Instructions To The Colonizer ਹਾਈਕੋਰਟ’ਚ ਦਾਇਰ ਸੀ ਕੇਸ,ਕਲੋਨਾਈਜ਼ਰ ਨੂੰ ਮਿੱਥੇ ਸਮੇਂ ‘ਚ ਕੰਮ ਕਰਨ ਦੇ ਦਿੱਤੇ ਹੁਕਮ

2
358
Instructions To The Colonizer

Instructions To The Colonizer

ਇੰਡੀਆ ਨਿਊਜ਼,ਮੋਹਾਲੀ

Instructions To The Colonizer ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 25/11/2021 ਨੂੰ ਮੈਸਰਜ਼ ਟੋਪ ਇੰਡੀਅਨ ਪ੍ਰਮੋਟਰ ਐਂਡ ਕਾਲੋਨਾਈਜ਼ਰ ਵਿਰੁੱਧ ਰਿੱਟ ਨੰਬਰ 23905 ਦੇ ਤਹਿਤ ਦਾਇਰ ਕੇਸ ਦੇ ਸਬੰਧ ਵਿੱਚ ਹੁਕਮ ਜਾਰੀ ਕੀਤੇ ਹਨ। ਦਾਇਰ ਕੇਸ ਵਿੱਚ ਪਟੀਸ਼ਨਰਾਂ ਨੇ ਕਿਹਾ ਹੈ ਕਿ ਜ਼ਮੀਨ ਖਰੀਦਣ ਵਿੱਚ ਲੱਖਾਂ ਰੁਪਏ ਖਰਚ ਕੀਤੇ ਗਏ ਹਨ। ਪਰ ਕਲੋਨਾਈਜ਼ਰ ਵੱਲੋਂ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ। HC ਨੇ ਮਾਮਲੇ ਦੀ ਸੁਣਵਾਈ ਕਰਦਿਆਂ ਇਹ ਮਾਮਲਾ ਪੁੱਡਾ ਦੇ ਮੁੱਖ ਪ੍ਰਸ਼ਾਸਕ ਨੂੰ ਸੌਂਪ ਦਿੱਤਾ ਹੈ। ਜਿਸ ਤੋਂ ਬਾਅਦ ADC.ਵੀਕਾਸ ਮੋਹਾਲੀ ਨੇ ਸਮਾਂਬੱਧ ਹੁਕਮਾਂ ਦੀ ਪਾਲਣਾ ਕਰਦੇ ਹੋਏ ਕਾਲੋਨਾਈਜ਼ਰਾਂ ਨੂੰ ਕਾਲੋਨੀ ਵਾਲਿਆਂ ਲਈ ਸਹੂਲਤਾਂ ਦੇਣ ਦੇ ਨਿਰਦੇਸ਼ ਜਾਰੀ ਕੀਤੇ ਹਨ।

ਕਲੋਨੀ ਪੁੱਡਾ ਤੋਂ ਮਨਜ਼ੂਰ ਹੈ Instructions To The Colonizer

ਅਨਮੋਲ ਸਿਟੀ ਬਨੂੜ ਦੇ ਵਸਨੀਕਾਂ ਨੇ ਹਾਈਕੋਰਟ ਵਿੱਚ ਕੇਸ ਦਾਇਰ ਕੀਤਾ ਸੀ। ਕੇਸ ਵਿੱਚ ਦੱਸਿਆ ਗਿਆ ਸੀ ਕਿ ਅਨਮੋਲ ਸਿਟੀ ਪੁੱਡਾ ਤੋਂ ਮਨਜ਼ੂਰੀ ਹੈ ਤੇ ਇੱਥੇ ਪਲਾਟ ਖਰੀਦੇ ਗਏ ਸਨ। ਪਰ ਕਲੋਨਾਈਜ਼ਰ ਨੇ ਇੱਥੇ ਸ਼ਰਤਾਂ ਮੁਤਾਬਕ ਸਹੂਲਤਾਂ ਨਹੀਂ ਦਿੱਤੀਆਂ। ਕਲੋਨੀ ਵਿੱਚ ਸੀਵਰੇਜ, ਸੜਕਾਂ, ਸਟਰੀਟ ਲਾਈਟਾਂ, ਪਾਰਕ,ਗਰੀਨ ਏਰੀਆ, ਪੀਣ ਵਾਲਾ ਪਾਣੀ ਅਤੇ ਚਾਰਦੀਵਾਰੀ ਨਹੀਂ ਬਣਾਈ ਗਈ। ਹਾਈ ਕੋਰਟ ਨੇ ਪਟੀਸ਼ਨਰਾਂ ਦੀ ਸੁਣਵਾਈ ਲਈ ca puda ਦੀ ਡਿਊਟੀ ਤੈਅ ਕੀਤੀ ਸੀ।

