ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਨੂੰ 58 ਲੱਖ ਰੁਪਏ ਦੀ ਖੋਜ ਗ੍ਰਾਂਟ ਮਿਲੀ Goverment Girls Collage Ludhiana

0
232
Goverment Girls Collage Ludhiana

Goverment Girls Collage Ludhiana

ਦਿਨੇਸ਼ ਮੌਦਗਿਲ, ਲੁਧਿਆਣਾ: 

Goverment Girls Collage Ludhiana ਸਰਕਾਰੀ ਕਾਲਜ (ਲੜਕੀਆਂ), ਲੁਧਿਆਣਾ ਦੇ ਬਨਸਪਤੀ ਵਿਗਿਆਨ ਦੇ ਪੋਸਟ ਗ੍ਰੈਜੂਏਟ ਵਿਭਾਗ ਨੂੰ ਭਾਰਤ ਸਰਕਾਰ ਦੇ ਸਾਇੰਸ ਅਤੇ ਤਕਨਾਲੋਜੀ ਵਿਭਾਗ ਵਲੋਂ 58,50,000/- ਰੁਪਏ ਦੀ ਖੋਜ ਗ੍ਰਾਂਟ ਦਿੱਤੀ ਗਈ ਹੈ। ਕਾਲਜ ਦੀ ਪ੍ਰਿੰਸੀਪਲ ਸੁਮਨ ਲਤਾ ਨੇ ਦੱਸਿਆ ਕਿ ਸਰਕਾਰੀ ਕਾਲਜ (ਲੜਕੀਆਂ), ਲੁਧਿਆਣਾ ਉੱਤਰੀ ਭਾਰਤ ਦਾ ਇਕਲੌਤਾ ਸਰਕਾਰੀ ਕਾਲਜ ਹੈ ਜੋ ਕਿਊਰੀ (CURIE) ਪ੍ਰੋਗਰਾਮ ਤਹਿਤ ਵਿੱਤੀ ਸਹਾਇਤਾ ਲਈ ਚੁਣਿਆ ਗਿਆ ਹੈ।

Also Read : ਪੰਜਾਬ ‘ਚ ਕਾਂਗਰਸ ਮਾਫੀਆ ਕਾਰਨ ਹਾਰੀ : ਨਵਜੋਤ ਸਿੱਧੂ

ਹਵਾ, ਪਾਣੀ ਅਤੇ ਮਿੱਟੀ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਹੱਲ ਪ੍ਰਸਤਾਵਿਤ ਕਰੇਗਾ Goverment Girls Collage Ludhiana

ਉਨ੍ਹਾ ਦੱਸਿਆ ਕਿ ਇਹ ਪ੍ਰੋਜੈਕਟ ਲੁਧਿਆਣਾ ਦੇ ਵੱਖ-ਵੱਖ ਹਿੱਸਿਆਂ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਹਵਾ, ਪਾਣੀ ਅਤੇ ਮਿੱਟੀ ਦੇ ਪ੍ਰਦੂਸ਼ਣ ਦੇ ਪੱਧਰਾਂ ਦੀ ਜਾਂਚ ‘ਤੇ ਧਿਆਨ ਕੇਂਦਰਿਤ ਕਰੇਗਾ ਅਤੇ ਪ੍ਰਦੂਸ਼ਣ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਘੱਟ ਕਰਨ ਲਈ ਟਿਕਾਊ ਹੱਲ ਪ੍ਰਸਤਾਵਿਤ ਕਰੇਗਾ।

ਉਨ੍ਹਾਂ ਇਹ ਵੀ ਦੱਸਿਆ ਕਿ ਇਹ ਗ੍ਰਾਂਟ ਵਿਭਾਗ ਵਿੱਚ ਪੋਸਟ ਗ੍ਰੈਜੂਏਟ ਟੀਚਿੰਗ ਅਤੇ ਖੋਜ ਨੂੰ ਵੀ ਮਜ਼ਬੂਤ ​​ਕਰੇਗੀ, ਜਿੱਥੇ ਕਿ ਸਫਲਤਾਪੂਰਵਕ ਐਮ.ਐਸ.ਸੀ। (ਬਾਟਨੀ) ਦਾ ਕੋਰਸ ਚੱਲ ਰਿਹਾ ਹੈ। ਕਾਲਜ ਵਿੱਚ ਕਿਊਰੀ (CURIE) ਪ੍ਰੋਗਰਾਮ ਨੂੰ ਲਾਗੂ ਕਰਨ ਲਈ ਵਿਭਾਗ ਦੇ ਡਾ. ਤਰੁਨਪ੍ਰੀਤ ਸਿੰਘ ਥਿੰਦ ਅਤੇ ਮਿਸ ਰਮਨਜੀਤ ਭੱਟੀ ਕ੍ਰਮਵਾਰ ਨੋਡਲ ਅਤੇ ਕੋ-ਨੋਡਲ ਅਫ਼ਸਰ ਹੋਣਗੇ।

Also Read : ਸਪੀਕਰ ਨੂੰ ਮਿਲੇ ਕਾਂਗਰਸ ਆਗੂ 

Connect With Us : Twitter Facebook youtube

SHARE