮੁੱਖਮੰਤਰੀ ਚਰਣਜੀਤ ਸਿੰਘ ਚੰਨੀ ਦੇ ਨਜਦੀਕੀ ਰਿਸ਼ਤੇਦਾਰ ਤੇ ਈਡੀ ਦੀ ਕਾਰਵਾਈ ਤੋਂ ਬਾਅਦ ਰਾਜ ਦੀ ਸਿਆਸਤ ਵਿੱਚ ਨਵੀਂ ਬਹਿਸ ਚੱਲ ਪਈ ਹੈ। ਵਿਰੋਧੀ ਪਾਰਟੀਆਂ ਕਿਸੇ ਵੀ ਹਾਲ ਵਿੱਚ ਮੁੱਖਮੰਤਰੀ ਅਤੇ ਕਾਂਗਰਸ ਪਾਰਟੀ ਤੇ ਬਿਆਨਬਾਜ਼ੀ ਦਾ ਮੌਕਾ ਛਡਣਾ ਨਹੀਂ ਚਾਹ ਰਹੇ।

ਬੀਤੇ ਰੋਜ ਵੀ ਭਾਜਪਾ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਮੁੱਖਮੰਤਰੀ ਤੇ ਸਿੱਧਾ ਨਿਸ਼ਾਨਾ ਲਾਇਆ। ਈਡੀ ਦੀ ਰੇਡ ਤੇ ਸਵਾਲ ਕਰਦੇ ਹੋਏ ਜਿਥੇ ਭਾਜਪਾ ਨੇ ਮੁੱਖ ਮੰਤਰੀ ਤੋਂ ਪੁੱਛਿਆ ਹੈ ਕਿ ਇਹ 10 ਕਰੋੜ ਰੁਪਏ ਕਿੱਥੋਂ ਆਏ। ਉਥੇ ਹੀ ਆਮ ਆਦਮੀ ਪਾਰਟੀ ਨੇ ਵੀ ਸਿਆਸੀ ਹਮਲਾ ਕਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਨੇ 111 ਦਿਨਾਂ ਦੀ ਸਰਕਾਰ ‘ਚ ਕਮਾਲ ਕਰ ਦਿੱਤਾ ਹੈ।

10 ਕਰੋੜ ਰੁਪਏ ਕਿੱਥੋਂ ਆਏ : ਭਾਜਪਾ (Politics of Punjab)

ਭਾਜਪਾ ਦੇ ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚੰਨੀ ਤੋਂ ਪੁੱਛਿਆ ਕਿ ਈਡੀ ਦੇ ਛਾਪੇ ਵਿੱਚ ਬਰਾਮਦ ਹੋਏ 10 ਕਰੋੜ ਰੁਪਏ ਕਿੱਥੋਂ ਆਏ। ਉਨ੍ਹਾਂ ਕਿਹਾ ਕਿ ਕਾਂਗਰਸ ਹੁਣ ਬੇਨਕਾਬ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਤੋਂ ਸੀਐਮ ਦਾ ਚਿਹਰਾ ਸਾਫ ਹੋ ਗਿਆ ਹੈ। ਉਹ ਖੁਦ ਨੂੰ ਇਕ ਆਮ ਆਦਮੀ ਦਸਦਾ ਹੈ ਪਰ ਹੁਣ ਚੁੱਪ ਹੈ।

111 ਦਿਨ ਵਿੱਚ ਕਰੋੜਾਂ ਕਮਾਏ : ਬਾਦਲ (Politics of Punjab)

ਮੁੱਖਮੰਤਰੀ ਦੇ ਰਿਸ਼ਤੇਦਾਰ ਤੇ ਈਡੀ ਦੀ ਕਾਰਵਾਈ ਦਾ ਹਵਾਲਾ ਦਿੰਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਚੰਨੀ ਦੇ ਪਰਿਵਾਰਕ ਮੈਂਬਰਾਂ ਨੇ 111 ਦਿਨਾਂ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਰੇਤ ਦੀ ਖੁਦਾਈ ਰਾਹੀਂ ਕਰੋੜਾਂ ਰੁਪਏ ਕਮਾਏ ਹਨ। ਈਡੀ ਵੱਲੋਂ ਕੀਤੀ ਗਈ ਰੇਡ ਵਿੱਚ ਇਹ ਸਾਬਿਤ ਹੋ ਗਿਆ ਹੈ। ਬਾਦਲ ਨੇ ਕਿਹਾ ਕਿ ਮੁੱਖਮੰਤਰੀ ਨੂੰ ਆਉਣ ਵਾਲਿਆਂ ਚੋਣਾਂ ਵਿੱਚ ਇਸ ਸਬ ਦਾ ਜਵਾਬ ਦੇਣਾ ਹੋਵੇਗਾ।

