Relief to LIP leader From Supreme Court
ਇੰਡੀਆ ਨਿਊਜ਼, ਚੰਡੀਗੜ੍ਹ :
Relief to LIP leader From Supreme Court ਪੰਜਾਬ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਪ੍ਰਦੇਸ਼ ਦੇ ਸਿਆਸਤਦਾਨਾਂ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਿਛਲੇ ਦਿਨੀ ਜਿੱਥੇ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਬਹੁਚਰਚਿਤ ਡਰੱਗ ਕੇਸ ਵਿੱਚ ਰਾਹਤ ਦਿੰਦੇ ਹੋਇ 23 ਫਰਵਰੀ ਤੱਕ ਗਿਰਫਤਾਰੀ ਤੇ ਰੋਕ ਲੈ ਦਿੱਤੀ ਸੀ। ਓਥੇ ਹੀ ਹੁਣ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਨਜੀਤ ਸਿੰਘ ਬੈਂਸ ਨੂੰ ਦੁਸ਼ਕਰਮ ਦੇ ਕਥਿਤ ਕੇਸ ਵਿਚ ਰਾਹਤ ਦਿੰਦੇ ਹੋਏ ਇੱਕ ਹਫਤੇ ਤਕ ਗਿਰਫਤਾਰੀ ਤੇ ਰੋਕ ਲੈ ਦਿਤੀ ਹੈ।
ਨਵੰਬਰ 2020 ਵਿੱਚ ਕੀਤੀ ਗਈ ਸੀ ਸ਼ਿਕਾਇਤ Relief to LIP leader From Supreme Court
ਇਥੇ ਧਿਆਨਦੇਣਯੋਗ ਹੈ ਕਿ ਲੋਕ ਇਨਸਾਫ ਪਾਰਟੀ ਆਗੂ ਬੈਂਸ ਦੇ ਖਿਲਾਫ ਇਕ ਔਰਤ ਨੇ ਇਸ ਮਾਮਲੇ ਵਿੱਚ 16 ਨਵੰਬਰ 2020 ਨੂੰ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਵਿੱਚ ਪੀੜਿਤ ਨੇ ਬੈਂਸ ਦੇ ਨਾਲ-ਨਾਲ ਕਮਲਜੀਤ ਸਿੰਘ, ਬਲਜਿੰਦਰ ਕੌਰ, ਜਸਬੀਰ ਕੌਰ ਉਰਫ਼ ਭਾਬੀ, ਸੁਖਚੈਨ ਸਿੰਘ, ਪਰਮਜੀਤ ਸਿੰਘ ਉਰਫ਼ ਪੰਮਾ ਅਤੇ ਗੋਗੀ ਸ਼ਰਮਾ ਤੇ ਵੀ ਸੰਗੀਨ ਆਰੋਪ ਲਾਏ ਸਨ।
ਉਸ ਸਮੇਂ ਪੁਲਿਸ ਨੇ ਸ਼ਿਕਾਇਤ ‘ਤੇ ਕੋਈ ਕਾਰਵਾਈ ਨਹੀਂ ਕੀਤੀ। ਮਾਮਲੇ ਨੂੰ ਜਾਂਚ ਦੇ ਨਾਂ ‘ਤੇ ਹੀ ਟਾਲ ਦਿੱਤਾ ਗਿਆ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਵਿਧਾਇਕ ਬੈਂਸ ਦੀ ਪਟੀਸ਼ਨ ‘ਤੇ ਪੰਜਾਬ ਸਰਕਾਰ ਨੂੰ ਜਵਾਬ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : Big relief to Majithia 23 ਫਰਵਰੀ ਤਕ ਗਿਰਫਤਾਰੀ ਤੇ ਰੋਕ
ਇਹ ਵੀ ਪੜ੍ਹੋ : What is Punjab drug case ਛੇ ਹਜ਼ਾਰ ਕਰੋੜ ਰੁਪਏ ਦੇ ਡ੍ਰੱਗ ਕੇਸ ਵਿਚ ਫਸੇ ਮਜੀਠੀਆ