Women Day Celebration ਪੀਐਸਆਰਐਲਐਮ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

0
174
Women Day Celebration

Women Day Celebration

ਇੰਡੀਆ ਨਿਊਜ਼, ਐਸਏਐਸ ਨਗਰ/ਚੰਡੀਗੜ੍ਹ :

Women Day Celebration ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਅਗਵਾਈ ਹੇਠ ਪੰਜਾਬ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ (ਪੀਐਸਆਰਐਲਐਮ) ਨੇ ਅੱਜ ਇੱਥੇ ਔਰਤਾਂ ਦੀ ਉੱਦਮਤਾ ਨੂੰ ਹੁਲਾਰਾ ਦੇਣ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਇੱਕ ਵਿਸ਼ਾਲ ਸਮਾਗਮ ਕਰਵਾਇਆ।

ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਵਿੱਤ ਕਮਿਸ਼ਨਰ ਰਾਹੁਲ ਭੰਡਾਰੀ ਨੇ ਔਰਤਾਂ ਨੂੰ ਆਰਥਿਕ ਤੌਰ ‘ਤੇ ਸੁਤੰਤਰ ਹੋਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜੋ ਔਰਤਾਂ ਸਵੈ ਸਹਾਇਤਾ ਸਮੂਹਾਂ (ਐਸਐਚਜੀ) ਨਾਲ ਜੁੜੀਆਂ ਹੋਈਆਂ ਹਨ, ਉਨ੍ਹਾਂ ਕੋਲ ਇੱਕ ਨਿੱਜੀ ਬੈਂਕ ਖਾਤਾ ਅਤੇ ਏਟੀਐਮ ਕਾਰਡ ਹੋਣਾ ਲਾਜ਼ਮੀ ਹੈ। ਉਨ੍ਹਾਂ ਅੱਗੇ ਕਿਹਾ ਕਿ ਐਸਐਚਜੀ ਵਿੱਚ ਹਰ ਔਰਤ ਨੂੰ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਹੈ ਅਤੇ ਸਰਗਰਮੀ ਨਾਲ ਕੰਮ ਕਰਨਾ ਚਾਹੀਦਾ ਹੈ।

ਆਨਲਾਈਨ ਵਿਕਰੀ ਦੀ ਮਹੱਤਤਾ ਬਾਰੇ ਦੱਸਿਆ Women Day Celebration

ਵਿੱਤੀ ਕਮਿਸ਼ਨਰ ਨੇ ਐਸਐਚਜੀਜ਼ ਵੱਲੋਂ ਤਿਆਰ ਕੀਤੇ ਉਤਪਾਦਾਂ ਲਈ ਢੁਕਵੇਂ ਮੰਡੀਕਰਨ, ਬ੍ਰਾਂਡਿੰਗ ਤੇ ਮਾਨਕੀਕਰਨ, ਨਿਰਯਾਤ ਅਤੇ ਆਨਲਾਈਨ ਵਿਕਰੀ ਦੀ ਮਹੱਤਤਾ ਬਾਰੇ ਦੱਸਿਆ। ਸਟਾਲ ਲਗਾਉਣ ਵਾਲੇ ਵੱਖ -ਵੱਖ ਸਵੈ-ਸਹਾਇਤਾ ਸਮੂਹਾਂ (ਐਸਐਚਜੀਜ਼) ਵਿੱਚ ਏਕਤਾ, ਸੁਆਣੀ ਅਤੇ ਏਕਤਾ (ਤਰਨਤਾਰਨ, ਗੁਰਦਾਸਪੁਰ ਅਤੇ ਬਰਨਾਲਾ), ਸਹਿਜ (ਐਸਏਐਸਨਗਰ), ਗੁਰਕਿਰਪਾ (ਪਟਿਆਲਾ), ਗੁਰੂ ਗੋਬਿੰਦ ਸਿੰਘ ਜੀ (ਬਠਿੰਡਾ), ਏਕਮ ਅਜੀਵਿਕਾ (ਲੁਧਿਆਣਾ), ਮੇਹਰ (ਗੁਰਦਾਸਪੁਰ)

