Organic Farming Awareness Camp
ਵਿਭਾਗ ਵੱਲੋਂ ਕੈਂਪ ਲਗਾ ਕੇ ਕਿਸਾਨਾਂ ਨੂੰ ਜੈਵਿਕ ਖੇਤੀ ਬਾਰੇ ਕੀਤਾ ਜਾਗਰੂਕ
* ਅਧਿਕਾਰੀ ਅਨੁਸਾਰ ਫਸਲਾਂ ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾਲ ਮਨੁੱਖੀ ਸਰੀਰ ਤੇ ਪੈਂਦਾ ਹੈ ਮਾੜਾ ਪ੍ਰਭਾਵ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਕਿਸਾਨਾਂ ਨੂੰ ਜੈਵਿਕ ਖੇਤੀ ਬਾਰੇ ਜਾਗਰੂਕ ਕਰਨ ਲਈ ਪਿੰਡ ਤੰਗੋਰੀ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ ।ਇਸ ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦੇ ਹੋਏ ਜ਼ਿਲਾ ਸੁਪਰਵਾਈਜ਼ਰ ਜੈਵਿਕ ਖੇਤੀ ਪ੍ਰਮਾਣਿਤ ਕਰਨ ਅਤੇ ਟਰੈਸਿਬਿਲਟੀ ਸਤਵਿੰਦਰ ਸਿੰਘ ਪੈਲੀ ਨੇ ਕਿਹਾ ਕਿ ਫਸਲਾਂ ਤੇ ਕੀਟਨਾਸ਼ਕ ਦਵਾਈਆਂ ਤੇ ਖਾਦਾਂ ਦੀ ਵਧੇਰੇ ਵਰਤੋਂ ਕਾਰਨ ਮਨੁੱਖੀ ਸਰੀਰ ਦਿਨੋਂ ਦਿਨ ਭਿਆਨਕ ਬੀਮਾਰੀਆਂ ਦੀ ਜਕੜ ਵਿਚ ਆਉਂਦਾ ਜਾ ਰਿਹਾ ਹੈ । ਜਿਸ ਦੇ ਸਿੱਟੇ ਵਜੋਂ ਸੂਬੇ ਦੇ ਬਹੁਤੇ ਕਿਸਾਨਾਂ ਨੇ ਜੈਵਿਕ ਖੇਤੀ ਨੂੰ ਅਪਨਾਉਣਾ ਸ਼ੁਰੂ ਕਰ ਦਿੱਤਾ ਹੈ।ਕੀਟਨਾਸ਼ਕਾਂ ਯੁਕਤ ਹੋ ਰਹੀ ਖੇਤੀ ਦੇ ਮਾੜੇ ਪ੍ਰਭਾਵਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਵਿੱਚ ਕਾਫੀ ਜਾਗਰੂਕਤਾ ਆ ਰਹੀ ਹੈ। Organic Farming Awareness Camp
ਪੈਦਾਵਾਰ ਦਾ ਹੁੰਦਾ ਹੈ ਮਿਆਰ ਉੱਚਾ
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜੈਵਿਕ ਖੇਤੀ ਪ੍ਰਤੀ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਦੇ ਅਦਾਰੇ ਪੰਜਾਬ ਐਗਰੋ ਵੱਲੋਂ 2015 ਤੋਂ ਕੰਮ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਪਿੰਡਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ।ਉਨ੍ਹਾਂ ਕਿਹਾ ਕਿ ਪ੍ਰਮਾਣੀਕਰਨ ਨਾਲ ਜਿੱਥੇ ਜੈਵਿਕ ਪੈਦਾਵਾਰ ਦਾ ਮਿਆਰ ਉੱਚਾ ਹੁੰਦਾ ਹੈ ਉਥੇ ਹੀ ਪ੍ਰਮਾਣੀਕਰਨ ਖੇਤੀ ਨਿਰੀਖਣ ਅਤੇ ਤਕਨੀਕੀ ਸਹਾਇਤਾ ਵੀ ਨਿਗਮ ਵੱਲੋਂ ਬਿਲਕੁਲ ਮੁਫਤ ਦਿੱਤੀ ਜਾਦੀ ਹੈ ।
ਕੈਪ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਕਿਸਾਨਾਂ ਦੀ ਭਲਾਈ ਲਈ ਕੰਮ ਕੀਤੇ ਜਾ ਰਹੇ ਹਨ ਜਿਵੇ ਕਿ ਵਾਧੂ ਬਿਜਲੀ ਪ੍ਰਮਾਣਿਕਤਾ ਅਤੇ ਟਰੈਸਿਬਿਲਟੀ ਆਲੂ ਬੀਜ ਦੀ ਪ੍ਰਮਾਣਿਕਤਾ ਅਤੇ ਟਰੈਸਿਬਿਲਟੀ , ਕਿੰਨੂ ਵੈਕਸਿੰਗ ਤੇ ਮਸ਼ੀਨੀ ਗਾਜਰ ਬਿਜਾਈ ਬਾਰੇ ਵੀ ਜਾਣਕਾਰੀ ਦਿੱਤੀ। Organic Farming Awareness Camp
ਸਕੀਮਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ
ਕੈਂਪ ਦੌਰਾਨ ਮਨਪ੍ਰੀਤ ਸਿੰਘ ਗਰੇਵਾਲ ਪ੍ਰਧਾਨ ਕਿਸਾਨ ਕਲੱਬ ਨੇ ਕਿਸਾਨਾਂ ਨੂੰ ਬਿਜਾਈ ਤੋਂ ਕਟਾਈ ਤਕ ਜੈਵਿਕ ਖੇਤੀ ਕਰਦੇ ਨੁਕਤੇ ਅਤੇ ਮੰਡੀਕਰਨ ਦੇ ਤਜਰਬੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਕੈਂਪ ਵਿਚ ਪਹੁੰਚੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੇ ਜਗਦੀਪ ਸਿੰਘ ਵੱਲੋਂ ਵੀ ਜੈਵਿਕ ਖੇਤੀ ਲਈ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਕੀਮਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਇਸ ਮੌਕੇ ਪੰਜਾਬ ਐਗਰੋ ਦੇ ਜਸਪਾਲ ਸਿੰਘ ਕਾਰਜਕਾਰੀ ਅਧਿਕਾਰੀ,ਕਿਸਾਨ ਸੁਰਜੀਤ ਸਿੰਘ ਤੰਗੋਰੀ,ਸੁੱਚਾ ਸਿੰਘ,ਦੀਦਾਰ ਸਿੰਘ, ਹਰਜਿੰਦਰ ਸਿੰਘ ਇਬਰਾਹੀਮਪੁਰ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਹਾਜ਼ਰ ਸਨ। Organic Farming Awareness Camp