Punjab Assembly Election Voting ਔਰਤਾਂ ਨੂੰ ਟਿਕਟਾਂ ਘੱਟ ਮਿਲੀਆਂ ਪਰ ਵੋਟਾਂ ਪਾਉਣ ਦੇ ਮੁਕਾਬਲੇ ਮਰਦਾਂ ਨੂੰ ਪਿੱਛੇ ਛੱਡ ਗਈਆਂ

0
247
Punjab Assembly Election Voting
Punjab Assembly Election Voting
ਸੂਬਾਈ ਤੇ ਰਾਸ਼ਟਰੀ ਪਾਰਟੀਆਂ ਨੇ ਔਰਤਾਂ ਨੂੰ ਘੱਟ ਬਣਾਇਆ ਸੀ ਉਮੀਦਵਾਰ
ਜਗਤਾਰ ਸਿੰਘ ਭੁੱਲਰ, ਚੰਡੀਗੜ੍ਹ : 

Punjab Assembly Election Voting ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਚਾਹੇ ਸਾਰੀਆਂ ਪਾਰਟੀਆਂ ਨੇ ਔਰਤਾਂ ਨੂੰ ਟਿਕਟਾਂ ਦੇਣ ‘ਚ ਬਹੁਤੀ ਦਿਲਚਸਪੀ ਨਹੀਂ ਦਿਖਾਈ ਪਰ ਔਰਤਾਂ ਨੇ ਵੋਟਾਂ ਪਾਉਣ ਵੇਲੇ ਖੁਲੇ ਦਿਲ ਨਾਲ ਮਤਦਾਨ ਕੀਤਾ। ਐਨਾ ਜ਼ਿਆਦਾ ਮਤਦਾਨ ਕੀਤਾ ਕਿ ਪੰਜਾਬ ਅੰਦਰ ਰਿਕਾਰਡ ਹੀ ਬਣ ਗਿਆ। ਮਤਦਾਨ ਕਰਨ ‘ਚ ਮਰਦਾਂ ਦੇ ਮੁਕਾਬਲੇ ਪੰਜਾਬਣਾਂ ਦੀ ਝੰਡੀ ਰਹੀ ਹੈ। ਇਨ੍ਹਾਂ ਚੋਣਾਂ ’ਚ ਪੁਰਸ਼ਾਂ ਦੀ ਪੋਲਿੰਗ ਦਰ ਘੱਟ ਰਹੀ ਹੈ।

ਹਾਲਾਂਕਿ ਸਿਆਸੀ ਧਿਰਾਂ ਨੇ ਔਰਤਾਂ ਨੂੰ ਟਿਕਟਾਂ ਦੇਣ ਮੌਕੇ ਹੱਥ ਘੁੱਟਿਆ ਸੀ। ਚੋਣ ਮੈਦਾਨ ਵਿੱਚ ਕੁੱਲ 1304 ਉਮੀਦਵਾਰਾਂ ਵਿੱਚੋਂ ਸਿਰਫ਼ 93 ਮਹਿਲਾ ਉਮੀਦਵਾਰ ਹਨ, ਜਿਸ ਦੀ ਦਰ ਮਹਿਜ਼ 7.13 ਫ਼ੀਸਦੀ ਹੀ ਬਣਦੀ ਹੈ। ਦਿੱਤੀਆਂ ਟਿਕਟਾਂ ‘ਚ ਆਮ ਆਦਮੀ ਪਾਰਟੀ ਨੇ 12 ਔਰਤਾਂ ਨੂੰ ਟਿਕਟ ਦਿੱਤੀ,  ਸ਼੍ਰੋਮਣੀ ਅਕਾਲੀ ਦਲ ਨੇ ਪੰਜ ਟਿਕਟਾਂ ਮਹਿਲਾਵਾਂ ਨੂੰ ਦਿੱਤੀਆਂ। ਇਸੇ ਤਰ੍ਹਾਂ ਭਾਜਪਾ ਨੇ 6 ਅਤੇ ਕਾਂਗਰਸ ਨੇ 11 ਔਰਤਾਂ ਨੂੰ ਟਿਕਟਾਂ ਦਿੱਤੀਆਂ ਹਨ। Punjab Assembly Election Voting

