Good news for the People of Punjab ਟੀਬੀ ਦੇ ਇਲਾਜ ਲਈ ‘ਰੀਮਾਈਂਡਰ ਮੌਨੀਟਰ’ ਦੀ ਸ਼ੁਰੂਆਤ

0
192
Good news for the People of Punjab
Good news for the People of Punjab
ਇੰਡੀਆ ਨਿਊਜ਼, ਚੰਡੀਗੜ:
Good news for the People of Punjab ਚੰਡੀਗੜ ਵਿਖੇ ਇੱਕ ਸੂਬਾ ਪੱਧਰੀ ਸਮਾਗਮ ਦੌਰਾਨ ਅੰਮਿ੍ਰਤਸਰ ਅਤੇ ਪਟਿਆਲਾ ਜ਼ਿਲਿਆਂ ਵਿਖੇ ਮੈਡੀਕੇਸ਼ਨ ਈਵੈਂਟ ਰੀਮਾਈਂਡਰ ਮੌਨੀਟਰ (ਐਮਈਆਰਐਮ) ਬਾਕਸ ਨੂੰ ਪਾਇਲਟ ਪ੍ਰਾਜੈਕਟ ਵਜੋਂ ਲਾਂਚ ਕੀਤਾ ਗਿਆ। ਇਹ ਨਵੀਨਤਾਕਾਰੀ ਤਕਨੀਕ ਪੰਜਾਬ ਸਰਕਾਰ ਵੱਲੋਂ ਫਰਵਰੀ 2021 ਵਿੱਚ ਵਰਲਡ ਹੈਲਥ ਪਾਰਟਨਰਜ਼ (ਡਬਲਿੳਐਚਪੀ) ਨਾਲ ਇੱਕ ਐਮਓਯੂ (ਸਮਝੋਤਾ) ਰਾਹੀਂ  ਸਹੀਬੱਧ ਕੀਤੇ ਪੇਸ਼ੈਂਟ ਪ੍ਰੋਵਾਈਡਰ ਸਪੋਰਟ ਏਜੰਸੀ (ਪੀਪੀਐਸਏ) ਪ੍ਰੋਜੈਕਟ ਦੀ ਨਿਰੰਤਰਤਾ ਵਿੱਚ ਚਲਾਈ ਗਈ ਹੈ।
ਇਹ ਪ੍ਰੋਜੈਕਟ ਪੰਜਾਬ ਦੇ ਦੱਸੇ ਗਏ ਉਕਤ ਦੋ ਜਿਲਿਆਂ ਵਿੱਚ ਚੱਲ ਰਿਹਾ ਹੈ ।ਜ਼ਿਕਰਯੋਗ ਹੈ ਕਿ ਇਹ ਪ੍ਰੋਜੈਕਟ ਇਨਾਂ ਜ਼ਿਲਿਆਂ ਵਿੱਚ ਪ੍ਰਾਈਵੇਟ ਸਿਹਤ ਖੇਤਰ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਕਿਉਂਕਿ ਇੱਥੇ ਨਿੱਜੀ ਸਿਹਤ ਖੇਤਰ ’ਚ ਟੀਬੀ ਦਾ ਸੰਜੀਦਗੀ ਨਾਲ ਇਲਾਜ ਕਰਵਾਉਣ ਅਤੇ ਇਸ ਬਿਮਾਰੀ ਸਬੰਧੀ ਲੋੜੀਂਦੀ ਜਾਣਕਾਰੀ ਦੀ ਘਾਟ ਹੈ।

2025 ਤੱਕ ਪੰਜਾਬ ਨੂੰ ਟੀਬੀ ਮੁਕਤ ਦਾ ਟੀਚਾ Good news for the People of Punjab

ਇਸ ਬਾਕਸ ਨੂੁੰ ਰਸਮੀ ਤੌਰ ’ਤੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰਕੈਕਟਰ ਡਾ. ਜੀਬੀ ਸਿੰਘ ਨੇ ਲਾਂਚ  ਕੀਤਾ।  ਬਾਕਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸਿੰਘ ਨੇ ਕਿਹਾ ਕਿ ਪੰਜਾਬ ਦਾ ਟੀਚਾ 2025 ਤੱਕ ਤੇਜੀ ਨਾਲ ਟੀਬੀ (ਟੀਊਬਰਕਲਾਸਿਸ) ਦੇ ਖਾਤਮੇ ਅਤੇ ਮੌਤ ਦਰ ਨੂੰ ਘਟਾਉਣ ਲਈ ਯਤਨਸ਼ੀਲ ਹੈ ਤਾਂ ਜ਼ੋ ਟੀਬੀ ਮੁਕਤ ਭਾਰਤ ਦੇ ਸੁਪਨੇ ਨੂੰ ਅਮਲੀ ਜਾਮਾ ਪਵਾਇਆ ਜਾ ਸਕੇ ।

Good news for the People of Punjab

ਇਹ ਯਕੀਨੀ ਤੌਰ ’ਤੇ ਅੱਗੇ ਵਧਣ ਲਈ ਇੱਕ ਵੱਡਾ ਤੇ ਮਹੱਤਵਪੂਰਨ ਕਦਮ ਸਾਬਤ ਹੋਵੇਗਾ। ਪਿਛਲੇ ਸਾਲ, ਇਸ ਟੀਚੇ ਨੂੰ ਪ੍ਰਾਪਤ ਕਰਨ ਦੀ ਰਾਹ ’ਤੇ ਪੰਜਾਬ ਦੇ 3 ਜ਼ਿਲਿਆਂ  ਫਤਿਹਗੜ ਸਾਹਿਬ, ਕਪੂਰਥਲਾ ਅਤੇ ਨਵਾਂਸ਼ਹਿਰ ਨੇ ਟੀਬੀ ਮੁਕਤ ਦਰਜੇ ਲਈ ਕਾਂਸੀ ਦਾ ਤਗਮਾ ਹਾਸਲ ਕੀਤਾ ਸੀ। ਇਸ ਸਾਲ ਰਾਜ ਵਲੋਂ ਕਾਂਸੀ ਦੇ ਤਗਮੇ ਲਈ 5 ਜ਼ਿਲੇ ਫਰੀਦਕੋਟ, ਫਿਰੋਜ਼ਪੁਰ, ਮੋਗਾ, ਰੂਪਨਗਰ ਅਤੇ ਤਰਨਤਾਰਨ ਨੂੰ ਨਾਮਜ਼ਦ ਕੀਤਾ ਗਿਆ ਹੈ।
SHARE