Incident Of Fire Near Banur ਬਨੂੜ ਨੇੜੇ ਭੱਠੇ ਕੋਲ ਲੱਗੀ ਅੱਗ, ਸਰਪੰਚ ਨੇ ਮੌਕੇ ਤੇ ਪਹੁੰਚ ਸੰਭਲੀ ਸਥੀਤੀ

0
257
Incident Of Fire Near Banur

Incident Of Fire Near Banur

ਬਨੂੜ ਨੇੜੇ ਭੱਠੇ ਕੋਲ ਲੱਗੀ ਅੱਗ,ਸਰਪੰਚ ਨੇ ਮੌਕੇ ਤੇ ਪਹੁੰਚ ਸੰਭਲੀ ਸਥੀਤੀ
* ਅੱਗ ਬੁਝਾਉਣ ਲਈ ਸਰਪੰਚ ਨੇ ਦਿਖਾਈ ਹਿੰਮਤ
* ਅੱਗ ਅਗੇ ਵੱਧਦੀ ਇਸ ਤੋਂ ਪਹਿਲਾ ਪਾ ਲਿਆ ਕਾਬੂ
* ਜੰਗਲਾਤ ਵਿਭਾਗ ਦੇ ਦਰੱਖ਼ਤਾਂ ਨੂੰ ਅੱਗ ਨਾਲ ਹੋਣ ਵਾਲਾ ਨੁਕਸਾਨ ਬਚਿਆ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਬਨੂੜ ਨੇੜਲੇ ਪਿੰਡ ਕਰਾਲਾ ਦੇ ਗਰਾਊਂਡ ਦੇ ਨਜ਼ਦੀਕ ਅੱਗ ਲੱਗਣ ਦੀ ਸੂਚਨਾ ਹੈ। ਇਸ ਤੋਂ ਪਹਿਲਾਂ ਕਿ ਅੱਗ ਅੱਗੇ ਭੜਕਦੀ ਪਿੰਡ ਦੇ ਸਰਪੰਚ ਨੇ ਆਪਣੀ ਸੁਝ-ਬੁਝ ਨਾਲ ਸਮੇਂ ਰਹਿੰਦੇ ਕਾਬੂ ਪਾ ਲਿਆ। ਜੇਕਰ ਅੱਗ ਅੱਗੇ ਭੜਕ ਜਾਂਦੀ ਤਾਂ ਕਾਫੀ ਨੁਕਸਾਨ ਹੋਣ ਦਾ ਖ਼ਦਸ਼ਾ ਸੀ। ਅੱਗ ਲੱਗਣ ਦੀ ਘਟਨਾ ਜ਼ੀਰਕਪੁਰ ਪਟਿਆਲਾ ਰੋਡ ਤੇ ਪਿੰਡ ਕਰਾਲਾ ਕੋਲ ਦੇਰ ਰਾਤ ਸਮੇਂ ਵਾਪਰੀ ਹੈ। Incident Of Fire Near Banur

