Assembly Election 2022 Today Update 28 ਫੀਸਦੀ ਮਤਦਾਨ, ਕਈਂ ਥਾਂ ਤੇ ਹਿੰਸਾ

0
216
Assembly Election 2022 Today Update

Assembly Election 2022 Today Update

ਇੰਡੀਆ ਨਿਊਜ਼, ਚੰਡੀਗੜ੍ਹ :

Assembly Election 2022 Today Update ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਲਈ ਅੱਜ ਇੱਕੋ ਪੜਾਅ ਵਿੱਚ ਵੋਟਾਂ ਪੈ ਰਹੀਆਂ ਹਨ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਸੂਬੇ ਦੇ 2.14 ਕਰੋੜ ਵੋਟਰ ਕੁੱਲ 1304 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਚੋਣਾਂ ਵਿੱਚ ਪਬਲਿਕ ਨੇ ਕਿਸ ਪਾਰਟੀ ਨੂੰ ਇਸ ਵਾਰ ਸੱਤਾ ਵਿੱਚ ਲਿਆਉਂਦਾ ਹੈ ਇਸ ਦਾ ਪਤਾ 10 ਮਾਰਚ ਨੂੰ ਲਗੇਗਾ । ਸਵੇਰੇ ਹਲਕੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਕਰੀਬ 28 ਫੀਸਦੀ ਮਤਦਾਨ ਹੋ ਜਾਣ ਦੀ ਉੱਮੀਦ ਹੈ। ਹਾਲਾਂਕਿ ਇਸ ਬਾਰੇ ਭਾਰਤੀ ਚੋਣ ਆਯੋਗ ਦੀ ਤਰਫ਼ੋਂ ਕੋਈ ਆਂਕੜੇ ਜਾਰੀ ਨਹੀਂ ਕੀਤੇ ਗਏ।

ਬਠਿੰਡਾ ਵਿੱਖੇ ਭਿੜੇ ਕਾਂਗਰਸ ਅਤੇ ਸ਼ਿਅਦ ਸਮਰੱਥਕ Assembly Election 2022 Today Update

ਸੂਬੇ ਭਰ ‘ਚ ਵੋਟਿੰਗ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ | ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਨੇ ਬੂਥਾਂ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਮੋਰਚਾ ਸੰਭਾਲਿਆ ਹੋਇਆ ਹੈ। ਬਠਿੰਡਾ ਦੇ ਅਮਰਪੁਰਾ ਕਸਬੇ ਵਿੱਚ ਕਾਂਗਰਸੀ ਵਰਕਰਾਂ ਤੇ ਅਕਾਲੀਆਂ ਵਿਚਾਲੇ ਝੜਪ ਹੋ ਗਈ। ਅਕਾਲੀਆਂ ਦਾ ਇਲਜ਼ਾਮ ਹੈ ਕਿ ਕਾਂਗਰਸੀ ਉਥੇ ਵੋਟਰਾਂ ਵਿੱਚ ਪੈਸੇ ਵੰਡ ਰਹੇ ਸਨ ਅਤੇ ਜਦੋਂ ਉਹ ਰੁਕੇ ਤਾਂ ਉਨ੍ਹਾਂ ਨੇ ਹਮਲਾ ਕਰਦੇ ਹੋਏ ਗੋਲੀਆਂ ਚਲਾ ਦਿੱਤੀਆਂ। ਦੋਵਾਂ ਧਿਰਾਂ ਦੇ ਟਕਰਾਅ ਵਿੱਚ ਇੱਕ ਕਾਰ ਵੀ ਨੁਕਸਾਨੀ ਗਈ।

ਭਦੌੜ ਵਿੱਖੇ ਭਿੜੇ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ ਵਰਕਰ Assembly Election 2022 Today Update

