beekeeping ਰਾਸ਼ਟਰੀ ਸ਼ਹਿਦ ਮੱਖੀ ਬੋਰਡ ਵਲੋਂ ਪੀਏਯੂ ਲਈ ਮਧੂ ਮੱਖੀ ਪਾਲਣ ਦੇ ਦੋ ਨਵੇਂ ਪ੍ਰੋਜੈਕਟ ਮਨਜ਼ੂਰ

0
338
beekeeping
beekeeping

 ਦਿਨੇਸ਼ ਮੋਦਗਿਲ, ਲੁਧਿਆਣਾ

beekeeping ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਰਾਸ਼ਟਰੀ ਸ਼ਹਿਦ ਮੱਖੀ ਬੋਰਡ ਨੇ ਰਾਸ਼ਟਰੀ ਮਧੂ ਮੱਖੀ ਪਾਲਣ ਅਤੇ ਸ਼ਹਿਦ ਮਿਸ਼ਨ (ਐਨ.ਬੀ.ਐਚ.ਐਮ.) ਸਕੀਮ ਦੇ ਤਹਿਤ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕੀਟ-ਵਿਗਿਆਨ ਵਿਭਾਗ ਨੂੰ ਮਧੂਮੱਖੀ ਪਾਲਣ ਦੇ ਦੋ ਨਵੇਂ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ.  ਡੀ.ਕੇ  ਸ਼ਰਮਾ, ਅਤੇ ਐਪੀਕਲਚਰ ਯੂਨਿਟ ਦੇ ਇੰਚਾਰਜ ਡਾ: ਪਰਦੀਪ ਕੁਮਾਰ ਛੁਨੇਜਾ ਦੇ ਅਨੁਸਾਰ, ਨਵੇਂ ਪ੍ਰੋਜੈਕਟਾਂ ਵਿੱਚ ‘ਇਟਾਲੀਅਨ ਸ਼ਹਿਦ ਮੱਖੀਆਂ ਦੀਆਂ ਵੱਖ-ਵੱਖ ਬਿਮਾਰੀਆਂ ਦੀ ਜਾਂਚ ਅਤੇ ਪ੍ਰਬੰਧਨ ਦੁਆਰਾ ਸ਼ਹਿਦ ਦੀਆਂ ਮੱਖੀਆਂ ਦੀ ਸਿਹਤ ਦੀ ਸਹੂਲਤ ਦੇਣਾ’ ਅਤੇ ‘ਏਪਿਸ ਮੇਲੀਫੇਰਾ ਦੀਆਂ ਮਿਆਰੀ ਰਾਣੀ ਮੱਖੀਆਂ ਦਾ ਵਿਕਾਸ’ ਸ਼ਾਮਲ ਹੈ। beekeeping

ਏਪਿਸ ਮੇਲੀਫੇਰਾ ਦੀਆਂ ਮਿਆਰੀ ਰਾਣੀ ਮੱਖੀਆਂ ਦਾ ਵਿਕਾਸ ਕਰਾਂਗੇ beekeeping

ਜ਼ਿਕਰਯੋਗ ਹੈ ਕਿ ਪੀਏਯੂ ਨੂੰ ਪਹਿਲਾਂ ਵੀ ਇਸ ਬੋਰਡ ਦੁਆਰਾ ਲਗਾਤਾਰ ਦੋ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਪਿਛਲਾ ਵੀ ਰਾਣੀ ਮਧੂ ਮੱਖੀ ਪਾਲਣ ਅਤੇ ਸਪਲਾਈ ‘ਤੇ ਸੀ, ਉਸ ਤੋਂ ਬਾਅਦ ਸਾਲ 2016-17 ਵਿੱਚ ਸੰਯੁਕਤ ਮਧੂ ਮੱਖੀ ਪਾਲਣ ਵਿਕਾਸ ਕੇਂਦਰ/ਸੈਂਟਰ ਆਫ਼ ਐਕਸੀਲੈਂਸ ਦਾ ਇੱਕ ਮੈਗਾ ਪ੍ਰੋਜੈਕਟ ਜਿਸ ਵਿੱਚ ਮਧੂ ਮੱਖੀ ਰੋਗ ਦੀ ਜਾਂਚ ਵੀ ਸੀ।

ਪ੍ਰਿੰਸੀਪਲ ਕੀਟ-ਵਿਗਿਆਨੀ ਡਾ ਜਸਪਾਲ ਸਿੰਘ ਅਨੁਸਾਰ ਪੀਏਯੂ ਇਟਾਲੀਅਨ ਸ਼ਹਿਦ ਦੀਆਂ ਮੱਖੀਆਂ ਦੇ ਪ੍ਰਜਨਨ ਅਤੇ ਮਧੂ ਮੱਖੀ ਪਾਲਕਾਂ ਨੂੰ ਮਿਆਰੀ ਰਾਣੀ ਮੱਖੀਆਂ ਦੀ ਸਪਲਾਈ ਵਿੱਚ ਭਾਰਤ ਵਿੱਚ ਮੋਹਰੀ ਸੰਸਥਾ ਹੈ।

ਡਾ: ਅਮਿਤ ਚੌਧਰੀ ਅਤੇ ਡਾ: ਭਾਰਤੀ ਮਹਿੰਦਰੂ ਕ੍ਰਮਵਾਰ ਪ੍ਰੋਜੈਕਟਾਂ ਦੇ ਪ੍ਰਮੁੱਖ ਨਿਗਰਾਨ ਹਨ,  ਦੇ ਅਨੁਸਾਰ, ਇਹ ਪ੍ਰੋਜੈਕਟ ਮਧੂ-ਮੱਖੀ ਰੋਗ ਵਿਗਿਆਨ ਅਤੇ ਮਧੂ ਮੱਖੀ ਪਾਲਣ ਦੇ ਖੇਤਰਾਂ ਵਿੱਚ ਲੋੜੀਂਦਾ ਬੁਨਿਆਦੀ ਢਾਂਚਾ ਬਣਾਉਣ ਅਤੇ ਤਕਨਾਲੋਜੀਆਂ ਨੂੰ ਵਿਕਸਤ ਕਰਨ ਵਿੱਚ ਸਹਾਇਤਾ ਕਰਨਗੇ।

ਨਿਰਦੇਸ਼ਕ ਖੋਜ ਡਾ: ਅਜਮੇਰ ਸਿੰਘ ਢੱਟ ਨੇ ਸੰਬੰਧਿਤ ਟੀਮ ਨੂੰ ਵਧਾਈ ਦਿੱਤੀ ਅਤੇ ਪ੍ਰੋਜੈਕਟਾਂ ਦੇ ਸਫਲ ਹੋਣ ਲਈ ਕਾਮਨਾ ਕੀਤੀ। beekeeping

Also Read : ਪੰਜਾਬ ਨੇ ਕੀਤਾ ਚੰਡੀਗੜ੍ਹ ਤੇ ਦਾਵਾ, ਵਿਧਾਨਸਭਾ ਵਿੱਚ ਪ੍ਰਸਤਾਵ ਪਾਸ

Also Read : ਪੀਏਯੂ ਨੂੰ ਸੈਂਟਰ ਆਫ਼ ਐਕਸੀਲੈਂਸ ਪ੍ਰਾਜੈਕਟ ਮਿਲਣ ਤੇ ਜਤਾਈ ਖੁਸ਼ੀ

Connect With Us : Twitter Facebook youtube

SHARE