ਜੈ ਮਾਂ ਲਕਸ਼ਮੀ ਗਰੁੱਪ (ਹੁਸ਼ਿਆਰਪੁਰ), ਬਾਬਾ ਨਾਨਕ (ਐਸਏਐਸ ਨਗਰ), ਕ੍ਰਿਸ਼ਨਾ (ਸੰਗਰੂਰ), ਜਾਗ੍ਰਿਤੀ (ਐਸਏਐਸ ਨਗਰ), ਕ੍ਰਾਂਤੀ ਸੀਐਲਐਫ (ਪਟਿਆਲਾ), ਨਾਰੀ ਸ਼ਕਤੀ (ਪਠਾਨਕੋਟ), ਕੀਰਤ (ਸੰਗਰੂਰ), ਜੀਵਨ ਅਜੀਵਿਕਾ (ਪਟਿਆਲਾ), ਗ੍ਰੀਨ ਗੋਲਡ (ਗੁਰਦਾਸਪੁਰ), ਜ਼ਫ਼ਰਵਾਲ (ਗੁਰਦਾਸਪੁਰ), ਪ੍ਰਿੰਸ, ਰੋਸ਼ਨੀ (ਗੁਰਦਾਸਪੁਰ), ਏਕਓਂਕਾਰ (ਬਠਿੰਡਾ), ਅਮਨਦੀਪ ਮਾਹਰਾ (ਪਟਿਆਲਾ) ਅਤੇ ਕੁਦਰਤ (ਐਸ.ਏ.ਐਸ. ਨਗਰ) ਸ਼ਾਮਲ ਹਨ।

ਸਹਾਇਤਾ ਸਮੂਹਾਂ ਨੂੰ ਸਨਮਾਨਿਤ ਕੀਤਾ Women Day Celebration

ਵਿੱਤ ਕਮਿਸ਼ਨਰ ਨੇ ਨਰੇਗਾ ਤਹਿਤ ਕੰਮ ਕਰਨ ਵਾਲੇ ਕਾਮਿਆਂ ਤੋਂ ਇਲਾਵਾ ਸਵੈ ਸਹਾਇਤਾ ਸਮੂਹਾਂ ਨੂੰ ਵੀ ਸਨਮਾਨਿਤ ਕੀਤਾ। ਮਾਨਸਾ ਦੀਆਂ ਲੜਕੀਆਂ ਦੀ ਟੀਮ ਨੇ ਗਿੱਧੇ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੇ ਡਾਇਰੈਕਟਰ ਮਨਪ੍ਰੀਤ ਸਿੰਘ, ਜੁਆਇੰਟ ਡਾਇਰੈਕਟਰ ਸਰਬਜੀਤ ਸਿੰਘ ਵਾਲੀਆ, ਡਿਪਟੀ ਡਾਇਰੈਕਟਰ ਸੰਜੀਵ ਗਰਗ, ਜੋਗਿੰਦਰ ਕੁਮਾਰ, ਜਤਿੰਦਰ ਸਿੰਘ ਬਰਾੜ, ਵਿਨੋਦ ਗਾਗਟ ਅਤੇ ਏਸੀਈਓ (ਪੀਐਸਆਰਐਲਐਮ) ਜਸਪਾਲ ਸਿੰਘ ਜੱਸੀ ਹਾਜ਼ਰ ਸਨ।

Also Read : Ambulance Female Driver ਮਹਿਲਾ ਦਿਵਸ ‘ਤੇ ਵਿਸੇਸ਼,ਮੰਜੀਤ ਦੇ ਜਜ਼ਬੇ ਨੂੰ ਸਲਾਮ

Connect With Us : Twitter Facebook

SHARE