Martyrdom Day March 23 ਸਾਈਕਲ ਰਾਈਡ 2022 ਦਾ ਆਯੋਜਨ ਕਰੇਗੀ ਪੁਲਿਸ

0
186
Martyrdom Day March 23

Martyrdom Day March 23

ਸਾਰੇ ਸਾਈਕਲਿੰਗ ਪ੍ਰੇਮੀਆਂ ਨੂੰ ਕੀਤੀ ਅਪੀਲ, ਰੈਲੀ ‘ਚ ਵੱਧ ਚੜ੍ਹ ਕੇ ਲੈਣ ਹਿੱਸਾ

ਦਿਨੇਸ਼ ਮੌਦਗਿਲ, ਲੁਧਿਆਣਾ:

Martyrdom Day March 23 ਡਾ. ਕੇਤਨ ਪਾਟਿਲ ਬਾਲੀਰਾਮ, IPS, SSP ਲੁਧਿਆਣਾ (ਦਿਹਾਤੀ) ਦੀ ਅਗਵਾਈ ਅਧੀਨ ਲੁਧਿਆਣਾ(ਦਿਹਾਤੀ) ਪੁਲਿਸ ਵੱਲੋਂ ਕਮਿਉਨਿਟੀ ਪੁਲਿਸਿੰਗ ਅਧੀਨ ਮਿਤੀ 22 ਅਤੇ 23 ਮਾਰਚ ਨੂੰ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਨੂੰ ਸ਼ਰਧਾਜਲੀ ਭੇਂਟ ਕਰਨ ਲਈ ਮਿਤੀ 22 ਮਾਰਚ ਨੂੰ ਜਗਰਾਂਉ ਤੋਂ ਹੁਸੈਨੀਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੱਕ ਸਾਈਕਲ ਰੈਲੀ ਦਾ ਅਯੋਜਨ ਕੀਤਾ ਜਾ ਰਿਹਾ ਹੈ।

Martyrdom Day March 23 ਇਹ ਰਹੇਗਾ ਸਾਈਕਲ ਰੈਲੀ ਦਾ ਰੂਟ

ਉਨ੍ਹਾਂ ਸਾਈਕਲ ਰੈਲੀ ਦਾ ਰੂਟ ਪਲਾਨ ਸਾਂਝਾ ਕਰਦਿਆਂ ਦੱਸਿਆ ਕਿ ਇਹ ਸਾਈਕਲ ਰੈਲੀ ਮਿਤੀ 22 ਮਾਰਚ ਨੂੰ ਸਵੇਰੇ 7 ਵਜੇ ਆਰੰਭ ਹੋਵੇਗੀ ਜੋਕਿ ਪੁਲਿਸ ਲਾਈਨ ਲੁਧਿਆਣਾ (ਦਿਹਾਤੀ) ਤੋਂ ਨੇੜੇ ਗੁਰਦੁਆਰਾ ਬਾਬਾ ਜੋਗੀ ਪੀਰ ਪਿੰਡ ਕਿਲੀ ਚਹਿਲ (12 ਕਿਲੋਮੀਟਰ) ਤੋ ਚਲਦੀ ਹੋਈ ਸਕਾਈਰਿਗ ਪੈਲੇਸ ਨੇੜੇ ਪਿੰਡ ਮਹਿਣਾ (12 ਕਿਲੋਮੀਟਰ), ਨੇੜੇ ਪਿੰਡ ਮਹਿਣਾ ਤੋ ਪੁਲਿਸ ਲਾਈਨ ਮੋਗਾ (07 ਕਿਲੋਮੀਟਰ), ਵਾਈਆਰਐਸ ਕਾਲਜ ਪਿੰਡ ਘੱਲ ਕਲਾਂ (12 ਕਿਲੋਮੀਟਰ), ਘੱਲ ਕਲਾਂ ਤੋਂ ਪਿੰਡ ਦਾਰਾਪੁਰ ਨੇੜੇ ਗੁਰਦੁਆਰਾ ਸਾਹਿਬ (13 ਕਿਲੋਮੀਟਰ), ਫਨ ਸਿਟੀ ਨੇੜੇ ਤਲਵੰਡੀ ਭਾਈ ਪੁੱਲ (06 ਕਿਲੋਮੀਟਰ), ਗੁਰਦੁਆਰਾ ਸਾਹਿਬ ਪਿੰਡ ਮਿਸਰੀ ਵਾਲਾ (10 ਕਿਲੋਮੀਟਰ), ਗੁਰਦੁਆਰਾ ਸ੍ਰੀ ਵਜੀਦਪੁਰ ਸਾਹਿਬ (10 ਕਿਲੋਮੀਟਰ) ਤੋ ਹੁੰਦੀ ਹੋਈ ਮਿਤੀ 23 ਮਾਰਚ ਨੂੰ ਭਾਰਤ ਪਾਕਿ ਬਾਰਡਰ ਤੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਪਹੁੰਚਕੇ ਸ਼ਹੀਦਾ ਨੂੰ ਸ਼ਰਧਾਜਲੀ ਭੇਂਟ ਕੀਤੀ ਜਾਵੇਗੀ।

