68 detainees released during mega court camp ਕੇਂਦਰੀ ਜੇਲ੍ਹ ‘ਚ ਲਗਾਏ ਮੈਗਾ ਅਦਾਲਤੀ ਕੈਂਪ ਦੌਰਾਨ 68 ਹਵਾਲਾਤੀਆਂ ਨੂੰ ਕੀਤਾ ਰਿਹਾਅ

0
231
68 detainees released during mega court camp
68 detainees released during mega court camp
  • ਕੈਂਪ ਦੌਰਾਨ ਮਾਣਯੋਗ ਜੱਜ ਅਗਸਟੀਨ ਜਾਰਜ਼ ਮਸੀਹ, ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ-ਕਮ-ਪ੍ਰਬੰਧਕੀ ਜੱਜ, ਸੈਸ਼ਨਜ਼ ਡਵੀਜ਼ਨ ਲੁਧਿਆਣਾ ਨੇ ਕੀਤੀ ਸ਼ਿਰਕਤ
  • ਜ਼ਿਲ੍ਹਾ ਕਚਿਹਰੀ ਕੰਪਲੈਕਸ ‘ਚ ੲੈ.ਟੀ.ਐਮ. ਦਾ ਵੀ ਕੀਤਾ ਉਦਘਾਟਨ

ਦਿਨੇਸ਼ ਮੋਦਗਿਲ, ਲੁਧਿਆਣਾ

68 detainees released during mega court camp ਮਾਣਯੋਗ ਜੱਜ ਅਗਸਟੀਨ ਮਸੀਹ ਪੰਜਾਬ ਅਤੇ ਹਰਿਆਣਾ ਹਾਈਕੋਰਟ-ਕਮ-ਪ੍ਰਬੰਧਕੀ ਜੱਜ, ਸੈਸ਼ਨਜ਼ ਡਵੀਜਨ, ਲੁਧਿਆਣਾ ਵੱਲੋਂ ਜਿਲ੍ਹਾ ਕਚਹਿਰੀਆਂ, ਲੁਧਿਆਣਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਵੱਲੋਂ ਜਿਲ੍ਹਾ ਕਚਹਿਰੀਆਂ, ਲੁਧਿਆਣਾ ਵਿਖੇ ਸਟੇਟ ਬੈਂਕ ਆਫ ਇੰਡੀਆ ਦੀ ਏ.ਟੀ.ਐਮ. ਮਸ਼ੀਨ ਦਾ ਉਦਘਾਟਨ ਕੀਤਾ ਗਿਆ ਜਿਸ ਨਾਲ ਐਡਵੋਕੇਟਸ ਅਤੇ ਆਮ ਪਬਲਿਕ ਨੂੰ ਬਹੁਤ ਵੱਡੀ ਸੁਵਿਧਾ ਉਪਲੱਬਧ ਕਰਵਾਈ ਗਈ।

ਇਸ ਮੌਕੇ ਤੇ ਮਾਣਯੋਗ ਜੱਜ ਅਗਸਟੀਨ ਮਸੀਹ ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ-ਕਮ-ਪ੍ਰਬੰਧਕੀ ਜੱਜ, ਸੈਸ਼ਨਜ਼ ਡਵੀਜਨ, ਲੁਧਿਆਣਾ ਅਤੇ ਮਾਣਯੋਗ ਜੱਜ ਤਜਿੰਦਰ ਸਿੰਘ ਢਿੰਡਸਾ, ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ-ਕਮ-ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਜੀਆਂ ਦੀ ਹਦਾਇਤਾਂ ਹੇਠ ਮੁਨੀਸ਼ ਸਿੰਗਲ, ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੀ.ਐਸ. ਕਾਲੇਕਾ, ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਦੇਖ-ਰੇਖ ਹੇਠ ਕੇਂਦਰੀ ਜੇਲ੍ਹ, ਲੁਧਿਆਣਾ ਵਿੱਚ ਇੱਕ ਵਿਸ਼ੇਸ਼ ਮੈਗਾ ਕੈਂਪ ਕੋਰਟ ਦਾ ਵੀ ਆਯੋਜਨ ਕਰਵਾਇਆ ਗਿਆ।

ਹਵਾਲਾਤੀਆਂ ਨੇ ਭਵਿੱਖ ਵਿੱਚ ਅਜਿਹੀ ਗਲਤੀ ਦੁਬਾਰਾ ਨਾ ਕਰਨ ਦਾ ਭਰੋਸਾ ਦਿਵਾਇਆ 68 detainees released during mega court camp

ਇਸ ਮੈਗਾ ਕੈਂਪ ਕੋਰਟ ਵਿੱਚ 10 ਜ਼ੂਡੀਸ਼ਿਅਲ ਮੈਜਿਸਟਰੇਟ ਸਾਹਿਬਾਨ ਵੱਲੋਂ ਸਪੈਸ਼ਲ ਕੈਂਪ ਕੋਰਟਾਂ ਦਾ ਆਯੋਜਨ ਕੀਤਾ ਗਿਆ ਅਤੇ ਛੋਟੇ ਜੁਰਮਾਂ ਅਧੀਨ ਜੇਲ੍ਹ ਵਿੱਚ ਬੰਦ ਅਜਿਹੇ ਹਵਾਲਾਤੀਆਂ ਜਿਨ੍ਹਾਂ ਵੱਲੋਂ ਆਪਣਾ ਜੁ਼ਰਮ ਮੰਨਿਆ ਗਿਆ ਅਤੇ ਭਵਿੱਖ ਵਿੱਚ ਅਜਿਹੀ ਗਲਤੀ ਦੁਬਾਰਾ ਨਾ ਕਰਨ ਦਾ ਭਰੋਸਾ ਦਿਵਾਇਆ ਗਿਆ, ਦੇ ਕੇਸਾਂ ਦਾ ਮੌਕੇ ਤੇ ਹੀ ਫੈਸਲਾ ਕੀਤਾ ਗਿਆ। ਇਸ ਮੈਗਾ ਕੈਂਪ ਕੋਰਟ ਦੌਰਾਨ ਲਗਭਗ 68 ਹਵਾਲਾਤੀਆਂ ਨੂੰ ਮੌਕੇ ਤੇ ਹੀ ਉਨ੍ਹਾਂ ਵੱਲੋਂ ਜੇਲ੍ਹ ਵਿੱਚ ਕੱਟੀ ਜਾ ਚੁੱਕੇ ਸਮੇਂ ਤੇ ਹੀ ਜੇਲ੍ਹ ਵਿੱਚੋਂ ਰਿਹਾਅ ਕੀਤਾ ਗਿਆ। 68 detainees released during mega court camp

Also Read : Central Government and Drug Issues ਕੀ ਤੁਸੀਂ ਪੰਜਾਬ ਨੂੰ ਦੇਸ਼ ਦਾ ਹਿੱਸਾ ਨਹੀਂ ਮੰਨਦੇ ?

Also Read : ਪੰਜਾਬ ਨੇ ਕੀਤਾ ਚੰਡੀਗੜ੍ਹ ਤੇ ਦਾਵਾ, ਵਿਧਾਨਸਭਾ ਵਿੱਚ ਪ੍ਰਸਤਾਵ ਪਾਸ

Also Read : ਪੀਏਯੂ ਨੂੰ ਸੈਂਟਰ ਆਫ਼ ਐਕਸੀਲੈਂਸ ਪ੍ਰਾਜੈਕਟ ਮਿਲਣ ਤੇ ਜਤਾਈ ਖੁਸ਼ੀ

Connect With Us : Twitter Facebook youtube

SHARE