Assembly Poll in three states ਸ਼ਾਂਤੀਪੂਰਨ ਤਰੀਕੇ ਨਾਲ ਹੋ ਰਹੀ ਵੋਟਿੰਗ

0
418
Assembly Poll in three states

Assembly Poll in three states

ਇੰਡੀਆ ਨਿਊਜ਼, ਨਵੀਂ ਦਿੱਲੀ :

Assembly Poll in three states ਦੇਸ਼ ਦੇ ਤਿੰਨ ਪ੍ਰਦੇਸ਼ਾਂ ਵਿੱਚ ਅੱਜ ਵਿਧਾਨਸਭਾ ਚੋਣਾਂ ਪੈ ਰਹੀਆਂ ਹਨ। ਭਾਰਤੀ ਚੋਣ ਕਮਿਸ਼ਨ ਵਜੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਨ ਤਰੀਕੇ ਨਾਲ ਚੱਲ ਰਿਹਾ ਹੈ। ਕਿਸੇ ਪਾਸੋਂ ਕਿਸੇ ਵੱਡੀ ਵਾਰਦਾਤ ਦੀ ਸੂਚਨਾ ਨਹੀਂ ਹੈ।

ਯੂਪੀ ਵਿੱਚ ਇਨ੍ਹਾਂ ਮਤਦਾਨ ਹੋਇਆ Assembly Poll in three states

ਸਹਾਰਨਪੁਰ, ਬਿਜਨੌਰ, ਅਮਰੋਹਾ, ਸੰਭਲ, ਮੁਰਾਦਾਬਾਦ, ਬਰੇਲੀ, ਬਦਾਊਨ ਅਤੇ ਸ਼ਾਹਜਹਾਂਪੁਰ ਜ਼ਿਲ੍ਹਿਆਂ ਵਿੱਚ ਵੋਟਿੰਗ ਚੱਲ ਰਹੀ ਹੈ। ਬਿਜਨੌਰ ਦੇ ਨੂਰਪੁਰ ਇਲਾਕੇ ‘ਚ ਦੋ ਗੁੱਟਾਂ ਵਿਚਾਲੇ ਲੜਾਈ ਹੋ ਗਈ। ਜਦਕਿ ਸਹਾਰਨਪੁਰ ‘ਚ ਪ੍ਰੀਜ਼ਾਈਡਿੰਗ ਅਫਸਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਯੂਪੀ ਵਿੱਚ ਸਵੇਰੇ 11 ਵਜੇ ਤੱਕ 23.03 ਫੀਸਦੀ ਵੋਟਿੰਗ ਦਰਜ ਕੀਤੀ ਗਈ।

ਉੱਤਰਾਖੰਡ ‘ਚ ਅੱਜ 70 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ Assembly Poll in three states

ਉੱਤਰਾਖੰਡ ‘ਚ ਅੱਜ 70 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਕੇਂਦਰਾਂ ਦੇ ਬਾਹਰ ਵੋਟਰਾਂ ਦੀ ਭੀੜ ਸੀ। ਪੋਲਿੰਗ ਦੌਰਾਨ ਕਈ ਥਾਵਾਂ ਤੋਂ ਈਵੀਐਮ ਮਸ਼ੀਨ ਖ਼ਰਾਬ ਹੋਣ ਦੀਆਂ ਖ਼ਬਰਾਂ ਵੀ ਆਈਆਂ। ਇਸ ਦੌਰਾਨ, ਕੋਵਿਡ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦੇ ਹੋਏ ਵੋਟਿੰਗ ਕਰਵਾਈ ਗਈ। ਇਸ ਵਾਰ ਸੂਬੇ ਵਿੱਚ ਕੁੱਲ 94 ਹਜ਼ਾਰ 471 ਸਰਵਿਸ ਵੋਟਰ ਹਨ, ਜਿਨ੍ਹਾਂ ਵਿੱਚੋਂ 91 ਹਜ਼ਾਰ 869 ਪੁਰਸ਼ ਅਤੇ 2602 ਮਹਿਲਾ ਵੋਟਰ ਹਨ।

ਗੋਆ ਦੀਆਂ ਸਾਰੀਆਂ 40 ਵਿਧਾਨ ਸਭਾ ਸੀਟਾਂ ਲਈ ਵੋਟਿੰਗ Assembly Poll in three states

ਗੋਆ ਦੀਆਂ ਸਾਰੀਆਂ 40 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਚੱਲ ਰਹੀ ਹੈ। ਰਾਜ ਦੇ ਮੁੱਖ ਚੋਣ ਅਧਿਕਾਰੀ ਕੁਨਾਲ ਨੇ ਦੱਸਿਆ ਕਿ ਰਾਜ ਵਿੱਚ ਪ੍ਰਤੀ ਬੂਥ ਵੋਟਰਾਂ ਦੀ ਗਿਣਤੀ ਲਗਭਗ 672 ਹੈ, ਜੋ ਦੇਸ਼ ਵਿੱਚ ਸਭ ਤੋਂ ਘੱਟ ਹੈ। ਵਾਸਕੋ ਵਿਧਾਨ ਸਭਾ ਹਲਕੇ ਵਿੱਚ ਸਭ ਤੋਂ ਵੱਧ 35,139 ਵੋਟਰ ਹਨ, ਜਦੋਂ ਕਿ ਮੋਰਮੁਗਾਓ ਸੀਟ ਵਿੱਚ ਸਭ ਤੋਂ ਘੱਟ 19,958 ਵੋਟਰ ਹਨ।

ਇਹ ਵੀ ਪੜ੍ਹੋ : Kejriwal’s statement on illegal mining ਘੋਟਾਲੇ ਦੀ ਨਿਰਪੱਖ ਜਾਂਚ ਕਰਾਵਾਂਗੇ : ਕੇਜਰੀਵਾਲ

ਇਹ ਵੀ ਪੜ੍ਹੋ : Amit Shah in Ludhiana ਚੰਨੀ ਅਸਫਲ ਮੁੱਖਮੰਤਰੀ : ਸ਼ਾਹ

ਇਹ ਵੀ ਪੜ੍ਹੋ : Big decision of EC ਬੈਂਸ ਅਤੇ ਕਮਲਜੀਤ ਸਿੰਘ ਨੂੰ 24 ਘੰਟੇ ਵੀਡੀਓ ਟੀਮਾਂ ਦੀ ਨਿਗਰਾਨੀ ਵਿੱਚ ਰਹਿਣ ਦੇ ਹੁਕਮ

Connect With Us : Twitter Facebook

SHARE