Relief To The People At Azizpur Toll Plaza ਹੁਣ ਬਨੂੜ ਇਲਾਕੇ ਦੇ ਵਾਹਨ ਬਿਨਾਂ ਟੋਲ ਫੀਸ ਦਿੱਤੇ ਅਜ਼ੀਜ਼ਪੁਰ ਟੋਲ ਪਲਾਜ਼ਾ ‘ਤੋਂ ਗੁਜ਼ਰਨਗੇ

0
560
Relief To The People At Azizpur Toll Plaza

Relief To The People At Azizpur Toll Plaza

ਹੁਣ ਬਨੂੜ ਇਲਾਕੇ ਦੇ ਵਾਹਨ ਬਿਨਾਂ ਟੋਲ ਫੀਸ ਦਿੱਤੇ ਅਜ਼ੀਜ਼ਪੁਰ ਟੋਲ ਪਲਾਜ਼ਾ ‘ਤੋਂ ਗੁਜ਼ਰਨਗੇ
* ਕਿਸਾਨ ਜੱਥੇਬੰਦੀਆਂ ਨੇ ਚੁਕਿਆ ਕਦਮ
* ਅੱਠ ਕਿਲੋਮੀਟਰ ਖੇਤਰ ਦੇ ਵਾਹਨਾ ਨੂੰ ਟੋਲ ਮੁਕਤ ਕਰਨ ‘ਤੇ ਸਹਿਮਤੀ ਬਣੀ
* 18 ਪਿੰਡਾਂ ਦੇ ਲੋਕ ਲੈਣਗੇ ਮੁਫ਼ਤ ਟੋਲ ਦੀ ਸਹੂਲਤ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਅਜ਼ੀਜ਼ਪੁਰ ਟੋਲ ਪਲਾਜ਼ਾ ‘ਤੇ ਬਨੂੜ ਖੇਤਰ ਦੇ ਵਾਹਨਾਂ ਨੂੰ ਟੋਲ ਫਰੀ ਦੀ ਸਹੂਲਤ ਦਿੱਤੀ ਗਈ ਹੈ। ਹੁਣ ਬਨੂੜ ਇਲਾਕੇ ਦੇ ਵਸਨੀਕ ਅਜ਼ੀਜ਼ਪੁਰ ਟੋਲ ਪਲਾਜ਼ਾ ‘ਤੇ ਬਿਨਾਂ ਟੋਲ ਦੇ ਗੱਡੀ ਗੁਜ਼ਾਰ ਸਕਦੇ ਹਨ। ਕਿਸਾਨ ਜੱਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਇਹ ਸਹੂਲਤ ਹਾਸਲ ਕੀਤੀ ਹੈ। Relief To The People At Azizpur Toll Plaza

ਟੋਲ ਕੰਪਨੀ ਦੇ ਅਧਿਕਾਰੀਆਂ ਨਾਲ ਸਮਝੌਤਾ

Relief To The People At Azizpur Toll Plaza

ਬਨੂੜ ਖੇਤਰ ਦੇ ਵਾਹਨਾਂ ਨੂੰ ਟੋਲ ਫਰੀ ਹੋਣ ਦੀ ਸਹੂਲਤ ਦੇਣ ਸਬੰਧੀ ਟੋਲ ਕੰਪਨੀ ਨਾਲ ਸਮਝੌਤਾ ਕੀਤਾ ਗਿਆ ਹੈ। ਸ਼ਾਮ ਨੂੰ ਨੌਜਵਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਕਿਰਪਾਲ ਸਿੰਘ ਸਿਆਓ, ਲਖਵਿੰਦਰ ਸਿੰਘ ਕਰਾਲਾ,ਕਿਸਾਨ ਯੂਨੀਅਨ ਡਕੌਂਦਾ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਜਗਜੀਤ ਸਿੰਘ ਕਰਾਲਾ ਦੀ ਅਗਵਾਈ ਹੇਠ ਟੋਲ ਪਲਾਜ਼ਾ ’ਤੇ ਪੁੱਜੇ ਸਨ।

ਜਦੋਂ ਕਿਸਾਨਾਂ ਨੇ ਇਲਾਕੇ ਦੇ ਵਾਹਨਾਂ ਨੂੰ ਟੋਲ ਫਰੀ ਦੀ ਸਹੂਲਤ ਜਾਰੀ ਕਰਨ ਲਈ ਕਿਹਾ ਤਾਂ ਟੋਲ ਕੰਪਨੀ ਦੇ ਅਧਿਕਾਰੀ ਟਾਲ-ਮਟੋਲ ਕਰਨ ਲੱਗੇ। ਜਦੋਂ ਕਿਸਾਨਾਂ ਨੇ ਟੋਲ ਅਦਾ ਕੀਤੇ ਬਿਨਾਂ ਟੋਲ ਪਲਾਜ਼ਾ ਤੋਂ ਸਾਰੀ ਟਰੈਫਿਕ ਨੂੰ ਲੰਘਾਉਣਾ ਸ਼ੁਰੂ ਕਰ ਦਿੱਤਾ ਤਾਂ ਕੰਪਨੀ ਅਧਿਕਾਰੀ ਗੱਲਬਾਤ ਕਰਨ ਲਈ ਤਿਆਰ ਹੋ ਗਏ। ਇਸ ਤੋਂ ਬਾਅਦ ਟੋਲ ਕੰਪਨੀ ਦੇ ਅਧਿਕਾਰੀਆਂ ਅਤੇ ਕਿਸਾਨਾਂ ਵਿਚਾਲੇ ਹੋਏ ਲਿਖਤੀ ਸਮਝੌਤੇ ਤਹਿਤ ਇਲਾਕੇ ਦੇ ਵਾਹਨਾਂ ਨੂੰ ਟੋਲ ਫਰੀ ਦੀ ਸਹੂਲਤ ਦਿੱਤੀ ਗਈ। Relief To The People At Azizpur Toll Plaza

