Congress in Punjab Election ਨਵਜੋਤ ਕੌਰ ਸਿੱਧੂ ਨੇ ਦਿੱਤਾ ਵੱਡਾ ਬਿਆਨ 

0
214
Congress in Punjab Election

Congress in Punjab Election

ਇੰਡੀਆ ਨਿਊਜ਼, ਚੰਡੀਗੜ੍ਹ :

Congress in Punjab Election ਪੰਜਾਬ ਵਿੱਚ ਚੋਣਾਂ ਵਿੱਚ ਬਸ ਕੁਜ ਹੀ ਦਿਨਾਂ ਦਾ ਸਮਾਂ ਬਚਿਆ ਹੈ। ਇਸ ਦੇ ਨਾਲ ਹੀ ਹਰ ਪਾਰਟੀ ਲੋਕਾਂ ਕੋਲ ਜਾ ਕੇ ਵੋਟਾਂ ਹਾਸਿਲ ਕਰਨ ਦੀ ਕੋਸ਼ਿਸ਼ ਵਿਚ ਹਨ। ਹਰ ਪਾਰਟੀ ਇਹ ਚਾਹੁੰਦੀ ਹੈ ਕਿ ਲੋਕ ਉਸ ਦੇ ਵਿਧਾਇਕ ਚੁਣ ਕੇ ਉਸ ਦੇ ਹੱਥ ਰਾਜ ਦੀ ਕਮਾਨ ਦੇਣ। ਇਸ ਵਾਰ ਰਾਜ ਵਿੱਚ ਕਈ ਨਵੇਂ ਗਠਜੋੜ ਬਣੇ ਹਨ। ਜਿਨ੍ਹਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਖਿਲਾਫ ਭਾਜਪਾ ਨਾਲ ਮਿਲ ਕੇ ਚੋਣ ਲੜੇਗਾ ਅਤੇ ਅਕਾਲੀ-ਭਾਜਪਾ ਨੂੰ ਛੱਡ ਕੇ ਬਸਪਾ ਨਾਲ ਮਿਲ ਕੇ ਚੋਣਾਂ ਲੜ ਰਹੇ ਨੇ। ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਵੀ  ਪੂਰੀ ਤਰਾਂ ਮੈਦਾਨ ਵਿੱਚ ਆ ਗਈ ਹੈ।

ਰਾਹੁਲ ਗਾਂਧੀ ਨੇ ਮੁੱਖਮੰਤਰੀ ਚਿਹਰੇ ਦਾ ਏਲਾਨ ਕੀਤਾ Congress in Punjab Election

ਪਿਛਲੇ ਦਿਨੀ ਪਾਰਟੀ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਨੇ ਲੰਮੇ ਸਮੇਂ ਤੋਂ ਚਲ ਰਹੀ ਲੋਕਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਪਾਰਟੀ ਦੇ ਮੁੱਖਮੰਤਰੀ ਚਿਹਰੇ ਦਾ ਏਲਾਨ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਚੰਨੀ ਨੂੰ ਪਾਰਟੀ ਦਾ ਸੀਐਮ ਫੇਸ ਏਲਾਨ ਕੀਤਾ ਸੀ। ਹਾਲਾਂਕਿ ਨਵਜੋਤ ਸਿੰਘ ਸਿੱਧੂ ਚਾਹੁੰਦਾ ਸੀ ਕਿ ਉਸ ਦਾ ਨਾਂ ਸੀਐਮ ਚੇਹਰੇ ਲਈ ਏਲਾਨ ਕੀਤਾ ਜਾਵੇ। ਪਰ ਰਾਹੁਲ ਗਾਂਧੀ ਦੇ ਫੈਸਲੇ ਤੇ ਹਾਮੀ ਭਰਦੇ ਸਿੱਧੂ ਨੇ ਕਿਹਾ ਸੀ ਕਿ ਉਹ ਹਾਈ ਕਮਾਨ ਦੇ ਫੈਸਲੇ ਦਾ ਸਮਰਥਨ ਕਰਦਾ ਹੈ। ਇਸ ਦੇ ਨਾਲ ਹੀ ਸਿਆਸੀ ਮਾਹਿਰਾਂ ਦਾ ਕਹਿਣਾ ਸੀ ਕਿ ਸਿੱਧੂ ਅੰਦਰ ਹੀ ਅੰਦਰ ਇਸ ਫੈਸਲੇ ਦੇ ਵਿਰੋਧ ਵਿੱਚ ਹੈ

