Rajnath Singh in Punjab ਰੱਖਿਆ ਮੰਤਰੀ ਨੇ ਹੋਸ਼ਿਆਰਪੂਰ ਵਿੱਚ ਕੀਤਾ ਸਭਾ ਨੂੰ ਸੰਬੋਧਿਤ

0
283
Rajnath Singh in Punjab

Rajnath Singh in Punjab

ਇੰਡੀਆ ਨਿਊਜ਼, ਹੋਸ਼ਿਆਰਪੂਰ :

Rajnath Singh in Punjab ਰਾਜ ਵਿੱਚ ਵਿਧਾਨਸਭਾ ਚੋਣਾਂ ਨੂੰ ਕੁਜ ਹੀ ਸਮਾਂ ਬਚਿਆ ਹੈ। ਘੱਟ ਸਮਾਂ ਰਹਿਣ ਦੇ ਕਾਰਨ ਸਾਰੀਆਂ ਰਾਜਨੀਤਕ ਪਾਰਟੀਆਂ ਪੂਰਾ ਜ਼ੋਰ ਚੋਣ ਪ੍ਰਚਾਰ ਤੇ ਲੈ ਰਹੀਆਂ ਹਨ। ਜਿੱਥੇ ਹਰ ਪਾਰਟੀ ਦੇ ਰਾਜ ਪੱਧਰ ਦੇ ਆਗੂ ਆਪਣੀ-ਆਪਣੀ ਪਾਰਟੀ ਲਈ ਪ੍ਰਚਾਰ ਕਰਨ ਲਈ ਰੁਝੇ ਹੋਏ ਹਨ।

ਓਥੇ ਹੀ ਦਿੱਲੀ ਤੋਂ ਕੇਂਦਰੀ ਆਗੂ ਵੀ ਪੰਜਾਬ ਵਿੱਚ ਆ ਕੇ ਆਪਣੀ-ਆਪਣੀ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ। ਪਿਛਲੇ ਦਿਨੀ ਜਿਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਦਿੱਲੀ ਤੋਂ ਪ੍ਰਚਾਰ ਕਰਨ ਲਈ ਪੰਜਾਬ ਆਏ। ਓਥੇ ਹੀ ਸ਼ੁਕਰਵਾਰ ਨੂੰ ਭਾਜਪਾ ਦੇ ਉਗੇ ਨੇਤਾ ਅਤੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਚੋਣ ਪ੍ਰਚਾਰ ਲਈ ਪੰਜਾਬ ਪੁੱਜ।

ਰਾਹੁਲ ਗਾਂਧੀ ਤੇ ਲਾਏ ਆਰੋਪ Rajnath Singh in Punjab

ਪੰਜਾਬ ਵਿੱਚ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ‘ਚ ਰੈਲੀ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ‘ਤੇ ਸਿਧੇ ਤੋਰ ਤੇ ਆਰੋਪ ਲਾਏ। ਇਸ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਸੰਸਦ ‘ਚ ਜੋ ਕਿਹਾ ਉਹ ਪੂਰੀ ਤਰਾਂ ਗਲਤ ਹੈ। ਰਾਹੁਲ ਗਾਂਧੀ ਨੇ ਸੰਸਦ ‘ਚ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਰਾਜਨਾਥ ਸਿੰਘ ਨੇ ਕਿਹਾ ਕਿ ਸੰਸਦ ਵਿੱਚ ਰਾਹੁਲ ਗਾਂਧੀ ਨੇ ਆਰੋਪ ਲਾਇਆ ਕਿ ਭਾਜਪਾ ਦੀਆਂ ਗਲਤ ਵਿਦੇਸ਼ ਨੀਤੀਆਂ ਕਾਰਨ ਪਾਕਿਸਤਾਨ ਅਤੇ ਚੀਨ ਦੋਸਤ ਬਣ ਗਏ ਹਨ, ਕੀ ਉਨ੍ਹਾਂ ਨੂੰ ਬੀਤੇ ਦੇ ਇਤਿਹਾਸ ਦਾ ਪਤਾ ਨਹੀਂ ਹੈ?

ਇਹ ਵੀ ਪੜ੍ਹੋ : Sidhu’s statement on High Command ਹਾਈਕਮਾਂਡ ਪੰਜਾਬ ਵਿੱਚ ਕਠਪੁਤਲੀ ਮੁੱਖ ਮੰਤਰੀ ਚਾਹੁੰਦੀ ਹੈ

ਕੇਂਦਰ ਵਿੱਚ ਭਾਜਪਾ ਦੋਬਾਰਾ ਬਣਾਏਗੀ ਸਰਕਾਰ Rajnath Singh in Punjab

ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨਮੰਤਰੀ ਦੀ ਅਗੁਆਈ ਵਿੱਚ ਦੇਸ਼ ਬਹੁਤ ਹੀ ਸਹੀ ਦਿਸ਼ਾ ਤੇ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਦੀ ਸਿਫਤ ਪੂਰੀ ਦੁਨੀਆਂ ਕਰ ਰਹੀ ਹੈ। ਜਿਸ ਤਰਾਂ ਨਾਲ ਭਾਰਤ ਨੇ ਕਰੋਨਾ ਮਹਾਮਾਰੀ ਵਿੱਚ ਸਾਰੇ ਦੇਸ਼ਾ ਨਾਲ ਮਿਲ ਕੇ ਕੰਮ ਕੀਤਾ ਉਸ ਦੀ ਸਿਫਤ ਹਰ ਪਾਸੇ ਹੋਈ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਭਾਜਪਾ ਨਾ ਸਿਰਫ ਪੰਜਾਬ ਬਲਕਿ ਪੂਰੇ ਦੇਸ਼ ਵਿੱਚ ਸੱਤਾ ਵਿੱਚ ਆਏਗੀ।

ਇਹ ਵੀ ਪੜ੍ਹੋ : Punjab Election Amritsar East Seat ਤੇ ਰੋਮਾਂਚਕ ਹੋਇਆ ਮੁਕਾਬਲਾ

ਇਹ ਵੀ ਪੜ੍ਹੋ : Big relief to Majithia 23 ਫਰਵਰੀ ਤਕ ਗਿਰਫਤਾਰੀ ਤੇ ਰੋਕ

ਇਹ ਵੀ ਪੜ੍ਹੋ : What is Punjab drug case ਛੇ ਹਜ਼ਾਰ ਕਰੋੜ ਰੁਪਏ ਦੇ ਡ੍ਰੱਗ ਕੇਸ ਵਿਚ ਫਸੇ ਮਜੀਠੀਆ

Connect With Us : Twitter Facebook

SHARE