ਕਾਂਗਰਸ ਦੇ ਆਮ ਆਦਮੀ ਦੀ ਅਸਲੀਅਤ ਸਾਮਣੇ ਆਈ : ਕੇਜਰੀਵਾਲ

ਈਡੀ ਦੀ ਕਾਰਵਾਈ ਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਈਡੀ ਦੇ ਛਾਪੇ ‘ਚ ਕਾਂਗਰਸ ਦੇ ਆਮ ਆਦਮੀ ਦੀ ਅਸਲੀਅਤ ਸਭ ਦੇ ਸਾਹਮਣੇ ਆ ਗਈ ਹੈ। ਉਹਨਾਂ ਨੇ ਕਿਹਾ ਕਿ ਇਸ ਛਾਪੇਮਾਰੀ ਵਿੱਚ ਮੁੱਖਮੰਤਰੀ ਦਾ ਇਮਾਨਦਾਰ ਚੇਹਰਾ ਸਬ ਦੇ ਸਾਮਣੇ ਆ ਗਿਆ ਹੈ। ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਸੀਐਮ ਸਾਬ ਕਿੰਨੇ ਇਮਾਨਦਾਰ ਹਣ।

ਕੇਜਰੀਵਾਲ ਤੇ ਮਾਨਹਾਣੀ ਦਾ ਕੇਸ ਦਰਜ ਕਰਾਂਗਾ : ਚੰਨੀ (Politics of Punjab)

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰਣ ਦੀ ਗੱਲ ਕਹਿ ਹੈ। ਚੰਨੀ ਨੇ ਕਿਹਾ ਕਿ ਚੋਣਾਂ ਨੇੜੇ ਹੋਣ ਕਰਕੇ ਉਹਨਾਂ ਤੇ ਇਹ ਆਰੋਪ ਲਾਏ ਜਾ ਰਿਹੇ ਹਨ। ਉਹਨਾਂ ਨੇ ਆਰੋਪ ਲਾਇਆ ਕਿ ਕੇਜਰੀਵਾਲ ਨੂੰ ਦੂਜਿਆਂ ਦਾ ਅਕਸ ਖਰਾਬ ਕਰਨ ਲਈ ਦੋਸ਼ ਲਾਉਣ ਦੀ ਆਦਤ ਹੈ। ਚਮਕੌਰ ਸਾਹਿਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ ਕਿ ਉਹਨਾਂ ਦਾ ਨਾਂ ਜਬਰਦਸਤੀ ਇਸ ਕੇਸ ਵਿੱਚ ਘਸਿਟੀਆ ਜਾ ਰਿਹਾ ਹੈ। ਸੀਐਮ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਪਾਰਟੀ ਨੂੰ ‘ਆਪ’ ਆਗੂ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਨ ਦੀ ਇਜਾਜ਼ਤ ਦੇਣ ਦੀ ਬੇਨਤੀ ਕੀਤੀ ਹੈ।

ਇਹ ਵੀ ਪੜ੍ਹੋ : Major operation of Punjab Police 6.6 ਲੱਖ ਲੀਟਰ ਤੋਂ ਵੱਧ ਸ਼ਰਾਬ, 44.49 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਕੀਤੇ ਜਬਤ

ਇਹ ਵੀ ਪੜ੍ਹੋ : Drone found on Indo-Pak border ਸਰਹੱਦ ਦੇ 200 ਮੀਟਰ ਅੰਦਰ ਮਿਲਿਆ ਡਰੋਨ

Connect With Us : Twitter Facebook

 

SHARE