25 February Share Bazaar Update 1500 ਅੰਕ ਉੱਪਰ ਸੈਂਸੈਕਸ

0
198
25 February Share Bazaar Update

25 February Share Bazaar Update

ਇੰਡੀਆ ਨਿਊਜ਼, ਨਵੀਂ ਦਿੱਲੀ :

25 February Share Bazaar Update ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੇ ਚਲਦੇ ਹੋਏ ਬੀਤੇ ਕੱਲ (ਵੀਰਵਾਰ) ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਵੱਡੀ ਗਿਰਾਵਟ ਹੋਈ ਸੀ। ਸੈਂਸੈਕਸ 2702 ਅੰਕ ਗਿਰਾਵਟ ਦੇ ਨਾਲ ਬੰਦ ਹੋਇਆ ਸੀ। ਬਾਜ਼ਾਰ ਦੇ ਜਾਣੂ ਲੋਕਾਂ ਦਾ ਕਹਿਣਾ ਹੈ ਕਿ ਇਕ ਦਿਨ ਵਿਚ ਹੀ ਨਿਵੇਸ਼ਕਾਂ ਨੂੰ 13 ਲੱਖ ਕਰੋੜ ਦਾ ਨੁਕਸਾਨ ਹੋਇਆ ਸੀ। ਰਾਹਤ ਦੀ ਗੱਲ ਇਹ ਰਹੀ ਕਿ ਅਜੇ ਮਾਰਕੀਟ ਖੁਲਦੇ ਸਰ ਹੀ ਇਸ ਵਿੱਚ ਮਜਬੂਤੀ ਨਜਰ ਆਈ ਸਾਡੇ 11 ਵਜੇ ਤਕ ਮਾਰਕੀਟ ਕੱਲ ਦੇ ਬੰਦ ਤੋਂ 1500 ਅੰਕ ਉੱਪਰ ਸੀ। ਇਸ ਦੇ ਨਾਲ ਹੀ ਨਿਵੇਸ਼ਕਾਂ ਦੇ ਕੱਲ ਹੋਏ ਨੁਕਸਾਨ ਦੀ ਭਰਭਾਈ ਹੋਈ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 400 ਅੰਕ ਚੜ੍ਹ ਕੇ 16650 ‘ਤੇ ਪਹੁੰਚ ਗਿਆ ਹੈ। ਅੱਜ ਬਾਜ਼ਾਰ ਖੁੱਲ੍ਹਣ ਦੇ ਪਹਿਲੇ 5 ਮਿੰਟਾਂ ‘ਚ ਹੀ ਨਿਵੇਸ਼ਕਾਂ ਨੇ 8 ਲੱਖ ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ।

ਸੈਂਸੈਕਸ 792 ਅੰਕ ਚੜ੍ਹ ਕੇ 55,321 ‘ਤੇ ਖੁੱਲ੍ਹਿਆ 25 February Share Bazaar Update

ਇਸ ਤੋਂ ਪਹਿਲਾਂ ਅੱਜ ਸੈਂਸੈਕਸ 792 ਅੰਕ ਚੜ੍ਹ ਕੇ 55,321 ‘ਤੇ ਖੁੱਲ੍ਹਿਆ। ਇਸਨੇ ਪਹਿਲੇ ਘੰਟੇ ਵਿੱਚ 55,700 ਦਾ ਉੱਚ ਅਤੇ 55,299 ਦਾ ਨੀਵਾਂ ਬਣਾਇਆ। ਇਸਦੇ 30 ਸਟਾਕਾਂ ਵਿੱਚੋਂ, 29 ਲਾਭ ਵਿੱਚ ਹਨ। ਡਿੱਗਣ ਵਾਲੇ ਸਟਾਕਾਂ ‘ਚ ਸਿਰਫ ਨੇਸਲੇ ਹੈ। ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ ਵੀਰਵਾਰ ਨੂੰ 242.28 ਲੱਖ ਕਰੋੜ ਰੁਪਏ ਦੇ ਮੁਕਾਬਲੇ ਅੱਜ 250 ਲੱਖ ਕਰੋੜ ਰੁਪਏ ਹੈ। ਇਸ ਤੋਂ ਪਹਿਲਾਂ ਕੱਲ੍ਹ ਨਿਵੇਸ਼ਕਾਂ ਨੂੰ 13.4 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।