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਭਦੌੜ ਸੀਟ ‘ਤੇ ਮਾਮੂਲੀ ਗੱਲ ਨੂੰ ਲੈ ਕੇ ਕਾਂਗਰਸੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਦੋਵੇਂ ਧਿਰਾਂ ਦੇ ਵਰਕਰ ਕਾਫੀ ਸੰਖਿਆ ਵਿੱਚ ਇਕੱਠੇ ਹੋ ਗਏ ਅਤੇ ਗੱਲ ਮਾਰਕੁੱਟ ਤੱਕ ਪੁੱਜ ਗਈ। ਇਸ ਦੌਰਾਨ ਦੋਵੇ ਧਿਰਾਂ ਦੇ ਕਈ ਲੋਕ ਜ਼ਖਮੀ ਹੋਏ। ਮੌਕੇ ਤੇ ਮੌਜੂਦ ਪੁਲਿਸ ਪਾਰਟੀ ਨੇ ਮਾਮਲੇ ਨੂੰ ਸ਼ਾਂਤ ਕਰਦੇ ਹੋਏ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ।

ਮੋਗਾ ਵਿੱਖੇ ਸੋਨੂੰ ਸੂਦ ਦੀ ਕਾਰ ਜਬਤ Assembly Election 2022 Today Update

ਮੋਗਾ ਵਿੱਖੇ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਲੈਂਦੇ ਹੋਏ ਬੋਲੀਵੁਡ ਅਭਿਨੇਤਾ ਸੋਨੂੰ ਸੂਦ ਦੀ ਕਾਰ ਜਬਤ ਕਰ ਲਈ। ਸੋਨੂੰ ਸੂਦ ਵੱਲੋਂ ਆਪਣੇ ਬੂਥ ਤੋਂ ਇਲਾਵਾ ਹੋਰ ਬੂਥਾਂ ‘ਤੇ ਜਾਣ ਦੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ। ਇਸ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਹਰਕਤ ‘ਚ ਆ ਗਿਆ ਅਤੇ ਸੋਨੂੰ ਖਿਲਾਫ ਕਾਰਵਾਈ ਕੀਤੀ। ਧਿਆਨਯੋਗ ਹੈ ਕਿ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਇਸ ਸੀਟ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਰਹੀ ਹੈ।

ਲਾਵਾਂ ਤੋਂ ਪਹਿਲਾਂ ਦੁਲਹਨ ਵੋਟ ਕਰਨ ਗਈ

ਇਸ ਵਾਰ ਵੋਟਾਂ ਪਾਉਣ ਵਿੱਚ ਨੌਜਵਾਨ ਮਤਦਾਤਾ ਬਹੁਤ ਉਤਸ਼ਾਹ ਦਿੱਖਾ ਰਿਹਾ ਹੈ। ਵਿਧਾਨਸਭਾ ਖਰੜ ਵਿੱਖੇ ਵੀ ਅਜਿਹਾ ਹੀ ਮਾਮਲਾ ਦੇਖਿਆ ਗਿਆ। ਇਥੇ ਨੌਜਵਾਨ ਕੁੜੀ ਜਿਸ ਦਾ ਵਿਆਹ ਹੋ ਰਿਹਾ ਸੀ। ਲਾਵਾਂ ਲਈ ਜਾਣ ਤੋਂ ਪਹਿਲਾਂ ਵੋਟ ਪਾਉਣ ਪੂਜਿ। ਇਸ ਦੌਰਾਨ ਦੁਲਹਨ ਅਰਸ਼ਦੀਪ ਕੌਰ ਨੇ ਕਿਹਾ ਕਿ ਉਹ ਵੋਟ ਪਾ ਕੇ ਬਹੁਤ ਖੁਸ਼ ਹੈ। ਅਤੇ ਉਸ ਨੇ ਹਰ ਇਕ ਮਤਦਾਤਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : Clash in many places during voting ਫਿਰੋਜਪੁਰ ਵਿੱਖੇ ਮਾਹੀ ਗਿਲ ਤੇ ਕੇਸ, ਪਠਾਨਕੋਟ, ਪਟਿਆਲਾ ਵਿੱਚ ਹਿੰਸਾ

ਇਹ ਵੀ ਪੜ੍ਹੋ : Congress and AAP supporters clash ਦੋਵੇ ਧਿਰਾਂ ਦੇ ਕਈ ਲੋਕ ਜ਼ਖਮੀ

Connect With Us : Twitter Facebook

SHARE