ਸੂਚਨਾ ਮਿਲਦੇ ਹੀ ਸਰਪੰਚ ਗੁਰਦੀਪ ਸਿੰਘ ਮੌਕੇ ਤੇ ਪਹੁੰਚੇ

Incident Of Fire Near Banur

ਪਿੰਡ ਕਰਾਲਾ ਦੇ ਸਰਪੰਚ ਗੁਰਦੀਪ ਸਿੰਘ ਨੇ ਦਸਿਆ ਕਿ ਮੈਨੂੰ ਗਰਾਊਂਡ ਦੇ ਨਜ਼ਦੀਕ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਪਿੰਡ ਕਨੌੜ ਦੇ ਭੱਠੇ ਤੋਂ ਲੈ ਕੇ ਕਰਾਲੇ ਤਕ ਸੜਕ ਦੇ ਨਜ਼ਦੀਕ ਕਿਸੇ ਵਿਅਕਤੀ ਵੱਲੋਂ ਕੂੜੇ ਦੇ ਢੇਰ ਨੂੰ ਅੱਗ ਲਗਾਈ ਗਈ ਸੀ। ਪ੍ਰੰਤੂ ਇਹ ਅੱਗ ਹੌਲੀ ਹੌਲੀ ਵੱਧਦੀ ਇਸ ਕਦਰ ਵਧ ਗਈ ਕਿ ਉਥੇ ਖੜੇ ਜੰਗਲਾਤ ਵਿਭਾਗ ਦੇ ਦਰੱਖ਼ਤਾਂ ਤੱਕ ਵੀ ਅੱਗ ਦੀਆਂ ਲਾਟਾਂ ਪਹੁੰਚਣ ਲੱਗੀਆਂ। ਅੱਗ ਦਾ ਧੂੰਆਂ ਵੇਖ ਕੇ ਮੈਂ ਤੁਰੰਤ ਪਿੰਡ ਦੇ ਵਿਅਕਤੀਆਂ ਨੂੰ ਲੈ ਕੇ ਮੌਕੇ ਤੇ ਪਹੁੰਚੇ ਅਤੇ ਝਾੜੀਆਂ ਦੀ ਮਦਦ ਨਾਲ ਇਸ ਅੱਗ ਤੇ ਕਾਬੂ ਪਾਇਆ। Incident Of Fire Near Banur

ਪਾਣੀ ਦਾ ਟੈਂਕਰ ਮੰਗਾਇਆ ਗਿਆ

Incident Of Fire Near Banur

ਸਰਪੰਚ ਗੁਰਦੀਪ ਸਿੰਘ ਨੇ ਦਸਿਆ ਅੱਗ ਤੇ ਬੇਸ਼ਕ ਕਾਬੂ ਪਾ ਲਿਆ ਗਿਆ ਸੀ ਪਰ ਸਾਨੂੰ ਡਰ ਸੀ ਕਿ ਕਿਤੇ ਅੱਗ ਦੁਬਾਰਾ ਨਾ ਭੜਕ ਜਾਵੇ। ਇਸ ਲਈ ਮੈਂ ਪਿੰਡ ਫੂਨ ਕੀਤਾ ਤੇ ਪਾਣੀ ਦਾ ਟੈਂਕਰ ਮੰਗਾਇਆ ਗਿਆ।ਅੱਗ ਤੇ ਪਾਣੀ ਦਾ ਛਿੜਕਾਅ ਕਰਕੇ ਅੱਗ ਨੂੰ ਬੁਝਾਇਆ ਗਿਆ। ਪਿੰਡ ਦੇ ਪੰਚ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਪੰਚ ਗੁਰਦੀਪ ਸਿੰਘ ਮੌਕੇ ਤੁਰੰਤ ਮੌਕੇ ਤੇ ਪਹੁੰਚੇ ਅਤੇ ਪਹੁੰਚਣਸਾਰ ਹੀ ਅੱਗ ਵਿਚ ਵੜ ਗਏ ਅਤੇ ਝਾੜੀਆਂ ਦੀ ਮੱਦਦ ਨਾਲ ਇਸ ਅੱਗ ਨੂੰ ਬੁਝਾਇਆ।ਪਿੰਡ ਦੇ ਲੋਕ ਸਰਪੰਚ ਗੁਰਦੀਪ ਸਿੰਘ ਦੇ ਕਦਮ ਦੀ ਸਰਾਹਣਾ ਕਰ ਰਹੇ ਹਨ। Incident Of Fire Near Banur

Also Read :Banur Market Committee ਕਿਸ ਦੇ ਸਿਰ ਸਜੇਗਾ ਮਾਰਕੀਟ ਕਮੇਟੀ ਬਨੂੜ ਦੇ ਚੇਅਰਮੈਨ ਦਾ ਤਾਜ?

Also Read :Voices Raised In Favor Of Sikandar Singh ਸਿਕੰਦਰ ਸਿੰਘ ਨੂੰ ਮਾਰਕੀਟ ਕਮੇਟੀ ਦੀ ਚੇਅਰਮੈਨੀ ਦੇ ਅਹੁਦੇ ਨਾਲ ਨਿਵਾਜਣ ਦੀ ਮੰਗ

Connect With Us : Twitter Facebook

 

SHARE