Banur Market Committee
ਕਿਸ ਦੇ ਸਿਰ ਸਜੇਗਾ ਮਾਰਕੀਟ ਕਮੇਟੀ ਬਨੂੜ ਦੇ ਚੇਅਰਮੈਨ ਦਾ ਤਾਜ ?
* ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਦੇਖਣ ਨੂੰ ਮਿਲ ਰਿਹਾ ਉਤਸ਼ਾਹ
* ਵਿਧਾਇਕ ਨੀਨਾ ਮਿੱਤਲ ਕੋਲ ਕੀਤੀ ਜਾ ਰਹੀ ਦਾਅਵੇਦਾਰੀ
* ਪਾਰਟੀ ਦੇ ਦਿਹਾਤੀ ਵਰਕਰ ਪ੍ਰਧਾਨਗੀ ਤੇ ਜਤਾ ਰਹੇ ਹੱਕ
ਜਸਵਿੰਦਰ ਲਾਲਾ, ਸੁਖਵਿੰਦਰ ਸਿੰਘ ਮਨੌਲੀ ਸੂਰਤ, ਕਰਮਜੀਤ ਸਿੰਘ ਹੁਲਕਾ ਪ੍ਰਧਾਨਗੀ ਦੇ ਦਾਅਵੇਦਾਰਾਂ ਵਿਚੋਂ
* ਬਿਕਰਮਜੀਤ ਪਾਸੀ ਪਾਰਟੀ ਵਿੱਚ ਮਜ਼ਬੂਤ ਚੇਹਰਾ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਬਨੂੜ ਇਲਾਕੇ ਦੇ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਹਲਕਾ ਵਿਧਾਇਕ ਨੀਨਾ ਮਿੱਤਲ ਹੌਲੀ-ਹੌਲੀ ਕਾਰਵਾਈ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਅਹੁਦੇ ਸੌਂਪ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਨਗਰ ਕੌਾਸਲ ਦੇ ਐਮਸੀ ‘ਤੇ ਵੀ ‘ਆਪ’ ਦਾ ਦਬਦਬਾ ਬਣਨ ਦੀ ਸੰਭਾਵਨਾ ਹੈ। ਉਂਜ ਮਾਰਕੀਟ ਕਮੇਟੀ ਦੀ ਪ੍ਰਧਾਨਗੀ ਦਾ ਨੋਟੀਫਿਕੇਸ਼ਨ ਹੋਣ ਵਿੱਚ ਅਜੇ ਲੰਮਾ ਸਮਾਂ ਬਾਕੀ ਹੈ। ਪਰ ਜੋੜ-ਤੋੜ ਦੀਆਂ ਗਤੀਵਿਧੀਆਂ ਜਾਰੀ ਹਨ।
ਮਾਰਕੀਟ ਕਮੇਟੀ ਦੀ ਪ੍ਰਧਾਨਗੀ ਦੇ ਦਾਅਵੇਦਾਰ ਪੇਂਡੂ ਖੇਤਰ ਨਾਲ ਸਬੰਧਤ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਪ੍ਰਧਾਨਗੀ ਖੇਤੀ ਨਾਲ ਸਬੰਧਤ ਹੈ। ਦਾਅਵੇਦਾਰ ਖੇਤੀ ਦਾ ਕੰਮ ਵੀ ਕਰ ਰਹੇ ਹਨ। ਲੋਕਾਂ ਦੀ ਮੰਗ ਹੈ ਕਿ ਇਸ ਅਹੁਦੇ ਲਈ ਦਿਹਾਤੀ ਖੇਤਰ ਦੇ ਪਾਰਟੀ ਵਰਕਰ ਦੀ ਚੋਣ ਕੀਤੀ ਜਾਵੇ। ਪਰ ਸ਼ਹਿਰੀ ਖ਼ੇਤਰ ਵਿੱਚ ਐਡਵੋਕੇਟ ਬਿਕਰਮਜੀਤ ਪਾਸੀ ਦੀ ਆਮ ਆਦਮੀ ਪਾਰਟੀ ਵਿੱਚ ਕਾਫੀ ਸਾਖ ਹੈ। ਹਾਲਾਂਕਿ ਪਾਸੀ ਨੇ ਬਿਨਾਂ ਕੋਈ ਓਹਦਾ ਲਏ ਸੇਵਾ ਕਰਨ ਦਾ ਦਾਅਵਾ ਕੀਤਾ ਹੈ। Banur Market Committee
ਕੌਣ ਹੋਵੇਗਾ ਮਾਰਕੀਟ ਕਮੇਟੀ ਦਾ ਚੇਅਰਮੈਨ ?
