Punjab Agricultural University ਨੇ ਪਰਮਲ ਝੋਨੇ ਦੀ ‘ਪੀ ਆਰ 130’ ਕਾਸ਼ਤ ਲਈ ਜਾਰੀ ਕੀਤੀ

0
456
Punjab Agricultural University

Punjab Agricultural University

ਦਿਨੇਸ਼ ਮੋਦਗਿਲ, ਲੁਧਿਆਣਾ

Punjab Agricultural University ਲੁਧਿਆਣਾ ਵਲੋਂ ਪੀ ਆਰ 121 ਅਤੇ ਐਚ ਕੇ ਆਰ 47 ਕਿਸਮਾਂ ਦੇ ਮਿਲਾਪ ਤੋਂ ਪਰਮਲ ਝੋਨੇ ਦੀ ਨਵੀਂ ਕਿਸਮ ਪੀ ਆਰ 130 ਵਿਕਸਤ ਕੀਤੀ ਗਈ ਹੈ। ਇਹ ਕਿਸਮ ਪੱਕਣ ਲਈ ਐਚ ਕੇ ਆਰ 47 ਦੇ ਬਰਾਬਰ (ਪਨੀਰੀ ਉਪਰੰਤ 105 ਦਿਨ) ਦਾ ਸਮਾਂ ਲੈਂਦੀ ਹੈ। ਇਹ ਕਿਸਮ ਢਹਿੰਦੀ ਨਹੀਂ ਅਤੇ ਇਸ ਕਿਸਮ ਦੇ ਚੌਲਾਂ ਵਿੱਚ ਟੋਟੇ ਦੀ ਮਾਤਰਾ ਬਹੁਤ ਘੱਟ ਹੈ। ਇਸ ਕਿਸਮ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪੰਜਾਬ ਵਿੱਚ ਇਸ ਸਮੇਂ ਪਾਈਆਂ ਜਾਂਦੀਆਂ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਜਾਤੀਆਂ ਦਾ ਟਾਕਰਾ ਕਰਨ ਦੇ ਸਮਰੱਥ ਹੈ।

ਬੀਮਾਰੀਆਂ ਦਾ ਟਾਕਰਾ ਕਰਨ ਦੇ ਸਮਰੱਥ ਕਿਸਮ

ਵਧੇਰੇ ਝਾੜ, ਘੱਟ ਸਮੇਂ ਵਿੱਚ ਪੱਕਣ ਅਤੇ ਬੀਮਾਰੀਆਂ ਦਾ ਟਾਕਰਾ ਕਰਨ ਦੇ ਸਮਰੱਥ ਕਿਸਮ ‘ਪੀ ਆਰ 130’ ਦੀ ਕਾਸ਼ਤ ਨਾਲ ਮਟਰਾਂ ਅਤੇ ਆਲੂਆਂ ਦੀ ਕਾਸ਼ਤ ਕਾਰਨ ਕਿਸਾਨਾਂ ਅਤੇ ਸਾਬਤ ਚੌਲਾਂ ਦੀ ਜ਼ਿਆਦਾ ਮਾਤਰਾ ਕਾਰਨ ਵਪਾਰੀਆਂ ਅਤੇ ਉਪਭੋਗਤਾਵਾਂ ਨੂੰ ਲਾਭ ਹੋਵੇਗਾ। ਇਸ ਕਿਸਮ ਦਾ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਇਸ ਦੇ ਖੇਤਰੀ ਖੋਜ ਕੇਂਦਰਾਂ ਅਤੇ ਲਾਡੋਵਾਲ, ਨਰਾਇਣਗੜ੍ਹ, ਨਾਭਾ ਅਤੇ ਕਪੂਰਥਲਾ ਵਿਖੇ ਸਥਿੱਤ ਬੀਜ ਫਾਰਮਾਂ, ਕਿ੍ਰਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਤੇ ਉਪਲੱਭਧ ਹੈ। Punjab Agricultural University

Also Read : ਪੀਏਯੂ ਨੂੰ ਸੈਂਟਰ ਆਫ਼ ਐਕਸੀਲੈਂਸ ਪ੍ਰਾਜੈਕਟ ਮਿਲਣ ਤੇ ਜਤਾਈ ਖੁਸ਼ੀ

Connect With Us : Twitter Facebook youtube

SHARE