Big achievement of Punjab player ਮਾਲੇਰਕੋਟਲਾ ਦੀ ਮੁਬੀਨ ਦੀ ਚੋਣ ਕਾਮਨਵੈਲਥ ਖੇਡਾਂ ਲਈ ਹੋਈ

0
190
Big achievement of Punjab player

Big achievement of Punjab player

ਗੁਜਰਾਤ ਵਿਖੇ ਆਯੋਜਿਤ ਸੀਨੀਅਰ ਨੈਸ਼ਨਲ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ‘ਚ ਸੋਨੇ ਦਾ ਤਗਮਾ ਹਾਸਲ

ਦਿਨੇਸ਼ ਮੌਦਗਿਲ, ਲੁਧਿਆਣਾ:

Big achievement of Punjab player ਸਰਕਾਰੀ ਕਾਲਜ ਮਾਲੇਰਕੋਟਲਾ ਦੀ ਵਿਦਿਆਰਥਣ ਮੁਬੀਨ ਨੇ ਗੁਜਰਾਤ ਦੇ ਸ਼ਹਿਰ ਸੂਰਤ ਵਿਖੇ ਹੋਈ ਸੀਨੀਅਰ ਨੈਸ਼ਨਲ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ‘ਚ 56 ਕਿੱਲੋਗਰਾਮ ਭਾਰ ਦੇ ਸੀਨੀਅਰ ਵਰਗ ਵਿਚ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਫਾਈਨਲ ਮੁਕਾਬਲੇ ਵਿੱਚ ਸੋਨੇ ਦਾ ਤਮਗ਼ਾ ਆਪਣੇ ਨਾਂਅ ਕਰਕੇ ਪੰਜਾਬ ਅਤੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ।

ਮਾਲੇਰਕੋਟਲਾ ਪੁੱਜੀ ਖਿਡਾਰਣ ਦਾ ਭਰਵਾ ਸਵਾਗਤ Big achievement of Punjab player

ਗੁਜਰਾਤ ਤੋਂ ਮਾਲੇਰਕੋਟਲਾ ਵਾਪਸ ਪੁੱਜੀ ਖਿਡਾਰਣ ਮੁਬੀਨ ਦਾ ਭਰਵਾ ਸਵਾਗਤ ਕੀਤਾ ਗਿਆ । ਪੰਜਾਬ ਦੀ ਇਸ ਬੇਟੀ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਜ਼ਿਲ੍ਹਾ ਮਾਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਮਾਧਵੀ ਕਟਾਰੀਆ ਵਲੋਂ ਆਪਣੇ ਦਫ਼ਤਰ ਵਿਖੇ ਉਚੇਚੇ ਤੌਰ ਤੇ ਨੈਸ਼ਨਲ ਗੋਲਡ ਮੈਡਲਿਸਟ ਮੁਬੀਨ ਨੂੰ ਸਨਮਾਨਿਤ ਕੀਤਾ ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਉਹਨਾਂ ਨੂੰ ਮੁਬੀਨ ਤੇ ਮਾਣ ਹੈ ਕਿਉਂਕਿ ਉਸ ਨੇ ਆਪਣੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਉਹਨਾਂ ਆਪਣੇ ਸੂਬੇ ਦੀਆਂ ਹੋਰਨਾਂ ਖਿਡਾਰਨਾਂ ਨੂੰ ਵੀ ਮੁਬੀਨ ਦੀ ਤਰ੍ਹਾਂ ਖੇਡਾਂ ਦੇ ਖੇਤਰ ਵਿਚ ਵਧੀਆ ਪ੍ਰਦਰਸ਼ਨ ਕਰਕੇ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਇਸ ਜਿੱਤ ਦੇ ਅਸਲੀ ਹੀਰੋ ਮੁਬੀਨ ਦੇ ਮਾਪੇ ਅਤੇ ਉਸ ਦੇ ਕੋਚ ਹਨ, ਜਿਹਨੂੰ ਨੇ ਆਪਣੀ ਬੇਟੀ ਨੂੰ ਇਸ ਕਾਬਲ ਬਣਾਇਆ ਹੈ ।

