Sports Competition By ITI Banur ਆਈਟੀਆਈ ਬਨੂੜ ਵਿੱਚ ਸਿਖਿਆਰਥੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ

0
506
Sports Competition By ITI Banur

Sports Competition By ITI Banur
– ਖੇਡ ਮੈਚਾਂ ਦੇ ਜੇਤੂ ਖਿਡਾਰੀ ਜ਼ੋਨਲ ਪੱਧਰ ਦੇ ਮੈਚਾਂ ਵਿੱਚ ਭਾਗ ਲੈਣਗੇ
– ਖਿਡਾਰੀਆਂ ਨੇ ਵੱਖ-ਵੱਖ ਈਵੈਂਟਸ ਵਿੱਚ ਹਿੱਸਾ ਲਿਆ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)

ਆਈ.ਟੀ.ਆਈ. ਵਿੱਚ ਵੱਖ-ਵੱਖ ਟਰੇਡਾਂ ਵਿੱਚ ਕੋਰਸ ਕਰ ਰਹੇ ਸਿਖਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿੱਖਿਆ ਵਿਭਾਗ ਪੰਜਾਬ ਦੀ ਤਰਫੋਂ ਖੇਡਾਂ ਕਰਵਾਈਆਂ ਜਾਂਦੀਆਂ ਹਨ।ਇਸ ਤਹਿਤ ਬਨੂੜ ਆਈ.ਟੀ.ਆਈ ਵਿੱਚ ਖਿਡਾਰੀਆਂ ਦੇ ਵੱਖ-ਵੱਖ ਖੇਡਾਂ ਦੇ ਮੈਚ ਕਰਵਾਏ ਗਏ। ਖੇਡਾਂ ਦੇ ਜੇਤੂ ਖਿਡਾਰੀਆਂ ਦੀ ਜ਼ੋਨਲ ਪੱਧਰ ‘ਤੇ ਹੋਣ ਵਾਲੀਆਂ ਖੇਡਾਂ ਲਈ ਚੋਣ ਕੀਤੀ ਗਈ ਹੈ। ਖੇਡ ਮੁਕਾਬਲੇ ਬਨੂੜ ਦੇ ਸਟੇਡੀਅਮ ਵਿੱਚ ਹੋਏ।Sports Competition By ITI Banur

ਵੱਖ ਵੱਖ ਖੇਡਾਂ ਦੇ ਮੁਕਾਬਲੇ

Sports Competition By ITI Banur

ਖੇਡ ਸਟੇਡੀਅਮ ਵਿੱਚ ਆਈ.ਟੀ.ਆਈ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ।100, 200, 400, 800 ਮੀਟਰ ਦੌੜ ਤੋਂ ਇਲਾਵਾ ਡਿਸਕਸ ਥਰੋਅ, ਲੰਬੀ ਛਾਲ ਅਤੇ ਸ਼ਾਟ ਪੁਟ ਮੁਕਾਬਲੇ ਕਰਵਾਏ ਗਏ। ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। Sports Competition By ITI Banur

ਜ਼ੋਨਲ ਮੁਕਾਬਲੇ ਬਸੀ ਪਠਾਣਾਂ ਵਿੱਚ ਹੋਣਗੇ

Sports Competition By ITI Banur

ਜਾਣਕਾਰੀ ਦਿੰਦਿਆਂ ਆਈ.ਟੀ.ਆਈ ਬਨੂੜ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਨੇ ਦੱਸਿਆ ਕਿ ਬਨੂੜ ਵਿਖੇ ਹੋਏ ਖੇਡ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਦੀ ਜ਼ੋਨਲ ਪੱਧਰ ਦੇ ਮੈਚਾਂ ਲਈ ਚੋਣ ਕੀਤੀ ਗਈ ਹੈ। ਜ਼ੋਨਲ ਪੱਧਰ ਦੇ ਮੁਕਾਬਲੇ ਬਸੀ ਪਠਾਣਾਂ ਵਿੱਚ ਕਰਵਾਏ ਜਾਣਗੇ। ਆਈ.ਟੀ.ਆਈ ਦੇ ਵਿਦਿਆਰਥੀ ਆਪਣੇ ਉਜਵਲ ਭਵਿੱਖ ਲਈ ਆਪਣੇ ਆਪ ਨੂੰ ਤਿਆਰ ਕਰ ਰਹੇ ਹਨ। ਜਦਕਿ ਸੰਸਥਾ ਵੱਲੋਂ ਪੂਰਾ ਖਿਆਲ ਰੱਖਿਆ ਜਾਂਦਾ ਹੈ।

Sports Competition By ITI Banur

ਇਸ ਮੌਕੇ ਟਰੇਡ ਇੰਸਟਰੱਕਟਰ ਸੁਖਦਰਸ਼ਨ ਸਿੰਘ, ਮਨਵੀਰ ਸਿੰਘ ਰਜਿੰਦਰ ਸਿੰਘ, ਚਮਨ ਲਾਲ, ਸਿਕੰਦਰ ਕੁਮਾਰ, ਕੁਲਦੀਪ ਕੌਰ, ਸ਼ੀਨੂੰ ਸੈਣੀ ਆਦਿ ਹਾਜ਼ਰ ਸਨ। Sports Competition By ITI Banur

Also Read :Farmers Fair At Mohali ਜੀਰੀ ਦੀ ਫ਼ਸਲ ਲਈ ਨਵੀਂ ਤਕਨੀਕ ਅਪਣਾਉਣ ਦੀ ਲੋੜ

Also Read :Blessings ReceivedBy President Kulwinder Singh ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਤਾਜ਼ ਯੋਗ ਵਿਅਕਤੀ ਦੇ ਸਿਰ ਸਜਿਆ: ਬਾਬਾ ਦਿਲਬਾਗ ਸਿੰਘ

Connect With Us : Twitter Facebook

SHARE