Malerkotla Ammunition Holder ਬਿਨਾਂ ਲੇਟ ਫ਼ੀਸ 10 ਦਸੰਬਰ ਤੱਕ ਲਾਇਸੈਂਸ ਰੀਨਿਊ ਕਰਵਾਉਣ

0
595

Malerkotla Ammunition Holder

ਇੰਡੀਆ ਨਿਊਜ਼, ਮਲੇਰਕੋਟਲਾ  :

Malerkotla Ammunition Holder ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਮਾਧਵੀ ਕਟਾਰੀਆ ਨੇ ਦੱਸਿਆ ਕਿ ਪੰਜਾਬ ਦੇ 23ਵੇ  ਨਵੇਂ ਜ਼ਿਲ੍ਹੇ ਵਜੋਂ ਮਲੇਰਕੋਟਲਾ ਹਾਲ ਹੀ ਹੋਂਦ ‘ਚ ਆਇਆ ਹੈ। ਇਸ ਜ਼ਿਲ੍ਹੇ ਵਿੱਚ ਰਹਿਣ ਵਾਲੇ ਸਾਰੇ ਅਸਲਾ ਧਾਰਕਾਂ ਦੇ ਅਸਲਾ ਲਾਇਸੰਸ ਕੇਵਲ ਜ਼ਿਲ੍ਹਾ ਮੈਜਿਸਟਰੇਟ/ਵਧੀਕ ਜ਼ਿਲ੍ਹਾ ਮੈਜਿਸਟਰੇਟ ਮਲੇਰਕੋਟਲਾ ਵਲੋਂ ਹੀ ਨਵੀਨ ਕੀਤੇ ਜਾ ਸਕਦੇ ਹਨ ।

Malerkotla Ammunition Holder ਦਾ ਸਾਰਾ ਕੰਮ ਆਨਲਾਈਨ ਸੇਵਾ ਕੇਂਦਰ ਰਾਹੀ ਹੀ ਹੁੰਦਾ ਹੈ

ਉਨ੍ਹਾਂ ਹੋਰ ਦੱਸਿਆ ਕਿ ਸਰਕਾਰ ਦੀ ਪਾਲਿਸੀ ਅਨੁਸਾਰ ਅਸਲਾ ਲਾਇਸੈਸਾਂ ਦਾ ਸਾਰਾ ਕੰਮ ਆਨਲਾਈਨ ਸੇਵਾ ਕੇਂਦਰ ਰਾਹੀ ਹੀ ਹੁੰਦਾ ਹੈ।ਜ਼ਿਲ੍ਹਾ ਮਲੇਰਕੋਟਲਾ ਵਿੱਚ ਅਸਲਾ ਲਾਇਸੰਸ ਸਬੰਧੀ ਆਨਲਾਈਨ ਕੰਮ ਸਾਰੀਆਂ ਲੋੜੀਂਦੀਆਂ ਕਾਰਵਾਈਆਂ ਮੁਕੰਮਲ ਹੋਣ ਉਪਰੰਤ ਮਿਤੀ 5-11-2021 ਨੂੰ ਸ਼ੁਰੂ ਹੋਇਆ ਹੈ।ਜੂਨ 2021 ਤੋਂ ਬਾਅਦ ਇਸ ਜ਼ਿਲ੍ਹੇ ਨਾਲ ਸਬੰਧਿਤ ਅਸਲਾ ਧਾਰਕ, ਆਨਲਾਈਨ ਸੇਵਾ ਉਪਲਬਧ ਨਾ ਹੋਣ ਕਾਰਨ ਆਪਣੇ ਅਸਲਾ ਲਾਇਸੈਂਸਾਂ ਦਾ ਨਵੀਨੀਕਰਨ ਦੀ ਅਰਜ਼ੀ ਸੇਵਾ ਕੇਂਦਰ ਵਿੱਚ ਜਮ੍ਹਾਂ ਨਹੀਂ ਕਰਵਾ ਪਾਏ ।

Malerkotla Ammunition Holder ਸੇਵਾ ਕੇਂਦਰ ਲੇਟ ਫ਼ੀਸ ਮੰਗ ਕਰ ਰਿਹਾ ਸੀ

ਅਸਲਾ ਧਾਰਕ ਆਪਣਾ ਅਸਲਾ ਲਾਇਸੰਸ ਨਵੀਨ ਕਰਵਾਉਣ ਲਈ ਆਨਲਾਈਨ ਸੇਵਾ ਕੇਂਦਰ ਵਿੱਚ ਅਪਲਾਈ ਕਰਦੇ ਹਨ ਤਾਂ ਆਨਲਾਈਨ ਪੋਰਟਲ ਵਲੋਂ ਲੇਟ ਫ਼ੀਸ ਦੀ ਮੰਗ ਕੀਤੀ ਜਾ ਰਹੀਂ ਹੈ। ਲੋਕ ਹਿਤ, ਕੁਦਰਤੀ ਇਨਸਾਫ਼ ਅਤੇ ਉਪਰੋਕਤ ਤੱਥਾਂ ਨੂੰ ਮੁੱਖ ਰੱਖਦੇ ਹੋਏ ਜਿਹੜੇ ਅਸਲਾ ਧਾਰਕਾਂ ਦਾ ਅਸਲਾ ਲਾਇਸੰਸ ਮਿਤੀ 2-06-2021 ਤੱਕ ਵੈਲਿਡ ਸੀ।

ਅਤੇ ਜਿਨ੍ਹਾਂ ਦਾ ਅਸਲਾ ਲਾਇਸੰਸ ਨਵੀਨ ਕਰਨ ਲਈ ਗਰੇਸ ਪੀਰੀਅਡ (Grace Period) ਵੀ ਮਿਤੀ 2-6-2021 ਨੂੰ ਖ਼ਤਮ ਹੋ ਰਿਹਾ ਸੀ, ਉਹ ਅਸਲਾ ਧਾਰਕ ਆਪਣਾ ਲਾਇਸੈਂਸ ਮਿਤੀ 10 ਦਸੰਬਰ ਤੱਕ ਬਿਨਾ ਲੇਟ ਫ਼ੀਸ ਭਰੇ ਆਪਣਾ ਅਸਲਾ  ਨਵੀਨ ਕਰਨ ਦੀ ਦਰਖਾਸਤ ਸੇਵਾ ਕੇਂਦਰ ‘ਚ ਦੇ ਸਕਦੇ ਹਨ ।

 

SHARE