Deep Sidhu’s Antim Ardas ਕੇਸਰੀ ਝੰਡਾ ਮਾਰਚ ਨਾਲ ਨੌਜਵਾਨਾਂ ਵੱਲੋਂ ਦੀਪ ਸਿੱਧੂ ਨੂੰ ਅੰਤਿਮ ਸਲਾਮੀ,

0
805
Deep Sidhu's Antim Ardas

Deep Sidhu’s Antim Ardas

ਇੰਡੀਆ ਨਿਊਜ਼,ਫ਼ਤਹਿਗੜ੍ਹ ਸਾਹਿਬ

Deep Sidhu’s Antim Ardas ਨੌਜਵਾਨ ਅਪਣੇ ਮਰਹੂਮ ਅਦਾਕਾਰ ਦੀਪ ਸਿੱਧੂ ਦੇ ਭੋਗ ਮੌਕੇ ਕੇਸਰੀ ਝੰਡਾ ਮਾਰਚ ਕੱਢ ਕੇ ਅੰਤਿਮ ਸਲਾਮੀ ਦੇਣਗੇ। ਦੀਪ ਸਿੱਧੂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚੋਂ ਲੱਖਾਂ ਨੌਜਵਾਨ, ਕਿਸਾਨ ਆਪਣੀਆਂ ਟਰੈਕਟਰ ਟਰਾਲੀਆਂ ਕਾਰਾਂ ਅਤੇ ਹੋਰ ਵਾਹਨਾਂ ਵਿੱਚ ਪਹੁੰਚ ਰਹੇ ਹਨ। ਨੌਜਵਾਨ ਆਪਣੇ ਵਾਹਨਾਂ ‘ਤੇ ਕੇਸਰੀ ਝੰਡੇ ਲਗਾ ਕੇ ਕਾਫਲੇ ਦੇ ਰੂਪ ‘ਚ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣਗੇ | ਕੇਸਰੀਆ ਮਾਰਚ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋ ਕੇ ਬਿਆਸ, ਫਗਵਾੜਾ, ਜਲੰਧਰ, ਲੁਧਿਆਣਾ, ਦੋਰਾਹਾ ਅਤੇ ਖੰਨਾ ਤੋਂ ਹੁੰਦਾ ਹੋਇਆ ਫਤਿਹਗੜ੍ਹ ਸਾਹਿਬ ਪਹੁੰਚੇਗਾ।

ਤਿੰਨ ਲੱਖ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ Deep Sidhu’s Antim Ardas

ਦੀਪ ਸਿੱਧੂ ਦੀ ਅੰਤਿਮ ਅਰਦਾਸ ਗੁਰੂਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਵੇਗੀ। ਅਰਦਾਸ ਉਪਰੰਤ ਟੋਡਰ ਮੱਲ ਹਾਲ ਵਿੱਚ ਸ਼ੋਕ ਸਭਾ ਦਾ ਆਯੋਜਨ ਕੀਤਾ ਜਾਵੇਗਾ । ਪ੍ਰਾਪਤ ਜਾਣਕਾਰੀ ਅਨੁਸਾਰ ਅੰਤਿਮ ਅਰਦਾਸ ਵਿੱਚ ਤਿੰਨ ਲੱਖ ਲੋਕਾਂ ਦੀ ਸ਼ਮੂਲੀਅਤ ਲਈ ਪ੍ਰਬੰਧ ਕੀਤੇ ਗਏ ਹਨ। ਦੂਜੇ ਪਾਸੇ ਮੰਨਿਆ ਜਾ ਰਿਹਾ ਹੈ ਕਿ ਸ਼ੋਕ ਸਭਾ ਵਿੱਚ ਪੰਜ ਲੱਖ ਤੱਕ ਲੋਕ ਪਹੁੰਚ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨੂੰ ਸ਼ੋਕ ਸਭਾ ‘ਚ ਵਿਸ਼ਵ ਰਿਕਾਰਡ ਵਜੋਂ ਦੇਖਿਆ ਜਾਵੇਗਾ।

