ਚੰਡੀਗੜ੍ਹ ਬੁਡੈਲ ਜੇਲ੍ਹ ਨੇੜੇ ਮਿਲਿਆ ਬੰਬ Bomb found near Chandigarh Budail Jail
- ਫੌਜ ਸਮੇਤ ਮੌਕੇ ‘ਤੇ ਮੁਹਾਲੀ ਚੰਡੀਗੜ੍ਹ ਦੇ ਐਸ.ਐਸ.ਪੀ
ਇੰਡੀਆ ਨਿਊਜ਼ ਚੰਡੀਗੜ੍ਹ
Bomb found near Chandigarh Budail Jail ਸ਼ਨੀਵਾਰ ਦੇਰ ਰਾਤ ਚੰਡੀਗੜ੍ਹ ਦੇ ਸੈਕਟਰ-45 ਸਥਿਤ ਬੁੜੈਲ ਜੇਲ ਦੀ ਕੰਧ ਨੇੜੇ ਟਿਫਿਨ ਬੰਬ ਮਿਲਣ ਤੋਂ ਬਾਅਦ ਸ਼ਹਿਰ ‘ਚ ਹੜਕੰਪ ਮਚ ਗਿਆ। ਬੰਬ ਹੋਣ ਦੀ ਸੂਚਨਾ ਮਿਲਦੇ ਹੀ ਐਸਐਸਪੀ ਕੁਲਦੀਪ ਚਾਹਲ ਟੀਮ ਫੋਰਸ ਨਾਲ ਮੌਕੇ ’ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਕੀਤੀ।
ਫਾਇਰ ਵਿਭਾਗ, ਆਪਰੇਸ਼ਨ ਸੈੱਲ ਅਤੇ ਮੁਹਾਲੀ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ। ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੀ ਕੰਧ ਨੇੜੇ ਪੁਲਿਸ ਨੂੰ ਆਰਡੀਐਕਸ ਬੰਬ ਮਿਲਿਆ ਹੈ।
ਚੰਡੀਗੜ੍ਹ ਪੁਲੀਸ ਅਤੇ ਮੁਹਾਲੀ ਪੁਲੀਸ ਨੇ ਜੇਲ੍ਹ ਨੂੰ ਚਾਰੇ ਪਾਸਿਓਂ ਸੀਲ ਕਰ ਦਿੱਤਾ ਹੈ ਅਤੇ ਬੰਬ ਨਿਰੋਧਕ ਦਸਤਾ ਜੇਲ੍ਹ ਦੇ ਚਾਰੇ ਪਾਸੇ ਜਾਂਚ ਕਰ ਰਿਹਾ ਹੈ।
ਐਸਐਸਪੀ ਮੁਹਾਲੀ ਨੇ ਪੁਲੀਸ ਸੁਰੱਖਿਆ ਦੇ ਮੱਦੇਨਜ਼ਰ ਜੇਲ੍ਹ ਦੇ ਆਲੇ-ਦੁਆਲੇ ਦੀਆਂ ਸੜਕਾਂ ਬੰਦ ਕਰ ਦਿੱਤੀਆਂ। ਚੰਡੀ ਮੰਦਰ ਤੋਂ ਵੀ ਫੌਜ ਬੁਲਾ ਲਈ ਗਈ ਹੈ। ਟੀਮ ਦੇ ਆਉਣ ਤੋਂ ਬਾਅਦ ਟਿਫਿਨ ਬੰਬ ਨੂੰ ਨਕਾਰਾ ਕੀਤਾ ਜਾਵੇਗਾ।
ਬੁੜੈਲ ਜੇਲ੍ਹ ਵਿੱਚ ਵੀ ਅਤਿਵਾਦੀ ਬੰਦ ਹਨ। ਆਪਰੇਸ਼ਨ ਸੈੱਲ ਦੀ ਟੀਮ ਸੁਰੱਖਿਆ ਦੇ ਮੱਦੇਨਜ਼ਰ ਇੱਥੇ ਚੈਕਿੰਗ ਕਰ ਰਹੀ ਸੀ, ਇਸ ਦੌਰਾਨ ਪੁਲੀਸ ਨੂੰ ਇੱਥੇ ਟਿਫਿਨ ਬੰਬ ਮਿਲਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬੰਬ ਦੇ ਪਿੱਛੇ ਕਿਸ ਦਾ ਹੱਥ ਹੈ। Bomb found near Chandigarh Budail Jail
Also Read : ਸਪੀਕਰ ਨੂੰ ਮਿਲੇ ਕਾਂਗਰਸ ਆਗੂ
Connect With Us : Twitter Facebook youtube