ਔਰਤਾਂ ਨੂੰ ਟਿਕਟ ਦੇਣ ਵਿੱਚ ਕੋਈ ਪਾਰਟੀ ਖਰਾ ਨਹੀਂ ਉਤਰੀ Punjab Assembly Election Voting

ਹਾਲਾਂਕਿ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਲਈ ਨਵਾਂ ਸਿਆਸੀ ਨਾਅਰਾ ਦਿੱਤਾ ਸੀ ।ਲੜਕੀ ਹੂੰ ਲੜ ਸਕਤੀ ਹੂੰ ਪਰ ਪੰਜਾਬ ਅੰਦਰ ਇਸ ਨਾਅਰੇ ਨੂੰ ਲੈਕੇ ਕਾਂਗਰਸ ਪਾਰਟੀ ਖਰਾ ਨਹੀਂ ਉਤਰੀ । ਬਸਪਾ ਨੇ ਇੱਕ ਮਹਿਲਾ ਉਮੀਦਵਾਰ ਬਣਾਈ ਹੈ, ਜਦੋਂ ਕਿ ਪੰਜਾਬ ਲੋਕ ਕਾਂਗਰਸ ਨੇ ਦੋ ਟਿਕਟਾਂ ਔਰਤਾਂ ਨੂੰ ਦਿੱਤੀਆਂ ਹਨ। ਇਵੇਂ ਸੰਯੁਕਤ ਅਕਾਲੀ ਦਲ ਨੇ ਇੱਕ ਮਹਿਲਾ ਅਤੇ ਲੋਕ ਇਨਸਾਫ਼ ਪਾਰਟੀ ਨੇ ਵੀ ਇੱਕ ਮਹਿਲਾ ਨੂੰ ਟਿਕਟ ਦਿੱਤੀ ਹੈ। 29 ਆਜ਼ਾਦ ਮਹਿਲਾ ਉਮੀਦਵਾਰ ਮੈਦਾਨ ਵਿੱਚ ਸਨ। ਪੰਜਾਬ ਦੇ ਦੁਆਬੇ ਖੇਤਰ ਲਈ ਵੀ ਮਾਣ ਵਾਲੀ ਗੱਲ ਹੈ ਕਿ ਦੁਆਬਣਾਂ ਨੇ ਤਾਂ ਕਈ ਵਿਧਾਨਸਭਾ ਹਲਕਿਆਂ ਵਿੱਚ ਆਪਣਾ ਪੂਰਾ ਦਬਦਬਾ ਬਣਾਇਆ ਹੈ।

79.90 ਫ਼ੀਸਦੀ ਔਰਤਾਂ ਨੇ ਵੋਟ ਦਾ ਇਸਤੇਮਾਲ ਕੀਤਾ Punjab Assembly Election Voting

ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 79.90 ਫ਼ੀਸਦੀ ਔਰਤਾਂ ਨੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ, ਜਦੋਂ ਕਿ 71.99 ਫ਼ੀਸਦੀ ਪੁਰਸ਼ਾਂ ਨੇ ਵੋਟਾਂ ਪਾਈਆਂ ਹਨ। ਪੰਜਾਬ ਦੇ ਕੁੱਲ੍ਹ 2.14 ਕਰੋੜ ਵਿੱਚੋਂ 1.54 ਕਰੋੜ ਵੋਟਰਾਂ ਨੇ ਮਤਦਾਨ ਕੀਤਾ ਹੈ, ਜਿਨ੍ਹਾਂ ਵਿੱਚ 73.35 ਲੱਖ ਔਰਤਾਂ ਅਤੇ 81.33 ਲੱਖ ਪੁਰਸ਼ ਸ਼ਾਮਲ ਹਨ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਦੁਆਬੇ ਦੇ 12 ਵਿਧਾਨ ਸਭਾ ਹਲਕੇ ਅਜਿਹੇ ਹਨ, ਜਿੱਥੇ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਨੇ ਵੱਧ ਵੋਟਾਂ ਪਾਈਆਂ ਹਨ। ਉਂਝ ਮਾਲਵੇ ਖਿੱਤੇ ਵਿੱਚ ਪੋਲਿੰਗ ਸਭ ਤੋਂ ਵੱਧ ਰਹੀ ਹੈ।

