Heart’s Emotions
ਇੰਡੀਆ ਨਿਊਜ਼, ਚੰਡੀਗੜ੍ਹ
Heart’s Emotions ਵਿਧਾਨ ਸਭਾ ਚੋਣਾਂ ‘ਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਕਾਂਗਰਸੀ ਆਗੂਆਂ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯਾਦ ਆਉਣ ਲੱਗੀ ਹੈ। ਇੰਨਾ ਹੀ ਨਹੀਂ ਕਾਂਗਰਸ ਦਾ ਮੰਨਣਾ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਬਣਾਉਣਾ ਅਤੇ ਉਨ੍ਹਾਂ ਨੂੰ ਦੁਬਾਰਾ ਸੀਐਮ ਚਿਹਰਾ ਐਲਾਨ ਕਰਨਾ ਕਾਂਗਰਸ ਲਈ ਖ਼ਤਰਾ ਬਣਿਆ ਹੈ। ਬਸੀ ਪਠਾਣਾ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਜੇਪੀ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦੇ ਤਾਂ ਪੰਜਾਬ ਵਿੱਚ ਕਾਂਗਰਸ ਦੀ ਇਹ ਹਾਲਤ ਨਾ ਹੁੰਦੀ। ਜੀਪੀ ਨੇ ਕਿਹਾ ਕਿ ਚੰਨੀ ਦਾ ਭ੍ਰਿਸ਼ਟ ਨੇਤਾ ਦਾ ਅਕਸ ਲੋਕਾਂ ਵਿੱਚ ਗਿਆ ਹੈ।
ਈਡੀ ਨੇ ਕਰੋੜਾ ਫੜਿਆ ਦਾ ਫਿਰ ਵੀ ਮੁੱਖ ਮੰਤਰੀ ਦਾ ਚਿਹਰਾ Heart’s Emotions
ਜੀਪੀ ਨੇ ਕਿਹਾ ਕਿ ਈਡੀ ਨੇ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ 10 ਕਰੋੜ ਤੋਂ ਵੱਧ ਦੀ ਰਕਮ ਬਰਾਮਦ ਕੀਤੀ ਹੈ। ਪਰ ਕਾਂਗਰਸ ਨੇ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਦਿੱਤਾ। ਚੰਨੀ ਭਾਵੇਂ ਲੋਈ ਲੈਕੇ ਸਾਦਗੀ ਦਾ ਪ੍ਰਚਾਰ ਕਰਦਾ ਰਿਹਾ, ਪਰ ਜਨਤਾ ਨੂੰ ਸਭ ਕੁਝ ਪਤਾ ਲੱਗ ਗਿਆ ਸੀ। ਆਮ ਆਦਮੀ ਦੇ ਕੈਂਡੀਡੇਟ ਰੁਪਿੰਦਰ ਸਿੰਘ ਨੇ ਚੋਣ ਵਿੱਚ ਜੀਪੀ ਨੂੰ 37841 ਵੋਟਾਂ ਨਾਲ ਹਰਾਇਆ ਹੈ।
ਬਿੱਟੂ ਨੇ ਕਿਹਾ ਕਿ ਚੰਨੀ ਹੁਣ ਸਿਰਫ ਬੱਕਰੀ ਦਾ ਦੁੱਧ ਹੀ ਕੱਢੇ Heart’s Emotions
ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਚੰਨੀ ਨੂੰ ਹੁਣ ਸਿਰਫ਼ ਬੱਕਰੀ ਦਾ ਦੁੱਧ ਹੀ ਕੱਢਣਾ ਚਾਹੀਦਾ ਹੈ। ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਦਾ ਕੰਮ ਲੋਕਾਂ ਪ੍ਰਤੀ ਜ਼ਿੰਮੇਵਾਰੀ ਨਿਭਾਉਣਾ ਹੈ। ਦੂਜੇ ਪਾਸੇ ਚੋਣਾਂ ਤੋਂ ਇਕ ਦਿਨ ਪਹਿਲਾਂ ਚੰਨੀ ਬੱਕਰੀ ਦਾ ਦੁੱਧ ਕੱਢ ਕੇ ਕੀ ਸੰਦੇਸ਼ ਦੇਣਾ ਚਾਹੁੰਦੇ ਹਨ। ਕਾਦਿਆਂ ਤੋਂ ਚੋਣ ਜਿੱਤਣ ਵਾਲੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਹਾਈਕਮਾਂਡ ਨੇ ਦਲਿਤ ਪੱਤਾ ਖੇਡਿਆ ਹੈ ਜੋ ਸਹੀ ਨਹੀਂ ਸੀ । ਦੂਜਾ ਸਿੱਧੂ ਦੀ ਚੋਣ ਵੀ ਕਾਂਗਰਸ ਲਈ ਘਾਤਕ ਸੀ।
Also Read :Challenges In Punjab ਪੰਜਾਬ ਵਿੱਚ ਨਵੀਂ ਸਰਕਾਰ v/s ਪੁਰਾਣੀਆਂ ਚੁਣੌਤੀਆਂ
Also Read :Again Marriage 70 ਸਾਲਾ ਸਾਬਕਾ ਵਿਧਾਇਕ ਨੇ 32 ਸਾਲਾ ਔਰਤ ਨਾਲ ਕੀਤਾ ਵਿਆਹ
Connect With Us : Twitter Facebook