Crack In The Minor Near Banur ਬਨੂੜ ਨੇੜੇ ਮਾਈਨਰ’ਚ ਪਾੜ ਪੈਣ ਕਾਰਨ 50-60 ਏਕੜ ਫਸਲ ਖ਼ਰਾਬ

0
297
Crack In The Minor Near Banur

Crack In The Minor Near Banur

ਬਨੂੜ ਨੇੜੇ ਮਾਈਨਰ’ਚ ਪਾੜ ਪੈਣ ਕਾਰਨ 50-60 ਏਕੜ ਫਸਲ ਖ਼ਰਾਬ
* ਮਿਰਚ,ਉੜਦ ਅਤੇ ਸੂਰਜਮੁਖੀ ਦੀ ਫ਼ਸਲ ਹੋਈ ਤਬਾਹ ਪ੍ਭਾਵਤ
* ਕਿਸਾਨਾਂ ਨੂੰ ਫ਼ਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਬਨੂੜ ਨੇੜਲੇ ਪਿੰਡ ਸੂਰਜਗੜ੍ਹ ਅਤੇ ਮੋਹੀ ਖੁਰਦ ਵਿਚ ਮਾਈਨਰ ਚ ਪਾੜ ਪੈਣ ਦਾ ਸਮਾਚਾਰ ਹੈ।ਦਸਿਆ ਜਾ ਰਹਿਆ ਹੈ ਕਿ ਮਾਈਨਰ ਚ ਪਾੜ ਪੈਣ ਕਾਰਨ ਪਾਣੀ ਨਾਲ 50-60 ਏਕੜ ਦੇ ਰਕਬੇ ਵਿੱਚ ਖੜ੍ਹੀ ਫ਼ਸਲ ਖ਼ਰਾਬ ਹੋ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਦੇ ਕਿਸਾਨ ਸਤਵੰਤ ਸਿੰਘ ਬਹਾਦਰ ਸਿੰਘ ਅਮਨਪ੍ਰੀਤ ਸਿੰਘ ਦਰਸ਼ਨ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਤਕਰੀਬਨ 8 ਵਜੇ ਅਚਾਨਕ ਪਿੱਛੋਂ ਮਾਈਨਰ ਵਿਚ ਕਾਫ਼ੀ ਤੇਜ਼ ਵਹਾਅ ਨਾਲ ਪਾਣੀ ਛੱਡ ਦਿੱਤਾ ਗਿਆ ਸੀ। ਜਿਸ ਨਾਲ ਫ਼ਸਲਾਂ ਦਾ ਨੁਕਸਾਨ ਹੋਇਆ। Crack In The Minor Near Banur

50 -60 ਏਕੜ ਦੇ ਕਰੀਬ ਫਸਲ ਪਾਣੀ ਨਾਲ ਤਬਾਹ

ਕਿਸਾਨ ਸਤਵੰਤ ਸਿੰਘ ਨੇ ਦਸਿਆ ਪਾਣੀ ਵੱਧ ਹੋਣ ਕਾਰਨ ਮਾਈਨਰ ਇਸ ਦੀ ਝਾਲ ਨਾ ਝੱਲ ਸਕਿਆ ਜਿਸ ਕਾਰਨ ਮੋਹੀ ਖੁਰਦ ਅਤੇ ਸੂਰਜਗਡ਼੍ਹ ਪਿੰਡ ਦੀ 50 -60 ਏਕੜ ਦੇ ਕਰੀਬ ਫਸਲ ਪਾਣੀ ਨਾਲ ਤਬਾਹ ਹੋ ਗਈ । ਜਿਸ ਵਿੱਚ ਸੂਰਜਮੁਖੀ,ਮਿਰਚਾਂ, ਉੜਦ,ਪਿਆਜ਼,ਮੱਕੀ ਅਤੇ ਆਲੂ ਦੀਆਂ ਢੇਰੀਆਂ ਲੱਗੀਆਂ ਸਨ । ਇਸ ਪਾਣੀ ਦਾ ਵਹਾਅ ਇਨ੍ਹਾਂ ਜਿਆਦਾਂ ਤੇਜ਼ ਸੀ ਕਿ ਕਾਫੀ ਸਮਾਂ ਤਾਂ ਇਹ ਮਾਈਨਰ ਬੰਦ ਹੀ ਨਾ ਹੋਇਆ ਅਤੇ ਆਪਣੇ ਤੇਜ਼ ਵਹਾ ਨਾਲ ਖੇਤਾਂ ਵਿੱਚ ਲੱਗੀਆਂ ਆਲੂ ਦੀ ਢੇਰੀਆਂ ਵਿਚੋਂ ਨਿਕਲ ਗਿਆ। Crack In The Minor Near Banur

