Big Statement of Rahul Gandhi regarding Punjab
ਇੰਡੀਆ ਨਿਊਜ਼, ਰਾਜਪੁਰਾ :
Big Statement of Rahul Gandhi regarding Punjab ਆਪਣੇ ਪੰਜਾਬ ਦੌਰੇ ਦੇ ਦੂਜੇ ਦਿਨ ਕਾਂਗਰਸ ਆਗੂ ਰਾਹੁਲ ਗਾਂਧੀ ਰਾਜਪੁਰਾ ਪੁੱਜੇ। ਇਥੇ ਉਨ੍ਹਾਂ ਨੇ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਪ੍ਰਦੇਸ਼ ਵਿੱਚ ਕਾਂਗਰਸ ਦੀ ਸਰਕਾਰ ਦੋਬਾਰਾ ਬਣਾਉਣ ਦੀ ਮੰਗ ਕੀਤੀ। ਆਪਣੇ ਸੰਬੋਧਨ ਵਿਚ ਰਾਹੁਲ ਗਾਂਧੀ ਨੇ ਜਿੱਥੇ ਭਾਜਪਾ ਅਤੇ ਦੂਜਿਆਂ ਵਿਰੋਧੀ ਧਿਰਾਂ ਤੇ ਨਿਸ਼ਾਨਾ ਲਾਇਆ।
ਓਥੇ ਹੀ ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਸਰਕਾਰ ਆਉਣ ਤੇ ਜਨਤਾ ਨਾਲ ਕੀਤੇ ਸਾਰੇ ਵਾਧੇ ਪੂਰੇ ਕੀਤੇ ਜਾਣਗੇ। ਰਾਹੁਲ ਗਾਂਧੀ ਨੇ ਕਿਹਾ ਕਿ ਅਜ ਹਰ ਨੇਤਾ ਦਿੱਲੀ ਤੋਂ ਪੰਜਾਬ ਆ ਕੇ ਲੋਕਾਂ ਨੂੰ ਝੁਠੇ ਸਬਜ ਬਾਗ ਦਿੱਖਾ ਰਿਹਾ ਹੈ। ਪਰ ਜਨਤਾ ਸਚਾਈ ਜਾਣਦੀ ਹੈ। ਉਨ੍ਹਾਂ ਕਿਹਾ ਕਿ ਉਹ ਕੋਈ ਵੀ ਝੂਠਾ ਵਾਦਾ ਨਹੀਂ ਕਰਨਗੇ। ਜੋ ਵੀ ਕਹਿਣਗੇ ਪੂਰਾ ਕਰਣਗੇ। ਜੇਕਰ ਲੋਕ ਝੂਠੇ ਵਾਅਦੇ ਸੁਣਨਾ ਚਾਹੁੰਦੇ ਹਨ ਤਾਂ ਮੋਦੀ ਜੀ, ਬਾਦਲ ਜੀ ਅਤੇ ਕੇਜਰੀਵਾਲ ਜੀ ਨੂੰ ਸੁਣੋ। ਮੈਨੂੰ ਸਿਰਫ ਸੱਚ ਬੋਲਣਾ ਸਿਖਾਇਆ ਗਿਆ ਹੈ।
ਬੀਤੇ ਕਲ ਵੀ ਵਿਰੋਧੀ ਧਿਰਾਂ ਨੂੰ ਨਿਸ਼ਾਨੇ ਤੇ ਲਿਆ ਸੀ Big Statement of Rahul Gandhi regarding Punjab
ਬੀਤੇ ਕਲ ਵੀ ਰਾਹੁਲ ਗਾਂਧੀ ਨੇ ਸੰਬੋਧਨ ਵਿਚ ਕਿਹਾ ਕਿ ਮੁੱਖਮੰਤਰੀ ਚੰਨੀ ਨੇ ਥੋੜੇ ਸਮੇਂ ਵਿੱਚ ਹੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੱਮਝ ਲਿਆ ਹੈ। ਉਹ ਖੁਦ ਇਕ ਆਮ ਘਰ ਦੀ ਜਮਪਲ ਹੈ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਜਦੇ ਹਨ। ਰਾਹੁਲ ਗਾਂਧੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਵੀ ਕਾਂਗਰਸ ਤੇ ਵਿਸ਼ਵਾਸ਼ ਜਤਾਉਣ ਅਤੇ ਉਸ ਨੂੰ ਵੱਡੇ ਪੱਧਰ ਤੇ ਕਾਮਯਾਬ ਬਣਾਉਣ।ਆਪਣੇ ਭਾਸਣ ਦੇ ਦੌਰਾਨ ਰਾਹੁਲ ਗਾਂਧੀ ਨੇ ਕਿਸਾਨ ਅੰਦੋਲਨ ਤੇ ਵੀ ਭਾਜਪਾ ਨੂੰ ਘੇਰਦੀਆਂ ਆਰੋਪ ਲਾਇਆ ਕਿ 700 ਕਿਸਾਨਾਂ ਦੀ ਮੌਤ ਹੋ ਜਾਉਣ ਤੇ ਵੀ ਭਾਜਪਾ ਦੀ ਕੇਂਦਰ ਸਰਕਾਰ ਨੇ ਗੱਲ ਨਹੀਂ ਕੀਤੀ।
ਇਹ ਵੀ ਪੜ੍ਹੋ : Amit Shah in Ludhiana ਚੰਨੀ ਅਸਫਲ ਮੁੱਖਮੰਤਰੀ : ਸ਼ਾਹ
ਇਹ ਵੀ ਪੜ੍ਹੋ : Big decision of EC ਬੈਂਸ ਅਤੇ ਕਮਲਜੀਤ ਸਿੰਘ ਨੂੰ 24 ਘੰਟੇ ਵੀਡੀਓ ਟੀਮਾਂ ਦੀ ਨਿਗਰਾਨੀ ਵਿੱਚ ਰਹਿਣ ਦੇ ਹੁਕਮ
ਇਹ ਵੀ ਪੜ੍ਹੋ : What is Punjab drug case ਛੇ ਹਜ਼ਾਰ ਕਰੋੜ ਰੁਪਏ ਦੇ ਡ੍ਰੱਗ ਕੇਸ ਵਿਚ ਫਸੇ ਮਜੀਠੀਆ