World Punjabi Conference Update ਵਿਸ਼ਵ ਅਮਨ ਲਈ ਸੂਫ਼ੀ ਸ਼ਾਇਰਾਂ ਦੇ ਕਲਾਮ ਮੁੜ ਵਿਚਾਰਨ ਦੀ ਲੋੜ: ਕੈਸਰ

0
313
World Punjabi Conference Update

World Punjabi Conference Update

ਦਿਨੇਸ਼ ਮੌਦਗਿਲ, ਲੁਧਿਆਣਾ: 

World Punjabi Conference Update ਲਾਹੌਰ ਵਿੱਚ ਪਾਕ ਹੈਰੀਟੇਜ ਹੋਟਲ ਅੰਦਰ ਹੋ ਰਹੀ 31ਵੀਂ ਵਿਸ਼ਵ ਪੰਜਾਬੀ ਕਾਨਫਰੰਸ ਮੌਕੇ ਵਿਸ਼ਵ ਅਮਨ ਦੀ ਸਲਾਮਤੀ ਲਈ ਸੂਫ਼ੀ ਸ਼ਾਇਰਾਂ ਦੇ ਕਲਾਮ ਨੂੰ ਨਵੇਂ ਸਿਰਿਉਂ ਪੜ੍ਹਨ ਤੇ ਮੁੜ ਵਿਚਾਰਨ ਦੀ ਲੋੜ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਪਾਕਿਸਤਾਨ ਦੇ ਖੋਜੀ ਵਿਦਵਾਨ ਡਾ. ਇਕਬਾਲ ਕੈਸਰ ਨੇ ਕਿਹਾ ਕਿ ਸਾਨੂੰ ਦੋ ਪੰਜਾਬਾਂ ਦੀ ਗੱਲ ਕਰਨ ਦੀ ਥਾਂ ਸਪਤ ਸਿੰਧੂ ਵਾਲੇ ਪੰਜਾਬ ਦੀ ਬਾਤ ਪਾਉਣੀ ਚਾਹੀਦੀ ਹੈ। ਇਕਬਾਲ ਕੈਸਰ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਹੀ 1947 ਚ ਬਹੁਤ ਕੁਝ ਗੁਆਇਆ ਹੈ ਪਰ ਕਲਮ ਦੀ ਸਾਂਝ ਨੇ ਸਾਨੂੰ ਮੁੜ ਜੋੜਿਆ ਹੈ। ਇਹ ਗੱਲ ਅਸੀਂ ਕਦੇ ਨਾ ਵਿਸਾਰੀਏ ਕਿ ਕਲਾ ਨੇ ਹੀ ਪੂਰੇ ਆਲਮ ਨੂੰ ਜੋੜਨਾ ਹੈ।

ਵਾਰਿਸ ਸ਼ਾਹ ਨੇ ਪੰਜਾਬ ਦੀ ਮਿੱਟੀ ਦਾ ਰੰਗ ਸੰਭਾਲਿਆ World Punjabi Conference Update

ਨਾਮਵਰ ਪੰਜਾਬੀ ਲੇਖਕ ਅਲਿਆਸ ਘੁੰਮਣ ਨੇ ਕਿਹਾ ਕਿ ਵਾਰਿਸ ਸ਼ਾਹ ਭਾਵੇਂ ਅਫ਼ਗਾਨੀ ਸਨ ਪਰ ਜਿੰਨੀ ਸ਼ਿੱਦਤ ਨਾਲ ਉਨ੍ਹਾਂ ਪੰਜਾਬ ਨੂੰ ਆਪਣੇ ਸਾਹੀਂ ਰਮਾਇਆ ਪਰ ਉਹ ਕਮਾਲ ਅੰਦਾਜ਼ ਵਿੱਚ ਪੰਜਾਬ ਦੀ ਮਿੱਟੀ ਦਾ ਰੰਗ ਸੰਭਾਲਿਆ ਹੈ। ਵਾਰਿਸ ਨੇ ਰਾਂਝੇ ਦੀ ਬਾਤ ਪਾਈ ਪਰ ਜਾਣਿਆ ਉਹ ਹੀਰ ਦੇ ਨਾਮ ਨਾਲ ਗਿਆ। ਵਾਰਿਸ ਪੰਜਾਬੀ ਕੌਮ ਦਾ ਸੱਚਾ ਦਰਦੀ ਸੀ। ਹਰ ਧਾੜਵੀ ਦੇ ਖ਼ਿਲਾਫ਼ ਲਿਖ ਕੇ ਉਸ ਨੇ ਵਕਤ ਦਾ ਰੋਜ਼ਨਾਮਚਾ ਵੀ ਨਾਲੋ ਨਾਲ ਲਿਖਿਆ।

