LIP Leader Arrest
ਇੰਡੀਆ ਨਿਊਜ਼, ਲੁਧਿਆਣਾ :
LIP Leader Arrest ਪੰਜਾਬ ਵਿੱਚ ਚੋਣਾਂ ਦਾ ਸਮਾਂ ਨੇੜੇ ਆਉਣ ਨਾਲ ਮਾਹੌਲ ਵੀ ਤਨਾਅਪੂਰਨ ਹੋਣਾਂ ਸ਼ੁਰੂ ਹੋ ਗਿਆ ਹੈ। ਅਜਿਹਾ ਹੀ ਮਾਮਲਾ ਬੀਤੇ ਦਿਨ (ਸੋਮਵਾਰ) ਸ਼ਾਮ ਨੂੰ ਲੁਧਿਆਣੇ ਵਿੱਚ ਦੇਖਣ ਨੂੰ ਮਿਲਿਆ। ਇੱਥੇ ਢਾਬਾ ਰੋਡ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਕਾਂਗਰਸ ਵਿਧਾਇਕ ਕਮਲਜੀਤ ਸਿੰਘ ਦੇ ਸਮਰਥਕਾਂ ਵਿੱਚ ਟਕਰਾਵ ਹੋ ਗਿਆ। ਮਾਮਲਾ ਇਨ੍ਹਾਂ ਵੱਧ ਗਿਆ ਕਿ ਗੱਲ ਮਾਰਕੁੱਟ ਅਤੇ ਪੱਥਰਬਾਜੀ ਤਕ ਪਹੁੰਚ ਗਈ। ਇਹ ਵੀ ਆਰੋਪ ਲਗੇ ਹਨ ਕਿ ਬੈਂਸ ਦੇ ਸਮਰਥਕਾਂ ਨੇ ਗੋਲੀ ਵੀ ਚਲਾਈ।
ਕਾਂਗਰਸ ਨੇ ਕਾਰਵਾਈ ਦੀ ਮੰਗ ਕੀਤੀ LIP Leader Arrest
ਇਸ ਝਗੜੇ ਤੋਂ ਬਾਅਦ ਕਾਂਗਰਸ ਨੇਤਾ ਅਤੇ ਕਾਰਕਰਤਾ ਬੈਂਸ ਦੇ ਖਿਲਾਫ ਇਕੱਠੇ ਹੋ ਗਏ ਅਤੇ ਪੁਲਿਸ ਤੋਂ ਜਾਇਜ ਕਾਰਵਾਈ ਦੀ ਮੰਗ ਕੀਤੀ। ਥਾਣਾ ਸ਼ਿਮਲਾਪੁਰੀ ਨੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਉਨ੍ਹਾਂ ਦੇ ਪੁੱਤਰ, ਦੋ ਭਰਾਵਾਂ, ਭਤੀਜੇ, ਪੀਏ, ਲੋਕ ਇਨਸਾਫ਼ ਪਾਰਟੀ ਦੇ ਤਿੰਨ ਕੌਂਸਲਰਾਂ ਸਮੇਤ ਕਰੀਬ 200 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ।
ਬੈਂਸ ਨੂੰ ਇਸ ਤਰਾਂ ਕੀਤਾ ਗਿਰਫ਼ਤਾਰ LIP Leader Arrest
ਝਗੜੇ ਤੋਂ ਬਾਅਦ ਬੈਂਸ ਮੰਗਲਵਾਰ ਨੂੰ ਵਕੀਲਾਂ ਦੀ ਇੱਕ ਕਾਨਫਰੰਸ ਵਿੱਚ ਪੁੱਜੇ ਸਨ, ਜਿੱਥੋਂ ਉਨ੍ਹਾਂ ਨੂੰ ਪੂਰੀ ਘੇਰਾਬੰਦੀ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਪਹਿਲਾਂ ਜਦੋਂ ਪੁਲਿਸ ਨੇ ਵਿਧਾਇਕ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਕੀਲਾਂ ਨੇ ਪੁਲਿਸ ਦੀ ਇਸ ਤਰਾਂ ਦੀ ਕਾਰਵਾਈ ਦਾ ਖੁਲ ਕੇ ਵਿਰੋਧ ਕੀਤਾ। ਵਕੀਲਾਂ ਦਾ ਕਹਿਣਾ ਸੀ ਕਿ ਬੈਂਸ ਉਨ੍ਹਾਂ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਕੋਰਟ ਪਰਿਸਰ ਪੁੱਜੇ ਹਨ। ਪੁਲਿਸ ਨੂੰ ਇਸ ਤਰਾਂ ਦੀ ਕਾਰਵਾਈ ਨਹੀਂ ਕਰਨੀ ਚਾਹੀਦੀ। ਵਕੀਲਾਂ ਨੇ ਅਜਿਹਾ ਨਹੀਂ ਹੋਣ ਦਿੱਤਾ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵਿਧਾਇਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ : Congress in Punjab Election ਨਵਜੋਤ ਕੌਰ ਸਿੱਧੂ ਨੇ ਦਿੱਤਾ ਵੱਡਾ ਬਿਆਨ
ਇਹ ਵੀ ਪੜ੍ਹੋ : Big relief to Majithia 23 ਫਰਵਰੀ ਤਕ ਗਿਰਫਤਾਰੀ ਤੇ ਰੋਕ
ਇਹ ਵੀ ਪੜ੍ਹੋ : What is Punjab drug case ਛੇ ਹਜ਼ਾਰ ਕਰੋੜ ਰੁਪਏ ਦੇ ਡ੍ਰੱਗ ਕੇਸ ਵਿਚ ਫਸੇ ਮਜੀਠੀਆ