Matter Of Digging Soil Out Of Pond ਮੱਛੀ ਫਾਰਮ ਦੇ ਮਾਲਕ ਨੂੰ ਫ਼ਾਇਦਾ ਪਹੁੰਚਾਓਣ ਲਈ ਟੋਭੇ ਚੋਂ ਮਿੱਟੀ ਪੁੱਟਣ ਦਾ ਮਾਮਲਾ

0
329
Matter Of Digging Soil Out Of Pond

Matter Of Digging Soil Out Of Pond
ਮੱਛੀ ਫਾਰਮ ਦੇ ਮਾਲਕ ਨੂੰ ਫ਼ਾਇਦਾ ਪਹੁੰਚਾਓਣ ਲਈ ਟੋਭੇ ਚੋਂ ਮਿੱਟੀ ਪੁੱਟਣ ਦਾ ਮਾਮਲਾ
* ਸਰਕਾਰੀ ਜਗ੍ਹਾ ਚੋਂ ਮਿੱਟੀ ਪੁੱਟਣਾ ਗੈਰ ਕਾਨੂੰਨੀ ਪੰਚਾਇਤ ਸੈਕਟਰੀ
* ਕਿਸਾਨ ਆਗੂ ਬਲਵੰਤ ਸਿੰਘ ਨੰਡਿਆਲੀ ਨੇ ਕੀਤੀ ਜਾਂਚ ਦੀ ਮੰਗ

ਕੁਲਦੀਪ ਸਿੰਘ
ਇੰਡੀਆ ਨਿਊਜ਼,(ਮੋਹਾਲੀ)

ਮਾਮਲਾ ਥਾਣਾ ਸ਼ੰਭੂ ਅਧੀਨ ਪੈਂਦੇ ਪਿੰਡ ਮੋਹੀ ਕਲਾਂ ਦਾ ਹੈ। ਪਿੰਡ ਦੇ ਟੋਭੇ ਤੋਂ ਮਿੱਟੀ ਪੁੱਟ ਕੇ ਪਿੰਡ ਵਿਚ ਹੀ ਬਣ ਰਹੇ ਸੂਰ ਅਤੇ ਮੱਛੀ ਫਾਰਮ ਨੂੰ ਜਾ ਰਹੇ ਰਸਤੇ ਉੱਤੇ ਮਿੱਟੀ ਪਾ ਕੇ ਉੱਚਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਬਲਵੰਤ ਸਿੰਘ ਨੰਡਿਆਲੀ ਨੇ ਦੱਸਿਆ ਕਿ ਪਿੰਡ ਦੇ ਟੋਭੇ ਵਿੱਚੋਂ ਲੱਖਾਂ ਰੁਪਏ ਦੀ ਮਿੱਟੀ ਪੁੱਟ ਕੇ ਆਪਣੇ ਫਾਰਮ ਨੂੰ ਜਾਂਦੇ ਰਾਹ ਉੱਤੇ ਪਾ ਕੇ ਉੱਚਾ ਚੱਕਣ ਨਾਲ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ। ਇਹ ਮਾਮਲਾ ਪਿੰਡ ਮੋਹੀ ਕਲਾਂ ਦਾ ਹੈ।

ਮੋਹੀ ਕਲਾਂ ਸਥਿਤ ਬਿਜਲੀ ਗਰਿੱਡ ਦੇ ਨਜ਼ਦੀਕ ਬਾਹਰ ਦੇ ਵਿਅਕਤੀ ਵੱਲੋਂ ਸੂਰ ਅਤੇ ਮੱਛੀ ਪਾਲਣ ਫਾਰਮ ਬਣਾਇਆ ਜਾ ਰਿਹਾ ਹੈ ਅਤੇ ਉਸਦਾ ਰਸਤਾ ਸੜਕ ਤੋਂ ਕਾਫੀ ਲੰਮਾ ਹੈ। ਜੋ ਕਿ ਬਹੁਤ ਡੂੰਘਾ ਸੀ ਫਾਰਮ ਮਾਲਕ ਨੇ ਆਪਣੀ ਜੇ ਸੀ ਬੀ ਅਤੇ ਦੋ ਟਰੈਕਟਰ ਟਰਾਲੀਆਂ ਲਗਾ ਕੇ ਪਿੰਡ ਦੇ ਟੋਭੇ ਵਿੱਚੋਂ ਮਿੱਟੀ ਪੁੱਟਣੀ ਸ਼ੁਰੂ ਕੀਤੀ ਅਤੇ ਮਿੱਟੀ ਪੁੱਟ ਕੇ ਇਹ ਸਾਰੀ ਮਿੱਟੀ ਇਸ ਰਸਤੇ ਨੂੰ ਉੱਚਾ ਚੁੱਕਣ ਲਈ ਵਰਤੀ ਜੋ ਕਿ ਬਿਲਕੁਲ ਗੈਰ ਕਾਨੂੰਨੀ ਹੈ। ਕਿਸਾਨ ਆਗੂ ਬਲਵੰਤ ਸਿੰਘ ਨੰਡਿਆਲੀ ਨੇ ਜਾਂਚ ਦੀ ਮੰਗ ਕੀਤੀ ਹੈ। Matter Of Digging Soil Out Of Pond