ਕਲੋਨਾਈਜ਼ਰਾਂ ਤਹਿ ਸਮੇਂ ਕੰਮ ਕਰਨ ਦੀ ਹਦਾਇਤ Instructions To The Colonizer

ਇਸ ਮਾਮਲੇ ਦੇ ਸਬੰਧ ‘ਚ ਪੂਜਾ ਗਰੇਵਾਲ ਏ.ਡੀ.ਸੀ ਵਿਕਾਸ ਮੋਹਾਲੀ ਨੇ ਨਗਰ ਕੌਾਸਲ ਬਨੂੜ ਆਫ਼ਿਸ ਵਿੱਚ ਪਟੀਸ਼ਨਰਾਂ ਅਤੇ ਕਲੋਨਾਈਜ਼ਰ ਰਜਵੰਤ ਸਿੰਘ ਨਾਲ ਮੀਟਿੰਗ ਕੀਤੀ | ਸੁਣਵਾਈ ਤੋਂ ਬਾਅਦ ਏ.ਡੀ.ਸੀ ਵਿਕਾਸ ਨੇ ਕਾਲੋਨਾਈਜ਼ਰ ਨੂੰ ਕਾਲੋਨੀ ਵਿੱਚ ਵਿਕਾਸ ਕਾਰਜ ਸਮਾਂਬੱਧ ਢੰਗ ਨਾਲ ਕਰਨ ਦੇ ਹੁਕਮ ਦਿੱਤੇ।

10 ਦਿਨਾਂ ਵਿੱਚ ਕੰਮ ਸ਼ੁਰੂ ਕਰੋ Instructions To The Colonizer

ਏ.ਡੀ.ਸੀ ਵਿਕਾਸ ਨੇ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ 3.48 ਏਕੜ ਵਿੱਚ ਬਣੇ ਅਨਮੋਲ ਸਿਟੀ ਦੇ ਕਲੋਨਾਈਜ਼ਰ ਨੂੰ ਕਾਲੋਨੀ ਵਾਸੀਆਂ ਨੂੰ ਸਹੂਲਤ ਦੇਣ ਲਈ ਸਮਾਂਬੱਧ ਕੰਮ ਸ਼ੁਰੂ ਕਰਨਾ ਹੋਵੇਗਾ। ਕਲੋਨਾਈਜ਼ਰਾਂ ਨੂੰ10 ਦਿਨਾਂ ਵਿੱਚ ਕੰਮ ਸ਼ੁਰੂ ਤੇ 3 ਮਹੀਨਿਆਂ ਵਿੱਚ 75 ਫੀਸਦੀ ਕੰਮ ਕਰਨ ਲਈ ਕਿਹਾ ਗਿਆ ਹੈ। ਅਜਿਹੀ ਸਥਿਤੀ ਵਿੱਚ ਕਲੋਨਾਈਜ਼ਰਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਵਕੀਲ ਸੁਨੈਨਾ ਨੇ ਕਿਹਾ ਕਿ ਜੇਕਰ ਹਾਈਕੋਰਟ ਦੇ ਹੁਕਮਾਂ ਅਨੁਸਾਰ ਕੰਮ ਨਾ ਹੋਇਆ ਤਾਂ contempt of court ਪਾਇਆ ਜਾਵੇਗਾ।

Also Read :ED’s Raid On CDBL ED ਦੀ ਚੰਡੀਗੜ੍ਹ ਡਿਸਟਿਲਰ ਅਤੇ ਬੋਟਲਸ ਗਰੁੱਪ ‘ਤੇ ਛਾਪੇਮਾਰੀ

Connect With Us : Twitter Facebook

 

SHARE

2 COMMENTS