ਨੈਸ਼ਨਲ ਗੋਲਡ ਮੈਡਲਿਸਟ ਮੁਬੀਨ ਨੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੀ ਚੋਣ ਯੂ.ਕੇ ਵਿਚ ਆਯੋਜਿਤ ਹੋਣ ਵਾਲੀ ਕਾਮਨਵੈਲਥ ਚੈਂਪੀਅਨਸ਼ਿਪ ਲਈ ਹੋਈ ਹੈ, ਜਿਸ ਤੇ ਉਹ ਬਹੁਤ ਖ਼ੁਸ਼ੀ ਤੇ ਮਾਣ ਮਹਿਸੂਸ ਕਰ ਰਹੇ ਹਨ । ਉਨਾਂ ਕਿਹਾ ਕਿ ਉਸਦੀ ਕੋਸ਼ਿਸ਼ਾਂ ਹੋਵੇਗੀ ਕਿ ਕਾਮਨਵੈਲਥ ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤਕੇ ਜ਼ਰੂਰ ਲਿਆਵੇਗੀ।

ਆਪਣੀ ਬੇਟੀ ਤੇ ਬਹੁਤ ਵੱਡਾ ਮਾਣ

ਇਸ ਮੌਕੇ ਮੁਬੀਨ ਦੇ ਦਾਦੀ ਨਸੀਮ ਅਖ਼ਤਰ, ਪਿਤਾ ਮੁਹੰਮਦ ਸ਼ਮਸ਼ਾਦ ਅਲੀ, ਮਾਤਾ ਆਮਿਨਾ ਅਤੇ ਚਾਚਾ ਮੁਹੰਮਦ ਅਖ਼ਤਰ ਨੇ ਆਪਣੀ ਬੇਟੀ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਤੇ ਕਿਹਾ ਕਿ ਅੱਜ ਉਹਨਾਂ ਨੂੰ ਆਪਣੀ ਬੇਟੀ ਤੇ ਬਹੁਤ ਵੱਡਾ ਮਾਣ ਹੈ ਜਿਸ ਨੇ ਆਪਣੇ ਸੂਬੇ ਦਾ ਨਾਂਅ ਦੇਸ਼ ਭਰ ਵਿਚ ਚਮਕਾਇਆ ਹੈ। ਇਸ ਮੌਕੇ ਮੁਬੀਨ ਦੇ ਕੋਚ ਅਮਜ਼ਦ ਚੌਹਾਨ ਨੇ ਆਪਣੀ ਇਸ ਖਿਡਾਰਨ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੁਬਾਰਕਬਾਦ ਦਿੱਤੀ ।

Big achievement of Punjab player

Also Read : Majithia’s judicial custody increased ਮਜੀਠੀਆ 5 ਅਪਰੈਲ ਤੱਕ ਜੇਲ੍ਹ ਵਿੱਚ ਰਹੇਗਾ

Also Read : Wonder Cement is Flouting the rules ਵੰਡਰ ਸੀਮਿੰਟ ਫੈਕਟਰੀ ‘ਚੋਂ ਨਿਕਲਿਆ ਜ਼ਹਿਰੀਲਾ ਧੂੰਆਂ, ਨਿੰਬੜਾ ਦੀ ਜ਼ਮੀਨ ਬਣੀ ਬੰਜਰ

Also Read: Bhagat Singh’s thinking will take the Congress forward ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸੋਚ ਹੀ ਕਾਂਗਰਸ ਨੂੰ ਅੱਗੇ ਲੈ ਕੇ ਜਾਵੇਗੀ : ਹੁੱਡਾ

Also Read : We will restore the corrupt administrative structure ਭਗਤ ਸਿੰਘ ਰਾਜਗੁਰੂ ਸੁਖਦੇਵ ਦੇ 91ਵੇਂ ਸ਼ਹੀਦੀ ਦਿਹਾੜੇ ‘ਤੇ ਸ਼ਰਧਾਂਜਲੀ ਦਿੱਤੀ

Connect With Us : Twitter Facebook

SHARE