ਮਾਂ ਬੋਲੀ ਦੀ ਲੜਾਈ ਲੜ ਰਹੇ ਲੋਕ World Punjabi Conference Update

ਪੰਜਾਬੀ ਅਕਾਦਮੀ ਦਿੱਲੀ ਦੇ ਸਾਬਕਾ ਸਕੱਤਰ ਗੁਰਭੇਜ ਸਿੰਘ ਗੋਰਾਇਆ ਨੇ ਸਰਕਾਰੀ ਤੰਤਰ ਤੇ ਪੰਜਾਬੀ ਭਾਸ਼ਾ ਵਿਸ਼ੇ ਤੇ ਸੰਬੋਧਨ ਕਰਦਿਆਂ ਕਿਹਾ ਕਿ 1929 ਚ ਏਸੇ ਲਾਹੌਰ ਚ ਰਾਵੀ ਦਰਿਆ ਦੇ ਕੰਢੇ ਪੂਰਨ ਸਵਰਾਜ ਦਾ ਮਤਾ ਪਕਾਉਂਦਿਆਂ ਐਲਾਨ ਕੀਤਾ ਸੀ ਕਿ ਦੇਸ਼ ਦਾ ਵਿਕਾਸ ਖੇਤਰੀ ਭਾਸ਼ਾਵਾਂ ਚ ਕਰਾਂਗੇ ਪਰ ਹੋ ਉਲਟ ਰਿਹਾ ਹੈ।

ਅੱਜ ਵੀ ਭਾਰ ਤੇ ਪਾਕਿਸਤਾਨ ਦੇ ਲੋਕ ਮਾਂ ਬੋਲੀ ਦੀ ਲੜਾਈ ਲੜ ਰਹੇ ਹਨ ਪਰ ਇਹ ਗੱਲ ਕਦੇ ਨਾ ਵਿਸਾਰਨਾ ਕਿ ਧਰਮਾਂ ਨਾਲ ਪੰਜਾਬੀ ਜ਼ਬਾਨ ਨੂੰ ਜੋੜਨ ਦਾ ਨਤੀਜਾ ਸੰਸਕ੍ਰਿਤ ਦੇ ਹਾਲ ਵਰਗਾ ਹੋਵੇਗਾ। ਅੰਮ੍ਰਿਤਸਰ ਵੱਸਣ ਵਾਲੇ ਪੰਜਾਬੀ ਕਵੀ ਦੇਵ ਦਰਦ ਦੇ ਅਚਨਚੇਤ ਚਲਾਣੇਤੇ ਸਮੂਹ ਹਿੰਦ ਪਾਕਿ ਦੇ ਇਸ ਕਾਨਫਰੰਸ ਚ ਸ਼ਾਮਿਲ ਲਿਖਾਰੀਆਂ ਨੇ ਦੋ ਮਿੰਟ ਦਾ ਮੌਨ ਵਰਤ ਰੱਖ ਕੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ।