ਨਵਜੋਤ ਕੌਰ ਸਿੱਧੂ ਨੇ ਇਹ ਕਿਹਾ Congress in Punjab Election

ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਕਾਂਗਰਸ ਤੋਂ ਮੁੱਖ ਮੰਤਰੀ ਅਹੁਦੇ ਦੀ ਦੌੜ ਵਿੱਚ ਨਵਜੋਤ ਸਿੱਧੂ ਦੇ ਚਰਨਜੀਤ ਚੰਨੀ ਤੋਂ ਹਾਰਨ ਤੋਂ ਨਾਰਾਜ਼ ਹਨ। ਨਵਜੋਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਨਵਜੋਤ ਸਿੱਧੂ ਹੀ ਸਹੀ ਚੋਣ ਹੁੰਦੇ। ਉਨ੍ਹਾਂ ਇਹ ਗੱਲ ਉਦੋਂ ਕਹੀ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਰਾਹੁਲ ਗਾਂਧੀ ਨੂੰ ਮੁੱਖ ਮੰਤਰੀ ਦਾ ਫੈਸਲਾ ਲੈਣ ਵਿੱਚ ਗੁੰਮਰਾਹ ਕੀਤਾ ਗਿਆ ਸੀ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਿੱਧੂ ਨੇ ਕਾਂਗਰਸ ਪਾਰਟੀ ਲਈ ਦਿਨ-ਰਾਤ ਮੇਹਨਤ ਕੀਤੀ ਹੈ ਅਤੇ ਉਹ ਪਾਰਟੀ ਦਾ ਇਕ ਵੱਡਾ ਚਿਹਰਾ ਹੈ।

ਚੋਣ ਪ੍ਰਚਾਰ ਤੋਂ ਪਿੱਛੇ ਹਟ ਰਹੇ ਸਿੱਧੂ Congress in Punjab Election

ਪੰਜਾਬ ਵਿਧਾਨ ਸਭਾ ਚੋਣ ਪ੍ਰਚਾਰ ਤੋਂ ਨਵਜੋਤ ਸਿੱਧੂ ਪਿੱਛੇ ਹਟ ਗਏ ਹਨ। ਕਾਂਗਰਸ ਵੱਲੋਂ ਸੀਐਮ ਚਿਹਰਾ ਨਾ ਬਣਾਏ ਜਾਣ ਤੋਂ ਬਾਅਦ ਉਹ ਆਪਣੇ ਹਲਕੇ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਪਾਰਟੀ ਪ੍ਰਧਾਨ ਹੋਣ ਦੇ ਨਾਤੇ ਉਹ ਕਿਸੇ ਹੋਰ ਵਿਧਾਨ ਸਭਾ ਹਲਕੇ ਵਿੱਚ ਚੋਣ ਪ੍ਰਚਾਰ ਨਹੀਂ ਕਰ ਰਹੇ ਹਨ।

ਇਹ ਵੀ ਪੜ੍ਹੋ : INDIA NEWS JAN KI BAAT OPINION POLL UTTARAKHAND 2022 ਉੱਤਰਾਖੰਡ ‘ਚ ਸਖ਼ਤ ਮੁਕਾਬਲਾ, ਭਾਜਪਾ ਬਹੁਮਤ ਦੇ ਕਰੀਬ : ਸਰਵੇ

ਇਹ ਵੀ ਪੜ੍ਹੋ : Big relief to Majithia 23 ਫਰਵਰੀ ਤਕ ਗਿਰਫਤਾਰੀ ਤੇ ਰੋਕ

ਇਹ ਵੀ ਪੜ੍ਹੋ : What is Punjab drug case ਛੇ ਹਜ਼ਾਰ ਕਰੋੜ ਰੁਪਏ ਦੇ ਡ੍ਰੱਗ ਕੇਸ ਵਿਚ ਫਸੇ ਮਜੀਠੀਆ

Connect With Us : Twitter Facebook

SHARE