Voices Raised In Favor Of Sikandar Singh
ਸਿਕੰਦਰ ਸਿੰਘ ਨੂੰ ਮਾਰਕੀਟ ਕਮੇਟੀ ਦੀ ਚੇਅਰਮੈਨੀ ਦੇ ਅਹੁਦੇ ਨਾਲ ਨਿਵਾਜਣ ਦੀ ਮੰਗ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਆਮ ਆਦਮੀ ਪਾਰਟੀ ਦੇ ਸੀਨਿਅਰ ਵਰਕਰਾਂ ਨੇ ਕਿਹਾ ਕਿ ਪੰਜਾਬ ਵਿੱਚ “ਆਪ” ਨੇ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ। ਅੱਜ ਉੱਥੇ ਹੀ ਬਹੁਤੇ ਵੱਖ ਵੱਖ ਪਾਰਟੀਆਂ ਦੇ ਲੀਡਰ ਆਮ ਆਦਮੀ ਪਾਰਟੀ ਵੱਲ ਆਪਣੇ ਪੈਰ ਵਧਾਉਣ ਲੱਗੇ ਹੋਏ ਨੇ। ਜਿੱਥੇ ਹਲਕਾ ਰਾਜਪੁਰਾ ਦੇ ਬਨੂੰੜ ਸ਼ਹਿਰ ਵਿੱਚ ਬੀਤੇ ਕੁਝ ਦਿਨ ਪਹਿਲਾਂ ਟਰੱਕ ਯੂਨੀਅਨ ਦਾ ਤਾਜ਼ ਕੁਲਵਿੰਦਰ ਸਿੰਘ ਜੰਗਪੁਰਾ ਦੇ ਸਿਰ ਸਜਿਆ ਹੈ। ਹੁਣ ਲੋਕ ਮਾਰਕੀਟ ਕਮੇਟੀ ਦੀ ਚੇਅਰਮੈਨੀ ਵੱਲ ਧਿਆਨ ਲਗਾਈ ਬੈਠੇ ਹਨ,ਕਿ ਇਸਦਾ ਤਾਜ਼ ਕਿਸਦੇ ਸਿਰ ਸਜੇਗਾ ?
ਸੁਖਵਿੰਦਰ ਸਿੰਘ ਮਨੌਲੀ,ਜਸਵਿੰਦਰ ਸਿੰਘ ਲਾਲਾ ਖਲੌਰ ਅਤੇ ਕਰਮਜੀਤ ਸਿੰਘ ਹੁਲਕਾ ਦਾ ਜ਼ਿਕਰ ਕਰਦਿਆਂ ਇਸ ਮੁੱਦੇ ਨੂੰ ਇੰਡੀਆ ਨਿਊਜ਼ ਵਲੋਂ ਪ੍ਰਮੁੱਖਤਾ ਨਾਲ ਚੁਕਿਆ ਗਿਆ ਸੀ। Voices Raised In Favor Of Sikandar Singh
ਵਰਕਰ ਆਵਾਜ਼ ਬੁਲੰਦ ਕਰਨ ਲੱਗੇ
ਜਦੋਂ ਇਨਾਂ ਨਾਵਾਂ ਦੀ ਚਰਚਾ ਚੱਲੀ ਹੈ ਉਸ ਤੋਂ ਬਾਅਦ ਹੀ ਪਾਰਟੀ ਦੇ ਪੁਰਾਣੇ ਵਰਕਰ ਜਿਨ੍ਹਾਂ ਨੇ ਕਿ ਵੱਖ ਵੱਖ ਸਮੇਂ ਪੰਜਾਬ ਦੇ ਸਿਸਟਮ ਨੂੰ ਬਦਲਣ ਲਈ ਮੌਜੂਦਾ ਰਵਾਇਤੀ ਪਾਰਟੀਆਂ ਦੇ ਵਿਰੁੱਧ ਧਰਨੇ ਮੁਜ਼ਾਹਰੇ ਕੀਤੇ। ਸ਼ਹਿਰ ਵਿੱਚ ਅਤੇ ਉਹ ਵਰਕਰਾਂ ਵਿੱਚ ਦੂਜੀਆਂ ਰਵਾਇਤੀ ਪਾਰਟੀਆਂ ਤੋਂ ਘੁਸਪੈਠ ਕਰਕੇ ਆਏ ਵਿਅਕਤੀਆਂ ਤੋਂ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਸਬਾ ਬਨੂੰੜ ਅਤੇ ਸ਼ਹਿਰ ਦੇ ਅਣਥੱਕ ਮਿਹਨਤੀ ਵਰਕਰਾਂ ਨੇ ਆਪਣੀ ਆਵਾਜ਼ ਬੁਲੰਦ ਕਰਨ ਲੱਗ ਪਏ ਹਨ। Voices Raised In Favor Of Sikandar Singh
ਘਰ ਘਰ ਜਾਕੇ ਪਾਰਟੀ ਲਈ ਪ੍ਰਚਾਰ ਕੀਤਾ
ਆਮ ਆਦਮੀ ਪਾਰਟੀ ਦੇ ਕਿਉਂ ਕਿ ਉਨ੍ਹਾਂ ਵਰਕਰਾਂ ਨੇ ਪਾਰਟੀ ਦੇ ਔਖੇ ਸਮੇਂ ਵਿੱਚ ਜਦੋਂਕਿ ਪੰਜਾਬ ਵਿੱਚ ਪਾਰਟੀ ਦੇ ਨਿਸ਼ਾਨ (ਝਾੜੂ) ਤੇ ਕੌਂਸਲਰ ਦੀ ਚੋਣ ਲੜਨ ਵਾਸਤੇ ਤਿਆਰ ਨਹੀਂ ਸੀ। ਬਨੂੰੜ ਸ਼ਹਿਰ ਵਿਖੇ ਪਾਰਟੀ ਨੂੰ ਉਜਾਗਰ ਕਰਨ ਵਾਸਤੇ ਕਸਬੇ ਦੀ ਟੀਮ ਵਿਚੋਂ ਸਿਕੰਦਰ ਸਿੰਘ ਬਨੂੰੜ (ਪ੍ਰਭਾਰੀ ਹਲਕਾ ਰਾਜਪੁਰਾ,ਬਲਾਕ ਪ੍ਰਧਾਨ,ਜ਼ਿਲਾ ਮੀਤ ਪ੍ਰਧਾਨ ਮੁਲਾਜ਼ਮ ਵਿੰਗ) ਨੇ ਆਪਣੀ ਟੀਮ ਸਮੇਤ ਵਾਰਡ ਅਨੁਸਾਰ ਘਰ ਘਰ ਜਾਕੇ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਲੜਨ ਲਈ ਪ੍ਰੇਰਿਤ ਕੀਤਾ ਸੀ।
ਪਰ ਉਦੋਂ ਬਹੁਤ ਮੁਸ਼ਕਲ ਨਾਲ 12 ਉਮੀਦਵਾਰਾਂ ਨੇ ਚੋਣ ਲੜਨ ਦੀ ਸਹਿਮਤੀ ਦਿੱਤੀ ਸੀ। ਜਿਸਦੇ ਵਿੱਚੋਂ ਮੌਜੂਦਾ ਸਮੇਂ ਦੀ ਸਰਕਾਰ ਦੇ ਦਬਾਅ ਵਿਚ ਆਕੇ 5 ਉਮੀਦਵਾਰ ਨੇ ਚੋਣ ਨਾ ਲੜਨ ਦਾ ਫੈਸਲਾ ਲਿਆ ਜੋ 7 ਉਮੀਦਵਾਰ ਸਨ ਉਹ ਗਰੀਬ ਪਰਿਵਾਰਾਂ ਵਿਚੋਂ ਸਨ ਜਿਨ੍ਹਾਂ ਨੇ ਕਿ ਉਸ ਸਮੇਂ ਦੀ ਸਰਕਾਰ ਦੇ ਖ਼ਿਲਾਫ਼ ਚੋਣ ਲੜਨ ਦਾ ਫੈਸਲਾ ਕੀਤਾ ਸੀ। Voices Raised In Favor Of Sikandar Singh
“ਮਿਸ਼ਨ ਤੇ ਹਾਂ ਕਮਿਸ਼ਨ ਤੇ ਨਹੀਂ”
