Farmer’s Movement ਸਰਕਾਰ ਦੀ ਜਿੱਦ ਨਾਲ 700 ਕਿਸਾਨਾਂ ਦੀ ਗਈ ਜਾਨ

0
491

Farmer’s Movement

ਦਿਨੇਸ਼ ਮੋਦਗਿੱਲ, ਲੁਧਿਆਣਾ :

Farmer’s Movement ਕੇਂਦਰ ਸਰਕਾਰ ਵਲੋਂ ਖੇਤੀ ਦੇ ਤਿੰਨੋਂ ਕਾਲੇ ਕਨੂੰਨ ਨੂੰ ਰੱਦ ਕਰਨ ਦੇ ਐਲਾਨ ਨਾਲ ਕਿਸਾਨ ਭਰਾਵਾਂ ਦੀ ਇਤਿਹਾਸਿਕ ਜਿੱਤ ਹੋਈ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਪੰਜਾਬ ਸਕੱਤਰ ਸੁਨੀਲ ਮੈਫਿਕ ਨੇ ਪ੍ਰੈਸ ਵਾਰਤਾ ਦੌਰਾਨ ਕਹੇ। ਉਹਨਾਂ ਕਿਹਾ ਕਿ ਇਸ ਸੰਘਰਸ਼ ਵਿਚ 700 ਕਿਸਾਨਾਂ ਨੇ ਆਪਣਾ ਬਲੀਦਾਨ ਦਿੱਤਾ ਹੈ ਅਤੇ ਉਹਨਾਂ ਦਾ ਇਹ ਬਲੀਦਾਨ ਇਸ ਜਿੱਤ ਦਾ ਹਮੇਸ਼ਾ ਗਵਾਹ ਰਹੇਗਾ।

ਮੈਫਿਕ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਹਮੇਸ਼ਾ ਤੋਂ ਹੀ ਆਮ ਜਨਤਾ ਨੂੰ ਕੋਈ ਮਹੱਤਵ ਨਹੀਂ ਦਿੱਤਾ ਅਤੇ ਕਾਰਪੋਰੇਟਿਵ ਘਰਾਣਿਆਂ ਦੀ ਸੇਵਾ ਵਿਚ ਹੀ ਲਗੀ ਰਹੀ। ਗਰੀਬਾਂ ਦੇ ਮੂੰਹ ਤੋਂ ਨਿਵਾਲਾ ਖੋਹ ਕੇ ਅਮੀਰ ਘਰਾਣਿਆਂ ਨੂੰ ਖੁਸ਼ ਕਰਦੇ ਆ ਰਹੇ ਹਨ ਅਤੇ ਦੇਸ਼ ਦੀ ਜਨਤਾ ਮਹਿੰਗਾਈ ਦੀ ਮਾਰ ਝੇਲ ਰਹੀ ਹੈ। ਸੁਨੀਲ ਮੈਫਿਕ ਨੇ ਕਿਹਾ ਕਿ ਇਸ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਦੀ ਜਿੱਮੇਦਾਰ ਮੋਦੀ ਭਾਜਪਾ ਸਰਕਾਰ ਹੈ ਅਤੇ ਦੇਸ਼ ਦੀ ਜਨਤਾ ਅਜਿਹੇ ਸ਼ਾਸ਼ਕ ਨੂੰ ਭਵਿੱਖ ਵਿਚ ਆਉਣ ਦੀ ਕੱਦੇ ਵੀ ਹਾਮੀਂ ਨਹੀਂ ਭਰੇਗੀ।

ਉਹਨਾਂ ਕਿਹਾ ਕਿ ਕਾਂਗਰਸ ਪਾਰ੍ਟ ਦੇਸ਼ ਦੀ ਆਮ ਜਨਤਾ ਨਾਲ ਹਮੇਸ਼ਾ ਤੋਂ ਨਾਲ ਹੈ ਅਤੇ ਕਿਸਾਨਾਂ ਦੇ ਸੰਘਰਸ਼ ਨੂੰ ਪੂਰਾ ਸਮਰਥਨ ਦਿੱਤਾ ਜਿਸਨੂੰ ਦੇਸ਼ ਦੀ ਜਨਤਾ ਹਮੇਸ਼ਾ ਯਾਦ ਰਖੇਗੀ ਅਤੇ ਪੰਜਾਬ ਵਿਚ ਬਹੁਮਤ ਨਾਲ ਕਾਂਗਰਸ ਪਾਰਟੀ ਨੂੰ ਦੋਬਾਰਾ ਸੱਤਾ ਵਿਚ ਲਿਆਏਗੀ।

 

SHARE