Ludhiana Breaking news ਰੇਲ ਅੰਡਰ ਪਾਸ ਪੱਖੋਵਾਲ ਰੋਡ ਦਾ ਉਦਘਾਟਨ

0
214
Ludhiana Breaking news

Ludhiana Breaking news

ਅੰਡਰ ਪਾਸ ਖੁੱਲਣ ਨਾਲ ਲੱਖਾਂ ਵਸਨੀਕਾਂ ਨੂੰ ਹੋਵੇਗਾ ਲਾਭ

ਦਿਨੇਸ਼ ਮੋਦਗਿਲ, ਲੁਧਿਆਣਾ: 

Ludhiana Breaking news ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਲੋਕਾਂ ਦੀ ਆਵਾਜਾਈ ਲਈ ਪੱਖੋਵਾਲ ਰੋਡ ਰੇਲ ਅੰਡਰ ਪਾਸ (RUB) ਦੇ ਇੱਕ ਪਾਸੇ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਸ ਅੰਡਰ ਪਾਸ ਨਾਲ ਇਲਾਕੇ ਦੇ ਲੱਖਾਂ ਨਿਵਾਸੀਆਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਪੱਖੋਵਾਲ ਰੋਡ ਰੇਲਵੇ ਓਵਰ ਬ੍ਰਿਜ (ROB) ਦੇ ਚੱਲ ਰਹੇ ਨਿਰਮਾਣ ਕਾਰਨ ਇਲਾਕੇ ਵਿਚ ਆਵਾਜਾਈ ਦੀ ਸਮੱਸਿਆ ਸੀ ਪਰ ਹੁਣ ਅੰਡਰ ਪਾਸ ਦੇ ਖੁੱਲਣ ਨਾਲ ਰਾਹਗੀਰਾਂ ਨੂੰ ਕਾਫੀ ਰਾਹਤ ਮਿਲੇਗੀ।

ਇਸ ਲਈ ਕੀਤਾ ਖੋਲਣ ਦਾ ਫੈਸਲਾ

ਵਿਧਾਇਕ ਗੋਗੀ ਨੇ ਦੱਸਿਆ ਕਿ ਜਦੋਂ ਉਹ ਸਥਾਨ ਦਾ ਮੁਆਇਨਾ ਕਰਨ ਗਏ ਤਾਂ ਉਨ੍ਹਾਂ ਦੇਖਿਆ ਕਿ ਰੇਲਵੇ ਅੰਡਰ ਪਾਸ ਲਗਭਗ ਮੁਕੰਮਲ ਹੋ ਚੁੱਕਾ ਹੈ ਜਿਸ ਕਰਕੇ ਉਨ੍ਹਾਂ ਤੁਰੰਤ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਨੂੰ ਗੱਡੀਆਂ ਦੀ ਆਵਾਜਾਈ ਲਈ ਖੋਲ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਨਿਜਾਤ ਮਿਲ ਸਕੇ। ਗੋਗੀ ਨੇ ਦੱਸਿਆ ਕਿ ਉਨ੍ਹਾਂ ‘ਅਧਿਕਾਰੀਆਂ ਨੂੰ ਸਪੱਸ਼ਟ ਤੌਰ ‘ਤੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਉਹ ਕੋਈ ਵਿਸ਼ੇਸ਼ ਉਦਘਾਟਨ ਸਮਾਰੋਹ ਆਯੋਜਿਤ ਕਰਨ, ਇਸ ਅੰਡਰ ਪਾਸ ਨੂੰ ਤੁਰੰਤ ਖੋਲਿਆ ਜਾਵੇ’।

ਗੋਗੀ ਨੇ ਦੱਸਿਆ ਕਿ ਇਹ ਰਸਤਾ ਆਵਾਜਾਈ ਲਈ ਬਿਲਕੁੱਲ ਤਿਆਰ ਹੈ ਅਤੇ ਪੱਖੋਵਾਲ ਰੋਡ ਵਾਲੇ ਪਾਸੇ ਤੋਂ ਸਰਾਭਾ ਨਗਰ ਵੱਲੋ ਆਉਣ-ਜਾਣ ਵਾਲੇ ਯਾਤਰੀ ਇਸ ਸੜਕ ਦੀ ਵਰਤੋਂ ਕਰ ਸਕਦੇ ਹਨ। ਇਸ ਦੌਰਾਨ ਪੁਲ ਦੇ ਕੁਝ ਰਹਿੰਦੇ ਕੰਮਾਂ ਨੂੰ ਨਾਲ-ਨਾਲ ਨੇਪਰੇ ਚਾੜ੍ਹਿਆ ਜਾਵੇਗਾ।

ਇਸ ਤੋਂ ਪਹਿਲਾਂ ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿੱਥੇ ਉਨ੍ਹਾਂ ਲੁਧਿਆਣਾ ਸਮਾਰਟ ਸਿਟੀ ਮਿਸ਼ਨ ਤਹਿਤ ਚੱਲ ਰਹੇ ਪ੍ਰੋਜੈਕਟਾਂ ਦੀ ਸਥਿਤੀ ਬਾਰੇ ਚਰਚਾ ਕੀਤੀ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮਲਹਾਰ ਰੋਡ ਦੇ ਡਿਜ਼ਾਈਨ ਦਾ ਮੁੜ ਅਧਿਐਨ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਰਹਿੰਦੀਆਂ ਖਾਮੀਆਂ ਨੂੰ ਦੂਰ ਕਰਦਿਆਂ ਸੜਕ ਨੂੰ ਹੋਰ ਖੁੱਲਾ ਕੀਤਾ ਜਾ ਸਕੇ।

Ludhiana Breaking news

Also Read : ਪੰਜਾਬੀ ਪੁਸਤਕ ਲੋਕ ਨਾਇਕ ਬੰਦਾ ਸਿੰਘ ਬਹਾਦਰ ਦਾ ਲੋਕ ਅਰਪਨ

Connect With Us : Twitter Facebook

SHARE