Malerkotla Cultural Fair
ਮਾਲੇਰਕੋਟਲਾ ਸੱਭਿਆਚਾਰਕ ਮੇਲਾ ‘ ਦੇ ਦੂਜੇ ਦਿਨ ਵੰਡ ਵੇਲੇ ਦੀਆਂ ਯਾਦਾਂ ਉੱਤੇ ਹੋਈ ਚਰਚਾ
ਦਿਨੇਸ਼ ਮੋਦਗਿਲ, ਲੁਧਿਆਣਾ:
Malerkotla Cultural Fair ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋਫ਼ੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਸਥਾਨਕ ਉਰਦੂ ਅਕਾਦਮੀ ਵਿਖੇ ਚੱਲ ਰਹੇ ‘ਮਾਲੇਰਕੋਟਲਾ ਸੱਭਿਆਚਾਰਕ ਮੇਲਾ ‘ ਦੇ ਦੂਜੇ ਦਿਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਿਹਾ ਕਿ ਮਾਲੇਰਕੋਟਲਾ ਦੀ ਸਬਜ਼ੀ ਉਤਪਾਦਨ ਅਤੇ ਨਰਸਰੀ ਖੇਤਰ ਵਿੱਚ ਵੱਖਰੀ ਪਛਾਣ ਹੈ ਜਿਸਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ।
ਪ੍ਰਸਿੱਧ ਫੋਟੋਗਰਾਫ਼ਰ ਰਵਿੰਦਰ ਸਿੰਘ ਰਵੀ ਵੱਲੋਂ ਲਗਾਈ ਗਈ ਫੋਟੋ ਪ੍ਰਦਰਸ਼ਨੀ ਨੂੰ ਦੇਖਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜਿੱਥੇ ਮਾਲੇਰਕੋਟਲਾ ਦੀ ਰਾਜਸੀ, ਧਾਰਮਿਕ ਅਤੇ ਰੂਹਾਨੀਅਤ ਖੇਤਰ ਵਿੱਚ ਬਹੁਤ ਅਹਿਮੀਅਤ ਹੈ ਉਥੇ ਹੀ ਸਬਜ਼ੀ ਉਤਪਾਦਨ ਅਤੇ ਨਰਸਰੀ ਖੇਤਰ ਵਿੱਚ ਵੱਖਰੀ ਪਛਾਣ ਹੈ ਜਿਸਨੂੰ ਹਰ ਹੀਲੇ ਬਰਕਰਾਰ ਰੱਖਣਾ ਅੱਜ ਸਮੇਂ ਦੀ ਲੋੜ ਹੈ। ਉਹਨਾਂ ਕਿਹਾ ਕਿ ਇਹਨਾਂ ਦੋਵਾਂ ਖੇਤਰਾਂ ਵਿਚ ਤਕਨੀਕੀ ਵਿਕਾਸ ਲਿਆਂਦਾ ਜਾਵੇਗਾ। ਇਸ ਸਬੰਧੀ ਜਲਦ ਹੀ ਇਕ ਉੱਚ ਪੱਧਰੀ ਸੈਮੀਨਾਰ ਵੀ ਕਰਵਾਇਆ ਜਾਵੇਗਾ। ਜਿਸ ਵਿਚ ਵੱਖ ਵੱਖ ਖੇਤੀ ਮਾਹਿਰ ਅਤੇ ਬਾਗਬਾਨੀ ਮਾਹਿਰ ਹਿੱਸਾ ਲੈਣਗੇ।
ਵੰਡ ਵੇਲੇ ਦੇ ਅਨੁਭਵ ਸਾਂਝੇ ਕੀਤੇ Malerkotla Cultural Fair
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੇਲੇ ਦੇ ਦੂਜੇ ਦਿਨ ਉਰਦੂ ਅਕਾਦਮੀ ਮਲੇਰਕੋਟਲਾ ਵਿਖੇ ਸੂਰਾ,ਗਾਇਤਰੀ ਮੰਤਰ, ਮੂਲ ਮੰਤਰ ,ਇਸਾਈ ਪ੍ਰਾਰਥਨਾਵਾਂ ਦੇ ਉਚਾਰਨ ਉਪਰੰਤ ਸ਼ਮਾ ਰੋਸ਼ਨ ਕਰਨ ਦੇ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ ਗਈ । ਇਸ ਉਪਰੰਤ ਸਾਂਵਲ ਧਾਮੀ ਵਲੋਂ ਭਾਰਤ -ਪਾਕਿ ਦੀ ਵੰਡ ਦੀਆਂ ਕਹਾਣੀਆਂ ਦੇ ਕਿੱਸੇ ਸਾਂਝੇ ਕੀਤੇ ਗਏ ।
ਇਸ ਉਪਰੰਤ ਮਾਲੇਰਕੋਟਲਾ ਦੇ ਨਿਵਾਸੀਆਂ ਵਲੋਂ ਵੀ ਵੰਡ ਵੇਲੇ ਦੇ ਅਨੁਭਵ ਸਾਂਝੇ ਕੀਤੇ ਗਏ । ਪਾਰਟੀਸ਼ਨ ਵੀਡੀਓ ਕਲਿੱਪ ਸਾਂਝੇ ਕਰਨ ਦੇ ਨਾਲ ਨਾਲ ,ਅਜ਼ਾਦੀ ਵੇਲੇ ਦੀਆਂ 2 ਕਹਾਣੀਆਂ ਤੇ ਅਧਾਰਿਤ ਨਾਟਕਾਂ ਦੀ ਪੇਸ਼ਕਾਰੀ ਕੀਤੀ ਗਈ । ਫਿਰ ਹਿੰਦੀ ਫ਼ਿਲਮ ਸਕਰੀਨਿੰਗ ‘ ਰੋਡ-ਟੂ- ਸੰਗਮ ‘ ਦਿਖਾਈ ਗਈ ਅਤੇ ਫ਼ਿਲਮ ਤੋਂ ਬਾਅਦ ਉਸ ਸਬੰਧੀ ਚਰਚਾ ਦਾ ਸੈਸ਼ਨ ਆਯੋਜਿਤ ਕੀਤਾ ਗਿਆ ।
ਇਸ ਮੌਕੇ ਰੋਸ਼ਨ ਦੀਨ ਉਰਫ਼ ਤੋਤੀ 110 ਸਾਲਾ ਬਜ਼ੁਰਗ ਨੇ ਆਪਣੀ ਹੱਡ ਬੀਤੀ ਸੁਣਾਈ, ਐਡਵੋਕੇਟ ਮੁਹੰਮਦ ਅਯਾਜ਼, ਅਨਵਰ ਸਦੀਕੀ ਨੇ ਵੀ ਆਪਣੇ ਪਰਿਵਾਰਕ ਵਿਛੋੜੇ ਦੇ ਪਰਿਵਾਰਕ ਦੁਖ ਦਰਦ ਖੁਸ਼ੀਆ ਗਮੀਆ ਬਾਰੇ ਦੱਸਿਆ। ਨੁਕੜ ਨਾਟਕ ਮੁਹੱਬਤ ਦੀ ਚਾਹ ਪੜ੍ਹੇ ਲਿਖੇ ਅਨਪੜ੍ਹ ਦੀ ਪੇਸ਼ਕਾਰੀ ਕੀਤੀ ਗਈ।
Also Read : ਲਾਡੋਵਾਲ ਬੇਟ ਏਰੀਆ ‘ਚ 80 ਹਜ਼ਾਰ ਲੀਟਰ ਲਾਹਣ ਬਰਾਮਦ