Malerkotla Cultural Fair concludes
ਲੁੱਡੀ, ਅਤੇ ਭੰਗੜੇ ਨੇ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕੀਤਾ
ਦਿਨੇਸ਼ ਮੋਦਗਿਲ, ਮਾਲੇਰਕੋਟਲਾ 28 ਮਾਰਚ :
Malerkotla Cultural Fair concludes ਜ਼ਿਲ੍ਹਾ ਪ੍ਰਸ਼ਾਸਨ ਮਾਲੇਰਕੋਟਲਾ ਵਲੋਂ ਕਰਵਾਏ ਗਏ ਤਿੰਨ ਰੋਜ਼ਾ “ਮਾਲੇਰਕੋਟਲਾ ਸਭਿਆਚਾਰਕ ਮੇਲੇ ” ਦੇ ਆਖ਼ਰੀ ਦਿਨ ਮਾਲੇਰਕੋਟਲਾ ਦੇ ਲੋਕਲ ਕਲਾਕਾਰਾਂ ਨੇ ਆਪਣੇ ਹੁਨਰ ਦੇ ਰੰਗ ਨਾਲ ਮੇਲੇ ਨੂੰ ਯਾਦਗਾਰ ਬਣਾਇਆ । ਡਿਪਟੀ ਕਮਿਸ਼ਨਰ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਕਰਵਾਇਆ ਗਿਆ ਤਿੰਨ ਰੋਜਾ ” ਮਾਲੇਰਕੋਟਲਾ ਸਭਿਆਚਾਰਕ ਮੇਲਾ “ਸ਼ਹਿਰੀਆਂ ਲਈ ਅਭੁੱਲ ਯਾਦਾਂ ਬਣਕੇ ਸਮਾਪਤ ਹੋਇਆ ।
ਆਖ਼ਰੀ ਦਿਨ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਇੱਕ ਵੱਖਰਾ ਹੀ ਮਾਹੌਲ ਸਿਰਜਦਿਆਂ ਉੱਘੇ ਭੰਡਾਂ ਨੇ ਆਪਣੀ ਅਦਾਕਾਰੀ ਦੇ ਨਾਲ ਨਾਲ ਸੱਭਿਆਚਾਰਕ ਤੇ ਸੂਫ਼ੀਗੀਤਾਂ ਤੇ ਚਿੱਤਰਹਾਰ ਪੇਸ਼ ਕੀਤੇ । ਇਸ ਉਪਰੰਤ ਐਨਜੈਡਸੀਸੀ ਦੇ ਕਲਾਕਾਰਾਂ ਵਲੋ ਪੰਜਾਬੀ ਸਭਿਆਚਾਰਕ ਪ੍ਰੋਗਰਾਮ ਤਹਿਤ ਮਲਵਈ ਗਿੱਧਾ, ਸੰਮੀ, ਜਿੰਦੂਆ, ਲੁੱਡੀ, ਅਤੇ ਭੰਗੜੇ ਆਦਿ ਦੀ ਪੇਸ਼ਕਾਰੀ ਪੇਸ਼ ਕੀਤੀ ਅਤੇ ਖ਼ੂਬ ਰੰਗ ਬੰਨ੍ਹਿਆ ਦਰਸ਼ਕਾਂ ਨੂੰ ਝੂਮਣ ਲਾਇਆ ਅਤੇ ਮੇਲੇ ਨੂੰ ਸਿਖ਼ਰਾਂ ‘ਤੇ ਪਹੁੰਚਾ ਦਿੱਤਾ।
ਟੀਵੀ ਕਲਾਕਾਰ ਵੀ ਮੇਲੇ ਵਿੱਚ ਪੁੱਜੇ Malerkotla Cultural Fair concludes
ਇਸ ਮੌਕੇ ਸਟਾਰ ਕਲਾਕਾਰ ਟੀਵੀ ਸੀਰੀਅਲ ”ਦੀਆ ਓਰ ਬਾਤੀ ਹਮ ” ਦੇ ਅਦਾਕਾਰ ਸੂਰਜ ਰਾਠੀ ਅਨਸ ਰਾਸ਼ਿਦ ਨੇ ਆਪਣੇ ਸੁਨੇਹੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਇਸ ਸਭਿਆਚਾਰਕ ਮੇਲੇ ਨੂੰ ਇੱਕ ਬਹੁਤ ਚੰਗਾ ਉਪਰਾਲਾ ਦੱਸਦਿਆਂ ਡਿਪਟੀ ਕਮਿਸ਼ਨਰ ਮਾਧਵੀ ਕਟਾਰੀਆ ਨੂੰ ਇਸਦੀ ਵਧਾਈ ਦਿੱਤੀ।