ਲਗਾਤਾਰ ਵੱਧ ਰਿਹਾ ਔਰਤਾਂ ਦਾ ਵੋਟ ਫੀਸਦੀ Punjab Assembly Election Voting

ਸੂਬੇ ਦੇ ਸਿਆਸੀ ਇਤਿਹਾਸ ਨੂੰ ਯਾਦ ਕਰੀਏ ਤਾਂ 1952 ਤੋਂ 2002 ਤੱਕ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਔਰਤਾਂ ਦੀ ਪੋਲਿੰਗ ਦਰ ਪੁਰਸ਼ਾਂ ਮੁਕਾਬਲੇ ਘੱਟ ਰਹੀ ਹੈ। 2007 ਦੀਆਂ ਚੋਣਾਂ ਵਿੱਚ ਪਹਿਲੀ ਵਾਰ ਔਰਤਾਂ ਦੀ ਪੋਲਿੰਗ ਦਰ 75.47 ਫ਼ੀਸਦੀ ਰਹੀ, ਜਦੋਂ ਕਿ ਪੁਰਸ਼ਾਂ ਦੀ ਪੋਲਿੰਗ ਦਰ 75.36 ਸੀ। 2012 ਦੀਆਂ ਚੋਣਾਂ ਵਿੱਚ ਔਰਤਾਂ ਦੀ 78.96 ਫ਼ੀਸਦੀ ਅਤੇ ਪੁਰਸ਼ਾਂ ਦੀ ਪੋਲਿੰਗ ਦਰ 77.58 ਫ਼ੀਸਦੀ ਸੀ। ਇਵੇਂ 2017 ਦੀਆਂ ਚੋਣਾਂ ਵਿੱਚ ਔਰਤਾਂ ਦੀ 77.72 ਫ਼ੀਸਦੀ ਪੋਲਿੰਗ ਸੀ, ਜਦੋਂ ਕਿ ਪੁਰਸ਼ਾਂ ਦੀ ਪੋਲਿੰਗ ਦਰ 76.99 ਫ਼ੀਸਦੀ ਸੀ।
ਇਹਨਾਂ ਚੋਣਾਂ ਵਿੱਚ ਔਰਤਾਂ ਦੀ ਪੋਲਿੰਗ ਦਰ ਨੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ, ਜੋ ਕਿ ਪੁਰਸ਼ਾਂ ਨਾਲੋਂ 7.91 ਫ਼ੀਸਦੀ ਜ਼ਿਆਦਾ ਬਣਦੀ ਹੈ।