ਬਜ਼ਾਰ ਵਿੱਚ ਅੱਜ ਚਾਰੇ ਪਾਸੇ ਖਰੀਦਦਾਰੀ  25 February Share Bazaar Update

ਬਜ਼ਾਰ ਵਿੱਚ ਅੱਜ ਚਾਰੇ ਪਾਸੇ ਖਰੀਦਦਾਰੀ ਦੇਖਣ ਨੂੰ ਮਿਲ ਰਹੀ ਹੈ। ਬੈਂਕ ਅਤੇ ਵਿੱਤੀ ਸ਼ੇਅਰਾਂ ‘ਚ ਮਜ਼ਬੂਤ ​​ਖਰੀਦਦਾਰੀ ਹੈ। ਨਿਫਟੀ ‘ਤੇ ਬੈਂਕ ਅਤੇ ਵਿੱਤੀ ਸੂਚਕਾਂਕ 2 ਫੀਸਦੀ ਤੋਂ ਜ਼ਿਆਦਾ ਵਧੇ ਹਨ। ਦੂਜੇ ਪਾਸੇ, PSU ਬੈਂਕ ਸੂਚਕਾਂਕ 4 ਫੀਸਦੀ ਤੋਂ ਵੱਧ ਚੜ੍ਹਿਆ ਹੈ। ਰੀਅਲਟੀ ਇੰਡੈਕਸ ‘ਚ ਵੀ 4 ਫੀਸਦੀ ਦੀ ਤੇਜ਼ੀ ਆਈ ਹੈ ਜਦਕਿ ਮੈਟਲ ਇੰਡੈਕਸ ‘ਚ 3 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਆਈਟੀ 2 ਫੀਸਦੀ ਅਤੇ ਆਟੋ ਇੰਡੈਕਸ 2.5 ਫੀਸਦੀ ਉੱਪਰ ਹੈ।
ਮੁੱਖ ਤੌਰ ‘ਤੇ ਇਹ ਸਟਾਕ ਵਧੇ

ਇਹਨਾਂ ਸ਼ੇਅਰਾਂ ਵਿੱਚ ਹੋਇਆ ਵਾਧਾ 25 February Share Bazaar Update

ਇੰਡਸਇੰਡ ਬੈਂਕ 4.86% ਵਧਿਆ ਹੈ। ਟਾਟਾ ਸਟੀਲ, ਮਹਿੰਦਰਾ ਐਂਡ ਮਹਿੰਦਰਾ 3% ਜਦੋਂ ਕਿ ਵਿਪਰੋ, ਬਜਾਜ ਫਿਨਸਰਵ, ਟੀਸੀਐਸ, ਅਲਟਰਾਟੈਕ, ਬਜਾਜ ਫਾਈਨਾਂਸ, ਆਈਸੀਆਈਸੀਆਈ ਬੈਂਕ, ਐਸਬੀਆਈ, ਐਚਸੀਐਲ ਟੇਕ, ਐਕਸਿਸ ਬੈਂਕ, ਟੇਕ ਮਹਿੰਦਰਾ, ਏਅਰਟੈੱਲ, ਐਨਟੀਪੀਸੀ ਅਤੇ ਐਚਡੀਐਫਸੀ 2 ਤੋਂ 3% ਦੇ ਵਿਚਕਾਰ ਚੜ੍ਹੇ।

ਇਨ੍ਹਾਂ ਤੋਂ ਇਲਾਵਾ ਟਾਈਟਨ, ਕੋਟਕ ਬੈਂਕ, ਐੱਚ.ਡੀ.ਐੱਫ.ਸੀ. ਬੈਂਕ, ਏਸ਼ੀਅਨ ਪੇਂਟਸ, ਇੰਫੋਸਿਸ, ਰਿਲਾਇੰਸ ਇੰਡਸਟਰੀਜ਼, ਪਾਵਰਗ੍ਰਿਡ, ਲਾਰਸਨ ਐਂਡ ਟੂਬਰੋ, ਸਨ ਫਾਰਮਾ, ਹਿੰਦੁਸਤਾਨ ਯੂਨੀਲੀਵਰ, ਮਾਰੂਤੀ, ਨੇਸਲੇ ਅਤੇ ਡਾਕਟਰ ਰੈੱਡੀ ਦੇ ਸ਼ੇਅਰ 2% ਤੱਕ ਵਧੇ ਹਨ।

ਇਹ ਵੀ ਪੜ੍ਹੋ : Mukesh Ambani statement on Green Energy ਭਾਰਤ 20 ਸਾਲਾਂ ਵਿੱਚ ਇੱਕ ਸੁਪਰ ਪਾਵਰ ਬਣ ਜਾਵੇਗਾ

Connect With Us : Twitter Facebook

SHARE