ਕਿਸਾਨਾਂ ਨੂੰ ਫ਼ਸਲਾਂ ਦਾ ਖਰਾਬਾ ਦਿੱਤਾ ਜਾਵੇ

ਕਿਸਾਨਾਂ ਦੀ ਮੰਗ ਹੈ ਕਿ ਪਹਿਲਾਂ ਤਾਂ ਸਰਕਾਰ ਵੱਲੋਂ ਤਬਾਹ ਹੋਈਆਂ ਫ਼ਸਲਾਂ ਦਾ ਖਰਾਬਾ ਕਿਸਾਨਾਂ ਨੂੰ ਦਿੱਤਾ ਜਾਵੇ। ਅਤੇ ਉਸ ਤੋਂ ਬਾਅਦ ਇਸ ਮਾਈਨਰ ਨੂੰ ਪੂਰਨ ਤੌਰ ਤੇ ਰਿਪੇਅਰ ਕੀਤਾ ਜਾਵੇ। ਤਾਂ ਜੋ ਦੁਬਾਰਾ ਕਿਸੇ ਕਿਸਾਨ ਦੀ ਫ਼ਸਲ ਦਾ ਨੁਕਸਾਨ ਨਾ ਹੋਵੇ ।
ਇਸ ਮਾਮਲੇ ਬਾਰੇ ਜਦੋਂ ਨਹਿਰੀ ਵਿਭਾਗ ਦੇ ਐੱਸ ਡੀ ਓ ਗੁਰਸ਼ਰਨ ਸਿੰਘ ਵਿਰਕ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਾਈਨਰ ਵਿੱਚ ਪਾੜ ਪੈਣ ਦਾ ਕਾਰਨ ਮਾਈਨਰ ਦੇ ਨੇੜਿਓਂ ਮਿੱਟੀ ਹਟਣਾ ਹੋ ਸਕਦਾ ਹੈ। ਬਾਕੀ ਪਾਣੀ ਜ਼ਿਆਦਾ ਵਹਾ ਨਾਲ ਨਹੀਂ ਛੱਡਿਆ, ਲੋੜ ਅਨੁਸਾਰ ਹੀ ਛੱਡਿਆ ਜਾਂਦਾ ਹੈ। ਜੇਈ ਦੀ ਡਿਊਟੀ ਲਗਾ ਦਿੱਤੀ ਹੈ ਉਹ ਸਵੇਰੇ ਹੀ ਜੇ ਸੀ ਬੀ ਮਸ਼ੀਨ ਲੈ ਕੇ ਮੌਕੇ ਤੇ ਪਹੁੰਚਣਗੇ ਅਤੇ ਇਸ ਪਾੜ ਨੂੰ ਚੰਗੀ ਤਰ੍ਹਾਂ ਪੂਰਨਗੇ। Crack In The Minor Near Banur

Also Read :Health Fair Organized ਕਾਲੋਮਾਜਰਾ ਦੀ ਡਿਸਪੈਂਸਰੀ ਵਿੱਚ ਸਿਹਤ ਮੇਲੇ ਦਾ ਉਦਗਾਟਨ ਵਿਧਾਇਕ ਨੀਨਾ ਮਿੱਤਲ ਨੇ ਕੀਤਾ

Also Read :Organic Farming Awareness Camp ਵਿਭਾਗ ਵੱਲੋਂ ਕੈਂਪ ਲਗਾ ਕੇ ਕਿਸਾਨਾਂ ਨੂੰ ਜੈਵਿਕ ਖੇਤੀ ਬਾਰੇ ਕੀਤਾ ਜਾਗਰੂਕ

Connect With Us : Twitter Facebook

SHARE