State Language Act 15 ਜ਼ਿਲ੍ਹਿਆਂ ਵਿੱਚ ਭਾਸ਼ਾ ਅਫਸਰਾਂ ਦੀ ਤਾਇਨਾਤੀ

0
544
State Language Act
ਆਖਰੀ ਭਰਤੀ 25 ਸਾਲ ਤੋਂ ਵੀ ਵੱਧ ਸਮਾਂ ਪਹਿਲਾ ਹੋਈ ਸੀ
ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨੇ ਨਵੇਂ ਜ਼ਿਲਾ ਭਾਸ਼ਾ ਅਫਸਰਾਂ ਨੂੰ ਸਟੇਸ਼ਨਾਂ ਦੀ ਵੰਡ ਸਬੰਧੀ ਪੱਤਰ ਸੌਂਪੇ
ਇੰਡੀਆ ਨਿਊਜ਼, ਚੰਡੀਗੜ੍ਹ:
State Language Act ਸੂਬੇ ਵਿੱਚ ਖਾਲੀ ਪਈਆਂ ਜ਼ਿਲਾ ਭਾਸ਼ਾ ਅਫਸਰਾਂ ਦੀਆਂ ਅਸਾਮੀਆਂ ਨੂੰ ਭਰਨ ਦੀ ਚਿਰਕੋਣੀ ਮੰਗ ਨੂੰ ਪੂਰਾ ਕਰਦਿਆਂ ਅਤੇ ਰਾਜ ਭਾਸ਼ਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਪੰਜਾਬ ਸਰਕਾਰ ਨੇ 15 ਜ਼ਿਲ੍ਹਿਆਂ ਵਿੱਚ ਜ਼ਿਲਾ ਭਾਸ਼ਾ ਅਫਸਰ ਤਾਇਨਾਤ ਕੀਤਾ ਹੈ। ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫਤਰ ਵਿਖੇ ਜ਼ਿਲਾ ਭਾਸ਼ਾ ਅਫਸਰਾਂ ਨੂੰ ਸਟੇਸ਼ਨਾਂ ਦੀ ਵੰਡ ਸਬੰਧੀ ਪੱਤਰ ਸੌਂਪੇ।

State Language Act ਸਖਤੀ ਨਾਲ ਲਾਗੂ ਕਰਨ ਲਈ ਵਚਨਬੱਧ

ਪਰਗਟ ਸਿੰਘ ਨੇ ਸਾਰੇ ਨਵੇਂ ਤਾਇਨਾਤ ਕੀਤੇ ਜ਼ਿਲਾ ਭਾਸ਼ਾ ਅਫਸਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਰਾਜ ਭਾਸ਼ਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਵਚਨਬੱਧ ਹੈ। ਜਿਸ ਲਈ ਸਭ ਤੋਂ ਪਹਿਲਾਂ ਜ਼ਿਲਾ ਭਾਸ਼ਾ ਅਫਸਰਾਂ ਦੀ ਤਾਇਨਾਤੀ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਪਿਛਲੇ 25 ਸਾਲ ਤੋਂ ਵੀ ਵੱਧ ਸਮੇਂ ਤੋਂ ਜ਼ਿਲਾ ਭਾਸ਼ਾ ਅਫਸਰਾਂ ਦੀ ਭਰਤੀ ਨਹੀਂ ਹੋਈ ਸੀ ਜਿਸ ਕਾਰਨ 21 ਜ਼ਿਲਾ ਭਾਸ਼ਾ ਅਫਸਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਸਨ।

State Language Act ਜ਼ਮੀਨੀ ਪੱਧਰ ਉਤੇ ਲਾਗੂ ਕਰਨਾ ਹੈ

ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨੇ ਕਿਹਾ ਕਿ ਰਾਜ ਭਾਸ਼ਾ ਐਕਟ ਨੂੰ ਭਾਸ਼ਾ ਵਿਭਾਗ ਨੇ ਹੀ ਜ਼ਮੀਨੀ ਪੱਧਰ ਉਤੇ ਲਾਗੂ ਕਰਨਾ ਹੈ ਜਿਸ ਲਈ ਵਿਭਾਗ ਹੁਣ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਜ਼ਿਲਾ ਦਫਤਰਾਂ ਵਿੱਚ ਲੋੜੀਂਦਾ ਸਟਾਫ ਅਤੇ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਜ਼ਿਲਾ ਭਾਸ਼ਾ ਅਫਸਰਾ ਸਰਗਰਮੀ ਨਾਲ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਾਲ ਵਿੱਚ ਰਾਜ ਭਾਸ਼ਾ ਐਕਟ ਨੂੰ ਹੋਰ ਮਜ਼ਬੂਤ ਨਾਲ ਲਾਗੂ ਕਰਨ ਲਈ ਤਰਮੀਮਾਂ ਕੀਤੀਆਂ ਹਨ।