ਆਧਾਰ ਕਾਰਡ ਅਤੇ ਵਾਹਨ ਦਾ ਨੰਬਰ ਦਰਜ ਕਰਨਾ ਹੋਵੇਗਾ

Relief To The People At Azizpur Toll Plaza

ਲਿਖਤੀ ਸਮਝੌਤੇ ਤਹਿਤ ਇਹ ਫੈਸਲਾ ਕੀਤਾ ਗਿਆ ਕਿ ਟੋਲ ਤੋਂ 8 ਕਿਲੋਮੀਟਰ ਦੇ ਦਾਇਰੇ ਵਿੱਚ ਪੈਂਦੇ ਪਿੰਡਾਂ ਵਿੱਚ ਵਾਹਨਾਂ ਨੂੰ ਟੋਲ ਫਰੀ ਕੀਤਾ ਜਾਵੇਗਾ। ਵਾਹਨ ਚਾਲਕਾਂ ਨੂੰ ਟੋਲ ਸਿਸਟਮ ਵਿੱਚ ਆਪਣਾ ਆਧਾਰ ਕਾਰਡ ਨੰਬਰ ਅਤੇ ਵਾਹਨ ਨੰਬਰ ਦਰਜ ਕਰਨਾ ਹੋਵੇਗਾ। ਇਸ ਤੋਂ ਬਾਅਦ ਵਾਹਨ ਫਾਸਟ ਟੈਗ ਲਾਈਨ ਤੋਂ ਲੰਘੇਗਾ ਪਰ ਜ਼ੀਰੋ ਫਾਸਟ ਟੈਗ ਬੈਲੇਂਸ ਹੋਵੇਗਾ। ਇਹ ਵੀ ਦੱਸਣਾ ਬਣਦਾ ਹੈ ਕਿ ਇਲਾਕੇ ਦੇ ਵਪਾਰਕ ਵਾਹਨਾਂ ਲਈ ਅੱਧਾ ਟੋਲ ਦੀ ਸਹੂਲਤ ਹੋਵੇਗੀ। Relief To The People At Azizpur Toll Plaza

ਇਹ ਪਿੰਡ ਮੁਫਤ ਟੋਲ ਦੀ ਸੂਚੀ ਵਿੱਚ

Relief To The People At Azizpur Toll Plaza

ਅਜ਼ੀਜ਼ਪੁਰ ਟੋਲ ਪਲਾਜ਼ਾ ‘ਤੇ ਬਨੂੜ ਸ਼ਹਿਰ ਦੇ 18 ਪਿੰਡਾਂ ਨੂੰ ਮੁਫ਼ਤ ਟੋਲ ਸਹੂਲਤ ਦਿੱਤੀ ਜਾ ਰਹੀ ਹੈ।18 ਪਿੰਡਾਂ’ਚ ਬਨੂੜ ਸਮੇਤ ਅਜ਼ੀਜ਼ਪੁਰ, ਕਰਾਲਾ, ਕਨੌੜ, ਬਸੀ ਈਸੇਖਾਂ, ਕਰਾਲੀ, ਝੁਰਮਾਜਰਾ, ਰਾਜੋਮਾਜਰਾ, ਸੇਖਨਮਾਜਰਾ, ਕੁਰੜਾ, ਕੁਰੜੀ, ਮਾੜੀ, ਸਿਆਉ, ਪੱਤੋ, ਰਾਮਪੁਰ, ਛੱਤ, ਝੁੰਗੀਆ ਅਤੇ ਨਾਭਾ ਸਾਹਿਬ ਸ਼ਾਮਲ ਹਨ। Relief To The People At Azizpur Toll Plaza

Also Read :Incident Of Fire Near Banur ਬਨੂੜ ਨੇੜੇ ਭੱਠੇ ਕੋਲ ਲੱਗੀ ਅੱਗ, ਸਰਪੰਚ ਨੇ ਮੌਕੇ ਤੇ ਪਹੁੰਚ ਸੰਭਲੀ ਸਥੀਤੀ

Also Read :Voices Raised In Favor Of Sikandar Singh ਸਿਕੰਦਰ ਸਿੰਘ ਨੂੰ ਮਾਰਕੀਟ ਕਮੇਟੀ ਦੀ ਚੇਅਰਮੈਨੀ ਦੇ ਅਹੁਦੇ ਨਾਲ ਨਿਵਾਜਣ ਦੀ ਮੰਗ

Connect With Us : Twitter Facebook

 

SHARE