Rahul Gandhi statement on C. Amrinder Singh ਪਾਰਟੀ ਨੇ ਇਹ ਸਖ਼ਤ ਫੈਸਲਾ ਪੰਜਾਬ ਦੀ ਭਲਾਈ ਲਈ ਲਿਆ

0
226
Rahul Gandhi statement on C. Amrinder Singh

Rahul Gandhi statement on C. Amrinder Singh

ਇੰਡੀਆ ਨਿਊਜ਼, ਚੰਡੀਗੜ੍ਹ :

Rahul Gandhi statement on C. Amrinder Singh ਪੰਜਾਬ ਵਿੱਚ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। ਇਸ ਦੌਰਾਨ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਪ੍ਰਦੇਸ਼ ਦੇ ਫਤਹਿਗੜ੍ਹ ਸਾਹਿਬ ਵਿੱਚ ਰੈਲੀ ਨੂੰ ਸੰਬੋਧਿਤ ਕਰਨ ਲਈ ਪੁੱਜੇ। ਜਿਥੇ ਰਾਹੁਲ ਗਾਂਧੀ ਲੋਕਾਂ ਨੂੰ ਮੁੜ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਲਿਆਉਣ ਲਈ ਅਪੀਲ ਕਰਦੇ ਦਿੱਖੇ ਓਥੇ ਹੀ ਰਾਹੁਲ ਨੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਮੁੱਖਮੰਤਰੀ ਪਦ ਤੋਂ ਹਟਾਉਣ ਦੀ ਵਜ੍ਹਾ ਵੀ ਪਹਿਲੀ ਵਾਰ ਜਨਤਕ ਕੀਤੀ।

ਰਾਹੁਲ ਨੇ ਇਹ ਵਜ੍ਹਾ ਦਸੀ Rahul Gandhi statement on C. Amrinder Singh

ਲੋਕਾਂ ਦੇ ਇਕੱਠ ਨੂੰ ਸੰਬੋਹਿਤ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਪਾਰਟੀ ਨੇ ਇਹ ਸਖ਼ਤ ਫੈਸਲਾ ਲੋਕਾਂ ਅਤੇ ਪੰਜਾਬ ਦੀ ਭਲਾਈ ਲਈ ਲਿਆ ਹੈ। ਰੈਲੀ ਦੌਰਾਨ ਰਾਹੁਲ ਗਾਂਧੀ ਪਹਿਲੀ ਵਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਹਮਲਾਵਰ ਨਜ਼ਰ ਆਏ। ਪਾਰਟੀ ਫੈਸਲੇ ਦੇ ਬਾਰੇ ਦਸਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਜਨਤਾ ਦਾ ਖਿਆਲ ਰੱਖਣ ਦੀ ਥਾਂ ਤੇ ਕੰਪਨੀਆਂ ਦਾ ਜਿਆਦਾ ਧਿਆਨ ਰੱਖ ਰਹੇ ਸੀ। ਉਹ ਕੰਪਨੀਆਂ ਨਾਲ ਕੀਤੇ ਗਏ ਇਕਰਾਰਨਾਮੇ ਬਾਰੇ ਵਧੇਰੇ ਚਿੰਤਤ ਸੀ। ਕੈਪਟਨ ਨੇ ਪੰਜਾਬ ਦੇ ਗਰੀਬ ਲੋਕਾਂ ਦੇ ਬਿਜਲੀ ਬਿੱਲ ਨਹੀਂ ਮਾਫ ਕੀਤੇ।

ਚੰਨੀ ਨੇ 111 ਦਿਨ ਵਿੱਚ ਲੋਕਾਂ ਲਈ ਕੰਮ ਕੀਤੇ Rahul Gandhi statement on C. Amrinder Singh

ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਪਾਰਟੀ ਨੇ ਮੁੱਖਮੰਤਰੀ ਪਦ ਦੀ ਚੰਨੀ ਨੂੰ ਜਿੱਮੇਦਾਰੀ ਦਿੱਤੀ ਤਾਂ ਨਾ ਸਿਰਫ ਉਨ੍ਹਾਂ ਨੇ ਇਸ ਜਿੱਮੇਦਾਰੀ ਨੂੰ ਚੰਗੀ ਤਰਾਂ ਨਾਲ ਨਿਭਾਇਆ ਬਲਕਿ ਲੋਕਾਂ ਦੀ ਭਲਾਈ ਲਈ ਬਹੁਤ ਹੀ ਸਲਾਘਾਯੋਗ ਫੈਸਲੇ ਲਏ। ਬਿਜਲੀ ਦੇ ਰੇਟ ਵੀ ਘਟਾਏ, ਪੈਟਰੋਲ ਦੀ ਕੀਮਤ ਵੀ ਘਟਾਈ ਤੇ ਪਾਣੀ ਦੀ ਕੀਮਤ ਵੀ ਘਟਾਈ। ਚੰਨੀ ਨੇ ਜਨਤਾ ਦਾ ਸੋਚਿਆ ਨਾ ਕਿ ਕੰਪਨੀਆਂ ਨਾਲ ਗੰਢਤੁਪ ਕੀਤੀ। ਸੀਐਮ ਚੰਨੀ ਨੇ ਆਪਣੀ 111 ਦਿਨਾਂ ਦੀ ਸਰਕਾਰ ਵਿੱਚ ਪੈਟਰੋਲ 10 ਰੁਪਏ, ਡੀਜ਼ਲ 5 ਰੁਪਏ, ਬਿਜਲੀ 3 ਰੁਪਏ ਸਸਤਾ ਕਰ ਦਿੱਤੀ ਹੈ। CM ਚੰਨੀ ਨੇ ਲੋਕਾਂ ਦੇ 1500 ਕਰੋੜ ਮਾਫ ਕੀਤੇ।

ਇਹ ਵੀ ਪੜ੍ਹੋ : PM Modi Rally in Punjab ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਝੇ ਵਿੱਚ ਉਦਯੋਗਿਕ ਤਰੱਕੀ ਨਹੀਂ : ਮੋਦੀ

Connect With Us : Twitter Facebook

SHARE