Major action of Excise Department
ਇੰਡੀਆ ਨਿਊਜ਼, ਚੰਡੀਗੜ੍ਹ :
Major action of Excise Department ਆਬਕਾਰੀ ਵਿਭਾਗ ਵਲੋਂ ਪੁਲਿਸ ਅਧਿਕਾਰੀਆਂ ਨਾਲ ਸਾਂਝੇ ਤੌਰ ‘ਤੇ ਵੱਡੀ ਕਾਰਵਾਈ ਕੀਤੀ ਹੈ। ਅਧਿਕਾਰੀਆਂ ਨੇ ਮਿਲੀ ਸੂਹ ‘ਤੇ ਕਾਰਵਾਈ ਕੀਤੀ ਕਿ ਉਕਤ ਲਾਇਸੰਸ ਧਾਰਕ ਵੱਲੋਂ ਆਪਣੇ ਰਿਹਾਇਸ਼ੀ ਘਰ ਵਿੱਚ ਸ਼ਰਾਬ ਦਾ ਅਣਅਧਿਕਾਰਤ ਸਟਾਕ ਸਟੋਰ ਕੀਤਾ ਗਿਆ ਹੈ ਜੋ ਕਿ ਉਸਦੇ ਲਾਹੌਰੀ ਗੇਟ ਠੇਕੇ ਦੇ ਨੇੜੇ ਸਥਿਤ ਹੈ।
2718 ਪੇਟੀਆਂ ਬਰਾਮਦ ਕੀਤੀਆਂ Major action of Excise Department
ਤਲਾਸ਼ੀ ਦੌਰਾਨ ਵੱਖ-ਵੱਖ ਥਾਵਾਂ ‘ਤੇ ਸਟੋਰ ਕੀਤੀ ਗਈ ਸ਼ਰਾਬ ਦੇ 2718 ਪੇਟੀਆਂ ਬਰਾਮਦ ਹੋਈਆਂ ਜੋ ਸਟੋਰ ਕਰਨ ਲਈ ਅਧਿਕਾਰਤ ਨਹੀਂ ਸਨ। ਜਾਣਕਾਰੀ ਦਿੰਦਿਆਂ ਆਬਕਾਰੀ ਅਧਿਕਾਰੀ ਨੇ ਦਸਿਆ ਕਿ 2718 ਪੇਟੀਆਂ ਵਿੱਚੋਂ, ਹੋਲੋਗ੍ਰਾਮ ਰਹਿਤ ਬਾਇਓ ਬ੍ਰਾਂਡ ਦੀਆਂ 428 ਬੋਤਲਾਂ, ਬੀਅਰ ਦੀਆਂ 1009 ਪੇਟੀਆਂ ਅਤੇ ਪੀ.ਐਮ.ਐਲ ਦੀਆਂ 493 ਪੇਟੀਆਂ ਬਰਾਮਦ ਕੀਤੀਆਂ ਅਤੇ ਆਈ.ਐਮ.ਐਫ.ਐਲ. ਦੀਆਂ 1180 ਪੇਟੀਆਂ ਬਰਾਮਦ ਹੋਈਆਂ। ਵਿਭਾਗ ਵੱਲੋਂ ਲਾਹੌਰੀ ਗੇਟ ਵਿੱਚ ਐਫਆਈਆਰ ਦਰਜ ਕਰਵਾ ਦਿੱਤੀ ਗਈ ਹੈ।