ਖਾਲਸਾ ਏਡ ਅਤੇ SGPC ਨੇ ਲੰਗਰ ਦੀ ਕਮਾਨ ਸੰਭਾਲੀ Deep Sidhu’s Antim Ardas

ਖਾਲਸਾ ਏਡ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੋਕ ਸਭਾ ਵਿੱਚ ਸ਼ਾਮਲ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਦੀਪ ਸਿੱਧੂ ਦੇ ਪ੍ਰਸ਼ੰਸਕ ਦੇਸ਼-ਵਿਦੇਸ਼ ਦੇ ਕੋਨੇ-ਕੋਨੇ ਤੋਂ ਗੁਰੂਦੁਆਰਾ ਫਹਿਤਗੜ੍ਹ ਸਾਹਿਬ ਵਿਖੇ ਪਹੁੰਚ ਰਹੇ ਹਨ। ਅੰਤਿਮ ਅਰਦਾਸ ਵਿੱਚ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਵਾਲੀਆਂ ਔਰਤਾਂ ਦੀ ਵੱਧ ਗਿਣਤੀ ਦੱਸੀ ਜਾ ਰਹੀ ਹੈ।

ਸੋਸ਼ਲ ਮੀਡੀਆ ‘ਤੇ ਜਾਰੀ ਕੀਤਾ ਕਾਰਡ Deep Sidhu’s Antim Ardas

ਦੀਪ ਸਿੱਧੂ ਦੇ ਪਰਿਵਾਰ ਦੀ ਤਰਫੋਂ ਸੋਸ਼ਲ ਮੀਡੀਆ ‘ਤੇ ਕਾਰਡ ਜਾਰੀ ਕਰਦੇ ਹੋਏ ਅੰਤਿਮ ਅਰਦਾਸ ਦੇ ਸਥਾਨ ਅਤੇ ਸਮੇਂ ਬਾਰੇ ਜਾਣਕਾਰੀ ਦਿੱਤੀ ਗਈ। ਕਾਰਡ ਦਾ ਸੁਨੇਹਾ ਵਾਇਰਲ ਹੋਣ ‘ਤੇ ਪੰਜਾਬ ਦੇ ਕਈ ਹਿੱਸਿਆਂ ਤੋਂ ਲੋਕ ਬੁੱਧਵਾਰ ਸ਼ਾਮ ਨੂੰ ਹੀ ਫਤਿਹਗੜ੍ਹ ਸਾਹਿਬ ਲਈ ਰਵਾਨਾ ਹੋ ਗਏ। ਜਾਰੀ ਪ੍ਰੋਗਰਾਮ ਤਹਿਤ ਅੰਤਿਮ ਅਰਦਾਸ ਦੁਪਹਿਰ 1 ਵਜੇ ਗੁਰੂਦੁਆਰਾ ਫਤਿਹਗੜ੍ਹ ਸਾਹਿਬ ਅਤੇ ਸ਼ੋਕ ਸਭਾ ਦੀਵਾਨ ਟੋਡਰ ਮੱਲ ਹਾਲ ਵਿਖੇ ਰੱਖੀ ਗਈ ਹੈ।

ਕੌਮ ਦਾ ਹੀਰਾ Deep Sidhu’s Antim Ardas

ਦੀਪ ਸਿੱਧੂ ਨੂੰ ਕੌਮ ਦੇ ਹੀਰੇ ਦੇ ਸਨਮਾਨ ਨਾਲ ਸੰਬੋਧਨ ਕੀਤਾ ਜਾ ਰਿਹਾ ਹੈ। ਅੰਤਿਮ ਅਰਦਾਸ ਵਿੱਚ ਫਿਲਮ ਜਗਤ, ਸਿਆਸੀ ਲੋਕ, ਕਿਸਾਨ ਆਗੂ, ਧਾਰਮਿਕ ਆਗੂ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ : Power shortage in Chandigarh ਚੰਡੀਗੜ੍ਹ ਵਿੱਚ ਬਿਜਲੀ ਕਾਮਿਆਂ ਦੀ ਤਿੰਨ ਦਿਨਾਂ ਹੜਤਾਲ

Connect With Us : Twitter Facebook

SHARE