ਨਗਰ ਕੌਂਸਲ ਦੀਆਂ ਚੋਣਾਂ ਤੋਂ ਬਾਅਦ ਸਿਕੰਦਰ ਸਿੰਘ ਦੀ ਟੀਮ ਦੀ ਨਿਡਰਤਾ ਨੂੰ ਦੇਖਦਿਆਂ ਰਵਾਇਤੀ ਪਾਰਟੀਆਂ ਦੇ ਉੱਚ ਕੋਟੀ ਦੇ ਆਗੂਆਂ ਵੱਲੋਂ ਸਿਕੰਦਰ ਸਿੰਘ ਅਤੇ ਉਸਦੀ ਟੀਮ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਲਈ ਹੱਥਕੰਡੇ ਅਪਣਾਏ ਗਏ। ਪਰ ਸਿਕੰਦਰ ਸਿੰਘ ਦਾ ਕਹਿਣਾ ਸੀ ਕਿ ਮੈਂ ਤੇ ਮੇਰੀ ਪੂਰੀ ਟੀਮ ਪੰਜਾਬ ਵਿੱਚ “ਮਿਸ਼ਨ ਤੇ ਹਾਂ ਕਮਿਸ਼ਨ ਤੇ ਨਹੀਂ” ਤੇ ਇਹ ਵੀ ਕਿਹਾ ਕਿ ਮੈਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਹਾਂ। Voices Raised In Favor Of Sikandar Singh
ਸਿਕੰਦਰ ਸਿੰਘ ਨੂੰ ਚੇਅਰਮੈਨੀ ਨਾਲ ਨਿਵਾਜਿਆ ਜਾਵੇ
ਸਿਕੰਦਰ ਸਿੰਘ ਪੰਜਾਬ ਸਰਕਾਰ ਵਿਚ 37 ਸਾਲ ਭਲਾਈ ਅਫ਼ਸਰ ਰਹੇ ਹਨ ਤੇ ਅੱਜ ਵੀ ਉਹ ਦਿਨ ਲੋਕ ਭਲਾਈ ਵਿੱਚ ਲੱਗੇ ਹੋਏ ਨੇ ਤੇ ਲੋਕ ਵੀ ਉਨ੍ਹਾਂ ਦੀ ਸੇਵਾ ਤੋਂ ਪ੍ਰਭਾਵਿਤ ਨੇ। ਇਨਾਂ ਗੱਲਾਂ ਕਰਕੇ ਹੀ ਅੱਜ ਇਲਾਕੇ ਦੇ ਲੋਕਾਂ ਵਿੱਚ ਉਨ੍ਹਾਂ ਨੂੰ ਅੱਗੇ ਲਿਆਉਣ ਦੀ ਮੰਗ ਉੱਠੀ ਹੈ। ਬਨੂੰੜ ਕਸਬੇ ਤੇ ਸ਼ਹਿਰ ਦੇ ਵਰਕਰਾਂ ਦੀ ਮੰਗ ਹੈ ਕਿ ਪਾਰਟੀ ਵੱਲੋਂ ਸਿਕੰਦਰ ਸਿੰਘ ਨੂੰ ਮਾਰਕੀਟ ਕਮੇਟੀ ਦੀ ਚੇਅਰਮੈਨੀ ਦੇ ਅਹੁਦੇ ਨਾਲ ਨਿਵਾਜਿਆ ਜਾਵੇ। Voices Raised In Favor Of Sikandar Singh
Also Read :Banur Market Committee ਕਿਸ ਦੇ ਸਿਰ ਸਜੇਗਾ ਮਾਰਕੀਟ ਕਮੇਟੀ ਬਨੂੜ ਦੇ ਚੇਅਰਮੈਨ ਦਾ ਤਾਜ?
Also Read :Sprayed Pesticide In School ਸਿਹਤ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ: ਸਤਨਾਮ ਸਿੰਘ ਸੱਤਾ
Connect With Us : Twitter Facebook