State Language Act ਖਾਲੀ ਪਈਆਂ ਅਸਾਮੀਆਂ ਤੁਰੰਤ ਭਰਨ ਦੀ ਲੋੜ

ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਖਾਲੀ ਪਈਆਂ ਨੂੰ ਅਸਾਮੀਆਂ ਨੂੰ ਤੁਰੰਤ ਭਰਨ ਲਈ ਦੂਜੇ ਵਿਭਾਗਾਂ ਤੋਂ ਡੈਪੂਟੇਸ਼ਨ ਉਤੇ ਜ਼ਿਲਾ ਭਾਸ਼ਾ ਅਫਸਰ ਲਗਾਉਣ ਲਈ ਬਿਨੈ ਪੱਤਰ ਮੰਗੇ ਸਨ ਜਿਸ ਤੋਂ ਬਾਅਦ ਬਿਨੈ ਪੱਤਰਾਂ ਦੀ ਪੜਚੋਲ ਕਰਨ ਉਪਰੰਤ 15 ਜ਼ਿਲਾ ਭਾਸ਼ਾ ਅਫਸਰਾਂ ਦੀ ਤਾਇਨਾਤੀ ਕੀਤੀ ਗਈ ਅਤੇ ਅੱਜ ਉਨ੍ਹਾਂ ਨੂੰ ਸਟੇਸ਼ਨ ਅਲਾਟ ਕਰ ਦਿੱਤੇ ਗਏ। ਇਸ ਮੌਕੇ ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਕ੍ਰਿਸ਼ਨ ਕੁਮਾਰ, ਡੀਪੀਆਈ (ਕਾਲਜਾਂ) ਉਪਕਾਰ ਸਿੰਘ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਕਰਮਜੀਤ ਕੌਰ ਵੀ ਹਾਜ਼ਰ ਸਨ।

State Language Act ਅੱਜ ਤਾਇਨਾਤ ਕੀਤੇ ਜ਼ਿਲਾ ਭਾਸ਼ਾ ਅਫਸਰ

ਅੱਜ ਤਾਇਨਾਤ ਕੀਤੇ ਜ਼ਿਲਾ ਭਾਸ਼ਾ ਅਫਸਰਾਂ ਵਿੱਚੋਂ ਤੇਜਿੰਦਰ ਕੌਰ ਨੂੰ ਮਾਨਸਾ, ਜਸਪ੍ਰੀਤ ਕੌਰ ਨੂੰ ਕਪੂਰਥਲਾ, ਸੁਖਮਿੰਦਰ ਕੌਰ ਨੂੰ ਬਠਿੰਡਾ, ਮਨਜੀਤ ਸਿੰਘ ਨੂੰ ਫਰੀਦਕੋਟ, ਰਣਜੋਧ ਸਿੰਘ ਨੂੰ ਸੰਗਰੂਰ, ਸੰਦੀਪ ਸ਼ਰਮਾ ਨੂੰ ਲੁਧਿਆਣਾ, ਕੰਵਰਜੀਤ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ, ਕਿਰਪਾਲ ਸਿੰਘ ਨੂੰ ਬਰਨਾਲਾ, ਜਗਦੀਪ ਸਿੰਘ ਨੂੰ ਫਿਰੋਜ਼ਪੁਰ, ਦਵਿੰਦਰ ਸਿੰਘ ਨੂੰ ਜਲੰਧਰ, ਦਵਿੰਦਰ ਸਿੰਘ ਬੋਹਾ ਨੂੰ ਐਸ.ਏ.ਐਸ. ਨਗਰ, ਭੁਪਿੰਦਰ ਕੁਮਾਰ ਨੂੰ ਸ੍ਰੀ ਫਤਹਿਗੜ੍ਹ ਸਾਹਿਬ, ਅਜੀਤਪਾਲ ਸਿੰਘ ਨੂੰ ਮੋਗਾ ਤੇ ਅੰਮ੍ਰਿਤ ਸੇਤੀਆ ਨੂੰ ਤਰਨਤਾਰਨ ਲਗਾਇਆ ਗਿਆ।
SHARE