ਇਨ੍ਹਾਂ ਹਲਕਿਆਂ ਵਿੱਚ ਜ਼ਿਆਦਾ ਵੋਟਿੰਗ Punjab Assembly Election Voting

ਦੁਆਬੇ ਦੇ ਹਲਕਾ ਭੁਲੱਥ, ਸ਼ਾਹਕੋਟ, ਆਦਮਪੁਰ, ਦਸੂਹਾ, ਉੜਮੜ, ਸ਼ਾਮ ਚੁਰਾਸੀ, ਚੱਬੇਵਾਲ, ਗੜ੍ਹਸ਼ੰਕਰ, ਨਵਾਂ ਸ਼ਹਿਰ, ਬਲਾਚੌਰ, ਬੰਗਾ ਤੋਂ ਇਲਾਵਾ ਆਨੰਦਪੁਰ ਸਾਹਿਬ ਹਲਕੇ ਵਿੱਚ ਔਰਤਾਂ ਨੇ ਪੁਰਸ਼ਾਂ ਨਾਲੋਂ ਵਧੇਰੇ ਵੋਟਾਂ ਪਾਈਆਂ ਹਨ। ਹਲਕਾ ਭੁਲੱਥ ਵਿੱਚ 43,658 ਪੁਰਸ਼ਾਂ ਨੇ ਵੋਟ ਪਾਈ, ਜਦੋਂ ਕਿ 46,781 ਪੁਰਸ਼ਾਂ ਨੇ ਮਤਦਾਨ ਕੀਤਾ ਹੈ। ਹਾਲਾਂਕਿ ਇਨ੍ਹਾਂ ਕਈ ਹਲਕਿਆਂ ਵਿੱਚ ਕੋਈ ਮਹਿਲਾ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਨਹੀਂ ਸੀ।
ਬਲਾਚੌਰ ਤੋਂ ‘ਆਪ’ ਦੀ ਸੰਤੋਸ਼ ਕੁਮਾਰੀ ਅਤੇ ਅਕਾਲੀ ਦਲ ਦੀ ਉਮੀਦਵਾਰ ਸੁਨੀਤਾ ਰਾਣੀ ਚੋਣ ਮੈਦਾਨ ਵਿੱਚ ਸਨ। ਇੱਥੇ ਔਰਤ ਵੋਟਰਾਂ ਨੇ ਪੁਰਸ਼ਾਂ ਨੂੰ ਪੋਲਿੰਗ ਵਿੱਚ ਪਿਛਾਂਹ ਛੱਡਿਆ ਹੈ। ਗੜ੍ਹਸ਼ੰਕਰ ਹਲਕੇ ਵਿੱਚ ਇੱਕੋ ਮਹਿਲਾ ਭਾਜਪਾ ਉਮੀਦਵਾਰ ਨਿਮਿਸ਼ਾ ਮਹਿਤਾ ਸੀ, ਜਿੱਥੇ ਔਰਤਾਂ ਦੀ ਪੋਲਿੰਗ ਜ਼ਿਆਦਾ ਰਹੀ ਹੈ। ਦੁਆਬਾ ਕਾਲਜ ਜਲੰਧਰ ਵਿਖੇ ਪੱਤਰਕਾਰੀ ਵਿਭਾਗ ਦੀ ਮੁੱਖੀ ਡਾਕਟਰ ਸਿਮਰਨ ਕੌਰ ਸਿੱਧੂ ਮੰਨਦੇ ਹਨ ਕਿ ਉਨ੍ਹਾਂ ਦੀ ਚੋਣ ਡਿਊਟੀ ਵੀ ਲੱਗੀ ਸੀ , ਸਮੇਂ ਮਹਿਸੂਸ ਕੀਤਾ ਕਿ ਇਸ ਵਾਰ ਔਰਤਾਂ ਇਸ ਲੋਕਤੰਤਰ ਦੇ ਇਸ ਮੇਲੇ ਵਿੱਚ ਇਸ ਕਰਕੇ ਉਤਸ਼ਾਹ ਸੀ ਕਿਉਂਕਿ ਉਹ ਕਿਸਾਨੀ ਅੰਦੋਲਨ ਦੌਰਾਨ ਵੱਧ ਚੜਕੇ ਹਿੱਸਾ ਲੈ ਚੁੱਕੀਆਂ ਸਨ ।
ਦੂਜਾ ਉਹ ਖੁਦ ਚੋਣ ਪ੍ਰੀਕਿਰਿਆ ਦਾ ਹਿੱਸਾ ਵੀ ਬਣਕੇ ਨਿਰਪੱਖ ਤੌਰਤੇ ਵੋਟ ਪਾਉਣਾ ਚਾਹੁੰਦੀਆਂ ਸਨ । ਸਾਖਰਤਾ ਵੀ ਮੁੱਖ ਕਾਰਨ ਹੈ । 99 ਫ਼ੀਸਦ ਔਰਤਾਂ ਨੇ ਵੋਟ ਪਾਉਣ ਸਮੇਂ ਅੰਗਰੇਜੀ ਜਾਂ ਪੰਜਾਬੀ ਭਾਸ਼ਾ ਵਿੱਚ ਦਸਖ਼ਤ ਕੀਤੇ ਸਨ । ਔਰਤਾਂ ਦਾ ਲੋਕਤੰਤਰ ਦੇ ਇਸ ਮੇਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਦੇਸ਼ ਲਈ ਸ਼ੁਭ ਸ਼ਗਨ ਹੈ।
SHARE