Also Read : One such initiative ਰੱਖ ਬਾਗ ਵਿੱਚ 5000 ਪੰਛੀ ਹਰ ਰੋਜ ਭੋਜਨ ਖਾਣ ਆਉਂਦੇ ਹਨ

18 ਸਾਲ ਤੋਂ ਵੱਧ ਉਮਰ ਦੇ ਪ੍ਰਤੀਯੋਗੀ ਹੋਣਗੇ ਸ਼ਾਮਿਲ Martyrdom Day March 23

ਉਨ੍ਹਾਂ ਦੱਸਿਆ ਕਿ ਰਾਤ ਦੀ ਸਟੇਅ ਮਿਤੀ 22 ਮਾਰਚ ਨੂੰ ਜਗਰਾਉਂ ਤੋਂ ਚੱਲ ਕੇ ਗੁਰਦੁਆਰਾ ਸ੍ਰੀ ਵਜੀਦਪੁਰ ਸਾਹਿਬ ਪਿੰਡ ਵਜੀਦਪੁਰ ਨੇੜੇ ਫਿਰੋਜ਼ਪੁਰ (ਤਕਰੀਬਨ 82 ਕਿਲੋਮੀਟਰ) ਵਿਖੇ ਹੋਵੇਗੀ। ਇਸ ਸਾਈਕਲ ਰੈਲੀ ਵਿੱਚ 18 ਸਾਲ ਤੋਂ ਵੱਧ ਉਮਰ ਦੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀ ਅਤੇ ਹੋਰ ਨੋਜਵਾਨਾਂ ਤੋਂ ਇਲਾਵਾ ਪਦਮਸ਼੍ਰੀ ਬਲਵੀਰ ਸਿੰਘ ਸੀਚੇਵਾਲ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਜੋਰਾਵਰ ਸਿੰਘ ਸੰਧੂ ਅਤੇ ਐਸਪੀਐਸ ਪਰਮਾਰ, ਆਈਪੀਐਸ, ਆਈਜੀਪੀ, ਲੁਧਿਆਣਾ ਰੇਂਜ ਵੀ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿੱਚ ਪ੍ਰਸਿੱਧ ਪੰਜਾਬ ਗਾਇਕ ਰਾਜਵੀਰ ਜਵੰਦਾ ਵੀ ਸ਼ਿਰਕਤ ਕਰਨਗੇ।

ਹਿੱਸਾ ਲੈਣ ਲਈ ਚਾਹਵਾਨ ਇਨ੍ਹਾਂ ਨੰਬਰਾ ਤੇ ਕਰਨ ਫੋਨ Martyrdom Day March 23

ਉਨ੍ਹਾ ਕਿਹਾ ‘ਸਾਨੂੰ ਉਮੀਦ ਹੈ ਕਿ ਤੁਸੀਂ ਸਾਡੀ ਪਹਿਲਕਦਮੀ ਲਈ ਆਪਣਾ ਖੁੱਲ੍ਹੇ ਦਿਲ ਨਾਲ ਸਮਰਥਨ ਕਰੋਗੇ। ਇਸ ਰੈਲੀ ਵਿੱਚ ਹਿੱਸਾ ਲੈਣ ਲਈ ਚਾਹਵਾਨ ਕੋਈ ਵੀ ਵਿਅਕਤੀ ਡੀਐਸਪੀ ਹਰਸ਼ਪ੍ਰੀਤ ਸਿੰਘ ਨਾਲ ਮੋਬਾਇਲ ਨੰਬਰ 96460-10117, ਡੀ.ਐਸ.ਪੀ. ਦਲਜੀਤ ਸਿੰਘ ਨਾਲ 79734-98284 ਜਾਂ ਕੰਟਰੋਲ ਰੂਮ 85560-19100 ‘ਤੇ ਸੰਪਰਕ ਕਰ ਸਕਦਾ ਹੈ। ਭਾਗ ਲੈਣ ਵਾਲਿਆਂ ਦੀ ਸਹੂਲਤ ਲਈ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਰਿਫਰੈਸ਼ਮੈਂਟ, ਠਹਿਰਣ, ਮੁੱਢਲੀ ਸਹਾਇਤਾ, ਸਾਈਕਲ ਮੁਰੰਮਤ, ਐਂਬੂਲੈਂਸ ਆਦਿ ਦਾ ਪਹਿਲਾਂ ਹੀ ਪ੍ਰਬੰਧ ਕੀਤਾ ਜਾ ਚੁੱਕਾ ਹੈ’।

Also Read : ਹਿੰਦ-ਪਾਕਿ ਦਰਮਿਆਨ ਆਸਾਨ ਵੀਜ਼ਾ ਵਿਧੀ ਵਿਕਸਤ ਹੋਵੇ : ਫ਼ਖ਼ਰ ਜ਼ਮਾਂ

Connect With Us : Twitter Facebook

 

SHARE