ਸਭਨਾਂ ਦੇ ਸੁਪਨਿਆਂ ਦੇ ਰੰਗ ਇੱਕੋ ਜਹੇ World Punjabi Conference Update

ਡਾ. ਸਵੈਰਾਜ ਸੰਧੂ ਨੇ ਦੇਸ਼ ਵੰਡ ਮਗਰੋਂ ਦੱਰਾ ਖ਼ੈਬਰ ਤੋਂ ਲੈ ਕੇ ਦਿੱਲੀ ਦੀਆਂ ਕੰਧਾਂ ਤੀਕ ਦੇ ਪੰਜਾਬ ਦੀ ਬੇਹੁਰਮਤੀ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਪੰਜਾਬੀ ਵੰਨਸੁਵੰਨੇ ਹੁਕਮਰਾਨਾਂ ਦੀ ਹਕੂਮਤ ਕਾਰਨ ਰੁੱਖੇ ਮਿੱਸੇ ਸਭਿਆਚਾਰ ਦਾ ਪ੍ਰਤੀਕ ਹਾਂ। ਸਪਤ ਸਿੰਧੂ ਤੋਂ ਪੰਜ ਆਬ ਬਣੇ ਪੰਜਾਬ ਵਿੱਚ ਮੁਹੱਬਤ ਦੀ ਸੋਹਬਤ ਦਾ ਹੀ ਅਸਰ ਹੈ ਕਿ ਅੱਜ ਅਸੀਂ ਵਿਸ਼ਵ ਅਮਨ ਦੀ ਸਲਾਮਤੀ ਲਈ ਜੋੜ-ਮੇਲੇ ਕਰ ਰਹੇ ਹਾਂ। ਧਾਰਮਿਕ ਵਖਰੇਵਿਆਂ ਦੇ ਬਾਵਜੂਦ ਸਾਡਾ ਸਭਨਾਂ ਦੇ ਸੁਪਨਿਆਂ ਦਾ ਰੰਗ ਇੱਕੋ ਜਹੇ ਹਨ।

ਅੰਤਰ ਧਰਮ ਸੰਵਾਦ ਬਾਰੇ ਚਰਚਾ World Punjabi Conference Update

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ ਦੀ ਪ੍ਰੋਫ਼ੈਸਰ ਡਾ. ਭਾਰਤਬੀਰ ਕੌਰ ਨੇ ਅੰਤਰ ਧਰਮ ਸੰਵਾਦ ਬਾਰੇ ਚਰਚਾ ਕਰਦਿਆਂ ਕਿਹਾ ਕਿ ਜਨਮ ਸਾਖੀਆਂ ਵਿਚਲੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਅਤੇ ਭਾਈ ਬਾਲਾ ਅੰਤਰ ਮੱਤ ਸੰਵਾਦ ਦੇ ਪ੍ਰਤੀਕ ਵਾਂਗ ਜਾਨਣ ਦੀ ਲੋੜ ਹੈ। ਸੰਵਾਦ ਦੀ ਪਰਿਭਾ਼ਸ਼ਾ ਗੁਰੂ ਨਾਨਕ ਦੇਵ ਦੇਵ ਜੀ ਨੇ ਬੜੇ ਸਪਸ਼ਟ ਰੂਪ ਚ ਕਰਦਿਆਂ ਕਿਹਾ ਹੈ ਕਿ ਜੀਂਦੇ ਹੋਣ ਦਾ ਪ੍ਰਮਾਣ ਦੇਣ ਲਈ ਸੁਣਨਾ ਤੇ ਕਹਿਣਾ ਜ਼ਰੂਰੀ ਹੈ।

Also Read : Bhagwant Mann’s Lucky Number 16 ਭਗਵੰਤ ਮਾਨ ਲਈ 16 ਨੰਬਰ ਲੱਕੀ, 17ਵਾਂ CM ਮਾਨ ਖੁਦ ਬਣ ਰਿਹਾ ਹੈ

Connect With Us : Twitter Facebook

 

SHARE