ਇਹ ਮੇਲਾ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਡੀ ਵੱਡਮੁੱਲੀ ਵਿਰਾਸਤ ਤੋਂ ਜਾਣੂ ਕਰਵਾਉਣ ਦਾ ਵੱਡਾ ਜ਼ਰੀਆ ਬਣਿਆ ਹੈ ਅਤੇ ਅੱਜ ਪੇਸ਼ ਕੀਤੀ ਗਈ ਸਾਫ਼ ਸੁਥਰੀ ਗਾਇਕੀ ਨੇ ਸਾਨੂੰ ਸਾਡੀ ਵਿਰਾਸਤ ਨਾਲ ਜੋੜਨ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਸੰਗੀਤ ਰਾਹੀਂ ਆਪਣੇ ਜੀਵਨ ਨੂੰ ਸੱਚ ਅਤੇ ਉੱਚਾ ਰੱਖਣ ਦਾ ਸੰਦੇਸ਼ ਵੀ ਦਿੱਤਾ ਹੈ।
Also Read : ਪਰਵਾਸੀ ਸਾਹਿਤਕਾਰ ਸੁਰਜੀਤ ਮਾਧੋਪੁਰੀ ਦਾ ਕੀਤਾ ਸਨਮਾਨ
ਸ਼ਹਿਰ ਵਿੱਚ ਲਗੀਆਂ ਰੌਣਕਾਂ Malerkotla Cultural Fair concludes
ਮਾਲੇਰਕੋਟਲਾ ਸਭਿਆਚਾਰਕ ਮੇਲਾ ਦੇ ਚੱਲਦਿਆਂ ਸ਼ਹਿਰ ‘ਚ ਪਿਛਲੇ 3 ਦਿਨਾਂ ਤੋਂ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਸੀ। ਡਿਪਟੀ ਕਮਿਸ਼ਨਰ ਮਾਧਵੀ ਕਟਾਰੀਆ ਨੇ ਸਮੂਹ ਮਾਲੇਰਕੋਟਲਾ ਨਿਵਾਸੀਆਂ ਅਤੇ ਹੋਰਨਾਂ ਥਾਵਾਂ ਤੋਂ ਪੁੱਜੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸਭਿਆਚਾਰਕ ਮੇਲਾ,ਕਾਵਿ-ਸਾਹਿਤ ਨਾਟਕ, ਸੰਗੀਤ ਅਤੇ ਭਾਸ਼ਾ ਨਾਲ ਸਬੰਧਤ ਸਾਰੀਆਂ ਚੀਜ਼ਾਂ ਬਾਰੇ ਗੱਲ ਕਰਨ ਵਾਲੀਆਂ ਘਟਨਾਵਾਂ ਅਤੇ ਮੌਕੇ ਸਾਡੇ ਸਮਾਜ ਦੇ ਵਾਤਾਵਰਣ ਦੀ ਆਮ ਊਰਜਾ ਅਤੇ ਮਾਹੌਲ ਨੂੰ ਭਰਪੂਰ ਬਣਾਉਣ ਵਿੱਚ ਮਦਦ ਕਰਦੇ ਹਨ । ਉਨ੍ਹਾਂ ਦੱਸਿਆ ਕਿ ਜਲਦ ਹੀ ਲੋਕਾਂ ਦੀ ਅੱਛੀ ਸਿਹਤ ਲਈ ਇੱਕ ਨਿਊਟਰੇਸ਼ਨ ਮੇਲੇ ਦਾ ਆਯੋਜਨ ਕੀਤਾ ਜਾਵੇਗਾ ।
Also Read : ਲਾਭਪਾਤਰੀਆਂ ਨੂੰ ਹੁਣ ਘਰ ਬੈਠੇ ਮਿਲੇਗਾ ਸਰਕਾਰੀ ਰਾਸ਼ਨ : ਮਾਨ