Channi bowed at the shrine ਧਾਰਮਿਕ ਥਾਵਾਂ ਤੇ ਮੱਥਾ ਟੇਕ ਕੇ ਆਪਣੇ ਨਵੇਂ ਸਫ਼ਰ ਦੀ ਸ਼ੁਰੂਆਤ ਕੀਤੀ

0
271
Channi bowed at the shrine

Channi bowed at the shrine

ਇੰਡੀਆ ਨਿਊਜ਼, ਰੂਪਨਗਰ/ਆਨੰਦਪੁਰ ਸਾਹਿਬ :

Channi bowed at the shrine ਪੰਜਾਬ ਵਿੱਚ ਸੱਤਾਧਾਰੀ ਅਤੇ ਮੁਖ ਰਾਜਨੀਤੀ ਪਾਰਟੀ ਕਾਂਗਰਸ ਵਲੋਂ ਸੀਐਮ ਚੇਹਰੇ ਦਾ ਐਲਾਨ ਕਰ ਦਿੱਤਾ ਗਿਆ ਹੈ। ਬੀਤੇ ਦਿਨ ਕਾਂਗਰਸ ਦੇ ਉੱਗੇ ਨੇਤਾ ਰਾਹੁਲ ਗਾਂਧੀ ਨੇ ਲੁਧਿਆਣਾ ਵਿੱਚ ਹੋਈ ਰੈਲੀ ਦੌਰਾਨ ਮੌਜੂਦਾ ਮੁੱਖਮੰਤਰੀ ਚਰਣਜੀਤ ਸਿੰਘ ਚੰਨੀ ਦਾ ਨਾ ਆਉਣ ਵਾਲੇ ਚੋਣਾਂ ਵਿੱਚ ਪਾਰਟੀ ਦੇ ਮੁੱਖਮੰਤਰੀ ਵਜੋਂ ਸਬ ਦੇ ਸਾਮਣੇ ਰੱਖਿਆ। ਲੁਧਿਆਣਾ ਵਿੱਚ ਰੈਲੀ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਇਹ ਮੰਗ ਸੀ ਕਿ ਉਨ੍ਹਾਂ ਨੂੰ ਅਜਿਹਾ ਮੁੱਖਮੰਤਰੀ ਮਿਲੇ ਜੋ ਉਨ੍ਹਾਂ ਦੀਆਂ ਮੁਸ਼ਕਲਾਂ ਸਮਝ ਸਕੇ। ਲੋਕਾਂ ਨੇ ਚੰਨੀ ਨੂੰ ਕਾਂਗਰਸ ਦੇ ਸੀਐਮ ਫੇਸ ਵਜੋਂ ਪੇਸ਼ ਕਰਣ ਦੀ ਮੰਗ ਕੀਤੀ

ਇਨ੍ਹਾਂ ਧਾਰਮਿਕ ਥਾਵਾਂ ਤੇ ਮੱਥਾ ਟੇਕਿਆ Channi bowed at the shrine

ਐਤਵਾਰ ਨੂੰ ਸੀਐਮ ਚੇਹਰੇ ਦੇ ਰੂਪ ਵਿੱਚ ਚੰਨੀ ਦੇ ਨਾਂ ਦਾ ਐਲਾਨ ਹੋਣ ਤੋਂ ਬਾਅਦ ਸੋਮਵਾਰ ਨੂੰ ਚੰਨੀ ਨੇ ਧਾਰਮਿਕ ਥਾਵਾਂ ਤੇ ਮੱਥਾ ਟੇਕ ਕੇ ਆਪਣੇ ਨਵੇਂ ਸਫ਼ਰ ਦੀ ਸ਼ੁਰੂਆਤ ਕੀਤੀ। ਉਹ ਸਭ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ‘ਚ ਮਾਤਾ ਨੈਣਾ ਦੇਵੀ ਦੇ ਦਰਬਾਰ ‘ਚ ਪਹੁੰਚੇ ਅਤੇ ਉੱਥੇ ਪੂਜਾ ਅਰਚਨਾ ਕੀਤੀ। ਇਸ ਤੋਂ ਬਾਅਦ ਉਹ ਸ੍ਰੀ ਅਨੰਦਪੁਰ ਸਾਹਿਬ ਪੁੱਜੇ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਉਹ ਕੁਝ ਸਮੇਂ ਲਈ ਇੱਥੇ ਰੁਕੇ। ਗੁਰੂਦਵਾਰਾ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਬਾਅਦ ਚੰਨੀ ਬਾਬਾ ਊਨਾ (ਹਿਮਾਚਲ ਪ੍ਰਦੇਸ਼) ਦੇ ਬਾਲ ਜੀ ਦੇ ਆਸ਼ਰਮ ਲਈ ਰਵਾਨਾ ਹੋ ਗਏ।

ਕਾਂਗਰਸ ਦੋਬਾਰਾ ਸੱਤਾ ਵਿੱਚ ਆਏਗੀ Channi bowed at the shrine

ਇਸ ਦੌਰਾਨ ਚੰਨੀ ਨੇ ਵਿਸ਼ਵਾਸ਼ ਜਤਾਂਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਵੱਡੇ ਬਹੁਮਤ ਨਾਲ ਜਿੱਤ ਹਾਸਿਲ ਕਰੇਗੀ ਅਤੇ ਦੋਬਾਰਾ ਸਰਕਾਰ ਬਣਾਏਗੀ। ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਤਖ਼ਤ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਲਿਆ। ਚੰਨੀ ਨੇ ਕਿਹਾ ਕਿ ਇੱਥੋਂ ਉਹ ਹੁਣ ਲੋਕਾਂ ਦੀ ਕਚਹਿਰੀ ਵਿੱਚ ਜਾ ਰਹੇ ਹਨ ਅਤੇ ਲੋਕ ਅਸ਼ੀਰਵਾਦ ਦੇ ਕੇ ਪੰਜਾਬ ਦੀ ਸੇਵਾ ਸੌਂਪਣਗੇ।

ਇਹ ਵੀ ਪੜ੍ਹੋ : Congress CM candidate ਚਰਨਜੀਤ ਸਿੰਘ ਚੰਨੀ ਅਗਲਾ ਮੁੱਖਮੰਤਰੀ ਚੇਹਰਾ

ਇਹ ਵੀ ਪੜ੍ਹੋ : Big relief to Majithia 23 ਫਰਵਰੀ ਤਕ ਗਿਰਫਤਾਰੀ ਤੇ ਰੋਕ

ਇਹ ਵੀ ਪੜ੍ਹੋ : What is Punjab drug case ਛੇ ਹਜ਼ਾਰ ਕਰੋੜ ਰੁਪਏ ਦੇ ਡ੍ਰੱਗ ਕੇਸ ਵਿਚ ਫਸੇ ਮਜੀਠੀਆ

Connect With Us : Twitter Facebook

SHARE