Honey CM Channi’s Nephew
ਇੰਡੀਆ ਨਿਊਜ਼, ਅੰਮ੍ਰਿਤਸਰ
Honey CM Channi’s Nephew ਪੰਜਾਬ ਦੇ CM ਚਰਨਜੀਤ ਸਿੰਘ ਚੰਨੀ ਦੇ ਭਾਣਜੇ ਹਨੀ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਹਨੀ ਦਾ ਮੁਆਇਨਾ ਕੀਤਾ ਅਤੇ ਦਵਾਈ ਦੇ ਕੇ ਵਾਪਸ ਭੇਜ ਦਿੱਤਾ। ਸੀਐਮ ਚੰਨੀ ਦਾ ਭਤੀਜਾ ਹਨੀ ਹਾਲ ਹੀ ਵਿੱਚ ਰੇਤ ਮਾਈਨਿੰਗ ਮਾਮਲੇ ਅਤੇ ਅਧਿਕਾਰੀਆਂ ਦੇ ਤਬਾਦਲੇ ਲਈ ਈਡੀ ਦੇ ਹੱਥੇ ਚੜੇਆ ਸੀ। ਛਾਪੇਮਾਰੀ ਦੌਰਾਨ ਈਡੀ ਨੂੰ ਹਨੀ ਦੇ ਘਰ, 10 ਕਰੋੜ ਰੁਪਏ, ਮਹਿੰਗੀ ਘੜੀ ਅਤੇ ਕਿਮਤੀ ਦਸਤਾਵੇਜ਼ ਮਿਲੇ ਸਨ । ਹਨੀ ਨੂੰ ਗ੍ਰਿਫਤਾਰੀ ਤੋਂ ਬਾਅਦ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਅਤੇ ਬਾਅਦ ‘ਚ ਜੁਡੀਸ਼ੀਅਲ ਰਿਮਾਂਡ ‘ਤੇ ਚਲ ਰਹਿਆ ਸੀ ।
ਇਲਾਜ ਲਈ GMDU ਲੈਕੇ ਪੁੱਜੇ Honey CM Channi’s Nephew
ਜਦੋਂ ਹਨੀ ਨੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਤਾਂ ਉਸ ਨੂੰ ਇਲਾਜ ਲਈ ਜੀਐਨਡੀਯੂ ਲਿਜਾਇਆ ਗਿਆ। ਹਨੀ ਦੀ ਜਾਂਚ ਕਰਨ ਵਾਲੇ ਡਾਕਟਰ ਪ੍ਰਮਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਦਵਾਈ ਦੇ ਕੇ ਵਾਪਸ ਭੇਜ ਦਿੱਤਾ ਗਿਆ। ਹਾਲਾਂਕਿ ਹਨੀ ਨੇ ਇਸ ਮਾਮਲੇ ‘ਚ ਚੁੱਪ ਧਾਰੀ ਹੋਈ ਹੈ। ਸੰਖੇਪ ਗੱਲਬਾਤ ਵਿੱਚ ਹਨੀ ਨੇ ਦੱਸਿਆ ਕਿ ਸੀਨੇ ਵਿੱਚ ਦਰਦ ਸੀ। ਈਡੀ ਦੀ ਜਾਂਚ ਬਾਰੇ ਪੁੱਛੇ ਜਾਣ ‘ਤੇ ਹਨੀ ਨੇ ਕੋਈ ਟਿੱਪਣੀ ਨਹੀਂ ਕਹਿ ਕੇ ਸਾਰ ਦਿੱਤਾ।
ਹਨੀ ਲਾਈਮ ਲਾਈਟ ਵਿਚ ਆਇਆ Honey CM Channi’s Nephew
ਹਨੀ ਦਾ ਈਡੀ ਦੇ ਕਾਬੂ ਆਉਣ ‘ਤੇ ਸੀਐਮ ਚੰਨੀ ਦੀ ਕਿਰਕਰੀ ਹੋਈ ਸੀ। ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਜਦੋਂ ਹਨੀ ਸੁਰਖੀਆਂ ‘ਚ ਆਇਆ ਤਾਂ ਸੀਐਮ ਚੰਨੀ ਨੇ ਬਿਆਨ ਦਿੱਤਾ ਸੀ ਕਿ ਭਾਜਪਾ ਦਬਾਅ ਪਾ ਰਹੀ ਹੈ, ਬਾਅਦ ‘ਚ ਚੰਨੀ ਨੇ ਕਿਹਾ ਕਿ ਜੋ ਕਰਨਗੇ,ਸੋ ਭਰਨਗੇ ਕਰਨਗੇ।
Also Read :ED’s Raid On CDBL ED ਦੀ ਚੰਡੀਗੜ੍ਹ ਡਿਸਟਿਲਰ ਅਤੇ ਬੋਟਲਸ ਗਰੁੱਪ ‘ਤੇ ਛਾਪੇਮਾਰੀ