ਮਾਰਕੀਟ ਕਮੇਟੀ ਬਨੂੜ ਦੇ ਚੇਅਰਮੈਨ ਦੇ ਅਹੁਦੇ ਦਾ ਤਾਜ ਕਿਸੇ ਵੀ ਸਮੇਂ ਆਮ ਆਦਮੀ ਦੇ ਵਰਕਰ ਦੇ ਸਿਰ ‘ਤੇ ਸਜ ਸਕਦਾ ਹੈ। ਪਾਰਟੀ ਦੇ ਕਈ ਵਰਕਰ ਚੇਅਰਮੈਨ ਦੇ ਅਹੁਦੇ ਲਈ ਦਾਅਵੇਦਾਰੀ ਜਤਾ ਰਹੇ ਹਨ। ਪ੍ਰਧਾਨਗੀ ਦੀ ਸ਼ੋਰਟ-ਲਿਸਟ ਵਿੱਚ ਜਸਵਿੰਦਰ ਸਿੰਘ ਲਾਲਾ ਖਲੌਰ, ਕਰਮਜੀਤ ਸਿੰਘ ਹੁਲਕਾ, ਸੁਖਵਿੰਦਰ ਸਿੰਘ ਮਨੌਲੀ ਸੂਰਤ ਦੇ ਨਾਂ ਵਿਚਾਰੇ ਜਾ ਰਹੇ ਹਨ।
ਜਸਵਿੰਦਰ ਸਿੰਘ ਲਾਲਾ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਵਿਅਕਤੀਆਂ ਵਿੱਚੋਂ ਇੱਕ ਹਨ। ਉਹਨਾਂ ਨੂੰ ਇਸ ਸਮੇਂ ਪਾਰਟੀ ਵੱਲੋਂ ਜਸਵਿੰਦਰ ਸਿੰਘ ਲਾਲਾ ਨੂੰ ਰਾਜਪੁਰਾ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਨੇ ਚੋਣਾਂ ਦੌਰਾਨ ਮੈਡਮ ਨਾਲ ਬਹੁਤ ਮਿਹਨਤ ਕੀਤੀ ਹੈ।
ਦੂਜੇ ਪਾਸੇ ਸੁਖਵਿੰਦਰ ਸਿੰਘ ਮਨੌਲੀ ਸੂਰਤ ਖੁੱਲ੍ਹ ਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਿੱਤਰ ਆਏ ਅਤੇ ਪਿੰਡ ਵਿੱਚ ਪਹਿਲੀ ਸਫਲ ਮੀਟਿੰਗ ਕਰਕੇ ਪਾਰਟੀ ਹਾਈਕਮਾਂਡ ਦੇ ਧਿਆਨ ਵਿੱਚ ਆ ਗਏ ਸਨ। ਸੁਖਵਿੰਦਰ ਸਿੰਘ ਰਾਜਸੀ ਸਿਆਸੀ ਮਸਲਿਆਂ ਤੋਂ ਭਲੀਭਾਂਤ ਜਾਣੂ ਹੈ। ਪਾਰਟੀ ਲਈ ਉਨ੍ਹਾਂ ਨੇ ਇਲਾਕੇ ਵਿੱਚ ਚੋਣ ਸਰਗਰਮੀਆਂ ਵਿੱਚ ਭਰਪੂਰ ਯੋਗਦਾਨ ਪਾਇਆ ਹੈ।
ਕਰਮਜੀਤ ਸਿੰਘ ਹੁਲਕਾ ਮਾਰਕੀਟ ਕਮੇਟੀ ਦੀ ਪ੍ਰਧਾਨਗੀ ਦੇ ਅਜਿਹੇ ਦਾਅਵੇਦਾਰ ਹਨ ਜੋ ਖੁਦ ਵਿਧਾਨ ਸਭਾ ਦੀ ਚੋਣ ਲੜ ਰਹੇ ਸਨ। ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਗੁਪਤ ਮੀਟਿੰਗ ਕਰਕੇ ਉਹ ‘ਆਪ’ ਵਿੱਚ ਸ਼ਾਮਲ ਹੋਏ ਸਨ। Banur Market Committee
ਕੁਲਵਿੰਦਰ ਸਿੰਘ ਜੰਗਪੁਰਾ ਟਰੱਕ ਯੂਨੀਅਨ ਦੇ ਪ੍ਰਧਾਨ ਬਣੇ
ਆਮ ਆਦਮੀ ਪਾਰਟੀ ਦੀ ਤਰਫੋਂ ਕੁਲਵਿੰਦਰ ਸਿੰਘ ਜੰਗਪੁਰਾ ਨੂੰ ਟਰੱਕ ਯੂਨੀਅਨ ਬਨੂੜ ਦਾ ਪ੍ਰਧਾਨ ਬਣਾਇਆ ਗਿਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਲਾਕੇ ਵਿੱਚ ਕੁਲਵਿੰਦਰ ਸਿੰਘ ਦੀ ਪਹਿਲੀ ਨਿਯੁਕਤੀ ਹੈ। ਇਮਾਨਦਾਰੀ ਅਤੇ ਮਿਲਣਸਾਰ ਸੁਭਾਅ ਕਾਰਨ ਕੁਲਵਿੰਦਰ ਸਿੰਘ ਦੇ ਪ੍ਰਧਾਨ ਬਣਨ ‘ਤੇ ਲੋਕਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਸੀ। Banur Market Committee
Also Read :Organic Farming Awareness Camp ਵਿਭਾਗ ਵੱਲੋਂ ਕੈਂਪ ਲਗਾ ਕੇ ਕਿਸਾਨਾਂ ਨੂੰ ਜੈਵਿਕ ਖੇਤੀ ਬਾਰੇ ਕੀਤਾ ਜਾਗਰੂਕ