ਪਿੰਡ ਵਾਲਿਆਂ ਦੇ ਕਹਿਣ ਉੱਤੇ ਪੁਵਾਈ ਮਿੱਟੀ

Matter Of Digging Soil Out Of Pond

ਇਸ ਬਾਰੇ ਜਦੋਂ ਫਾਰਮ ਮਾਲਕ ਕੁਲਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਰਸਤਾ ਮੇਰੇ ਫਾਰਮ ਨੂੰ ਹੀ ਨਹੀਂ ਪਿੰਡ ਦੇ ਖੇਤਾਂ ਨੂੰ ਵੀ ਲੱਗਦਾ ਹੈ ਪਿੰਡ ਵਾਲਿਆਂ ਦੇ ਕਹਿਣ ਉੱਤੇ ਇਹ ਮਿੱਟੀ ਪੁਵਾਈ ਗਈ ਹੈ।

Matter Of Digging Soil Out Of Pond

ਦੂਜੇ ਪਾਸੇ ਇਸ ਮਾਮਲੇ ਬਾਰੇ ਜਦੋਂ ਪਿੰਡ ਮੋਹੀ ਕਲਾਂ ਦੇ ਸਰਪੰਚ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਦੇ ਟੋਭੇ ਵਿਚੋਂ ਪੁੱਟੀ ਜਾਣ ਵਾਲੀ ਮਿੱਟੀ ਦਾ ਪੰਚਾਇਤ ਨਾਲ ਕੋਈ ਸਬੰਧ ਨਹੀਂ ਹੈ। ਫਾਰਮ ਮਾਲਕ ਆਪ ਆਪਣੀ ਮਰਜ਼ੀ ਨਾਲ ਉੱਥੋਂ ਮਿੱਟੀ ਪੁੱਟ ਕੇ ਰਸਤੇ ਉੱਤੇ ਪੁਆ ਰਿਹਾ ਹੈ। Matter Of Digging Soil Out Of Pond

ਟੋਭੇ ਚੋਂ ਮਿੱਟੀ ਪੁੱਟਣਾ ਗੈਰਕਾਨੂੰਨੀ – ਪੰਚਾਇਤ ਸੈਕਟਰੀ

ਇਸ ਬਾਰੇ ਜਦੋਂ ਪੰਚਾਇਤ ਸੈਕਟਰੀ ਹਰਭਜਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਪਿੰਡ ਦੇ ਟੋਭੇ ਜਾਂ ਸ਼ਾਮਲਾਟ ਵਿਚੋਂ ਬਿਨਾਂ ਪੰਚਾਇਤੀ ਮਤੇ ਅਤੇ ਬੀਡੀਪੀਓ ਦੀ ਮਨਜ਼ੂਰੀ ਬਿਨਾਂ ਮਿੱਟੀ ਪੁੱਟਣਾ ਗੈਰਕਾਨੂੰਨੀ ਹੈ। ਮੋਹੀ ਕਲਾਂ ਪਿੰਡ ਵਿਚ ਅਜਿਹੀ ਕੋਈ ਮਨਜ਼ੂਰੀ ਨਹੀਂ ਦਿੱਤੀ ਜਿਸ ਤਹਿਤ ਉਹ ਮਿੱਟੀ ਪੁੱਟ ਸਕਣ ਕਿਸੇ ਬਾਹਰਲੇ ਬੰਦੇ ਦਾ ਮਿੱਟੀ ਪੁੱਟਣਾ ਗ਼ਲਤ ਅਤੇ ਗ਼ੈਰਕਾਨੂੰਨੀ ਹੈ ਮੌਕਾ ਦੇਖਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। Matter Of Digging Soil Out Of Pond

Also Read :Organic Farming Awareness Camp ਵਿਭਾਗ ਵੱਲੋਂ ਕੈਂਪ ਲਗਾ ਕੇ ਕਿਸਾਨਾਂ ਨੂੰ ਜੈਵਿਕ ਖੇਤੀ ਬਾਰੇ ਕੀਤਾ ਜਾਗਰੂਕ

Connect With Us : Twitter Facebook

 

SHARE