Villages Will Be Made Smart Villages ‘ਆਪ’ ਦੀ ਵਿਧਾਇਕ ਨੀਨਾ ਮਿੱਤਲ ਦਾ ਐਲਾਨ ਹਲਕੇ ਦੇ ਪੰਜ ਪਿੰਡਾਂ ਨੂੰ ਸਮਾਰਟ ਪਿੰਡ ਬਣਾਇਆ ਜਾਵੇਗਾ

0
255
Villages Will Be Made Smart Villages

Villages Will Be Made Smart Villages

‘ਆਪ’ ਦੀ ਵਿਧਾਇਕ ਨੀਨਾ ਮਿੱਤਲ ਦਾ ਐਲਾਨ ਹਲਕੇ ਦੇ ਪੰਜ ਪਿੰਡਾਂ ਨੂੰ ਸਮਾਰਟ ਪਿੰਡ ਬਣਾਇਆ ਜਾਵੇਗਾ
* ਵਿਧਾਇਕ ਧੰਨਵਾਦ ਦੌਰੇ ਦੌਰਾਨ ਧਰਮਗੜ੍ਹ ਪਹੁੰਚੇ
* ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
* ਚੋਣ, ਦਿੱਲੀ ਮਾਡਲ ਦੇ ਆਧਾਰ ‘ਤੇ ਜਿੱਤੀ ਗਈ ਸੀ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)

ਆਮ ਆਦਮੀ ਪਾਰਟੀ ਦੀ ਜਿਤ ਤੋਂ ਬਾਦ ਵਿਧਾਇਕ ਮੈਡਮ ਨੀਨਾ ਮਿੱਤਲ ਧੰਨਵਾਦੀ ਦੌਰੇ ਦੌਰਾਨ ਧਰਮਗੜ੍ਹ ਪਿੰਡ ਪੁਹੰਚੇ। ਪਵਿੱਤਰ ਸਿੰਘ ਧਰਮਗੜ੍ਹ ਦੀ ਅਗਵਾਈ ਵਿੱਚ ਵੱਡੇ ਇਕੱਠ ਵਲੋਂ ਫੁੱਲਾਂ ਦੀ ਵਰਖਾ ਤੇ ਜਿੰਦਾਬਾਦ ਦੇ ਨਾਰਿਆ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਮੈਡਮ ਨੀਨਾ ਮਿੱਤਲ ਨੇ ਵਿਸ਼ੇਸ਼ ਘੋਸ਼ਣਾ ਕਰਦੇ ਹੋਏ ਦਸਿਆ ਕਿ ਹਲਕਾ ਰਾਜਪੁਰਾ ਦੇ 5 ਪਿੰਡਾ ਨੂੰ ਸਮਾਰਟ ਪਿੰਡ ਬਣਾਈਆ ਜਾਵੇਗਾ। ਜਿਸ ਦੀ ਸ਼ੁਰੂਵਾਤ ਧਰਮਗੜ੍ਹ ਪਿੰਡ ਤੋਂ ਹੋਵੇਗੀ। ਮੈਡਮ ਨੀਨਾ ਮਿੱਤਲ ਦੇ ਐਲਾਨ ਨੂੰ ਲੈਕੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਦੋਰਾਨ ਧਰਮਗੜ ਤੋ ਆਪ ਆਗੁ ਪਵਿਤਰ ਸਿੰਘ,ਚਰਨਜੀਤ ਸਿੰਘ,ਅਮਨਪ੍ਰੀਤ ਸਿੰਘ,ਕਾਕਾ ਸਿੰਘ ਸੰਧੂ,ਸੋਨੀ ਬਾਜਵਾ ਮੋਜੂਦ ਰਹੇ।

ਪਿੰਡ ਵਾਸੀਆਂ ਵੱਲੋਂ ਮੈਡਮ ਨੀਨਾ ਮਿੱਤਲ ਨੂੰ ਸਨਮਾਨਿਤ ਵੀ ਕੀਤਾ ਗਿਆ।  Villages Will Be Made Smart Villages

ਕਾਂਗਰਸੀ ਸੱਚ ਤੋਂ ਅੱਖਾਂ ਬੰਦ ਕਰਕੇ ਬੈਠੇ

Villages Will Be Made Smart Villages

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਦਿੱਲੀ ਫੇਰੀ ਤੇ ਕਾਂਗਰਸ ਪਾਰਟੀ ਦੇ ਆਗੂ ਲਗਾਤਾਰ ਚੋਟ ਰਹੇ ਹਨ। ਪਰ ਕਾਂਗਰਸ ਪਾਰਟੀ ਦੇ ਆਗੂ ਸਿਰਫ ਸੁਰਖੀਆਂ ਵਿੱਚ ਰਹਿਣ ਲਈ ਝੂਠੇ ਬਿਆਨ ਦੇ ਕੇ ਸੱਚ ਤੋਂ ਅੱਖਾਂ ਬੰਦ ਕਰਕੇ ਬੈਠੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਵਾਸੀਆਂ ਦੀ ਤਰਫੋਂ ਦੁਹਰਾਈ ਗਈ ਹੈ। ਜਿਸ ਦਾ ਮੁੱਖ ਕਾਰਨ ਲੋਕਾਂ ਦਾ ਭਰੋਸਾ ਅਤੇ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਹਨ। ਵਿਧਾਇਕ ਨੇ ਕਿਹਾ ਕਿ ਲੋਕ ਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਗਰੇਡਿੰਗ ਦੇ ਆਧਾਰ ‘ਤੇ ਪੰਜਾਬ ਦੇ ਸਕੂਲਾਂ ਨੂੰ ਦਿੱਲੀ ਨਾਲੋਂ ਬਿਹਤਰ ਦੱਸ ਰਹੀ ਹੈ। ਜਦੋਂ ਕਿ ਸੱਚਾਈ ਇਹ ਹੈ ਕਿ ਪੰਜਾਬ ਦੇ ਸਕੂਲਾਂ ਵਿੱਚ ਅਧਿਆਪਕ ਵੀ ਨਹੀਂ ਹਨ। Villages Will Be Made Smart Villages

ਦਿੱਲੀ ਮਾਡਲ ਦੇ ਆਧਾਰ ‘ਤੇ ਚੋਣਾਂ ਜਿੱਤੀਆਂ

Villages Will Be Made Smart Villages

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ‘ਆਪ’ ਨੇ 2022 ਦੀਆਂ ਚੋਣਾਂ ਪੰਜਾਬ ‘ਚ ਦਿੱਲੀ ਮਾਡਲ ਲਾਗੂ ਕਰਨ ਦੇ ਅਧਾਰ ਤੇ ਹੀ ਜਿੱਤੀਆਂ ਹਨ | ਪਾਰਟੀ ਇਸ ਪਾਸੇ ਕੰਮ ਕਰ ਰਹੀ ਹੈ। ਸੀਐਮ ਭਗਵੰਤ ਮਾਨ ਇਸ ਸਬੰਧੀ ਕੰਮ ਕਰ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣਗੇ। ਜਦੋਂ ਦਿੱਲੀ ਦੀ ਤਰਜ਼ ‘ਤੇ ਪੰਜਾਬ ‘ਚ ਸਿੱਖਿਆ ਅਤੇ ਸਿਹਤ ਸਹੂਲਤਾਂ ਮਿਲਣਗੀਆਂ। 

ਆਮ ਆਦਮੀ ਪਾਰਟੀ ਦੀ ਵਿਧਾਇਕਾ ਨੇ ਕਿਹਾ ਕਿ ਸਕੂਲ ਰੰਗ ਰੋਗਨ ਨਾਲ ਸਮਾਰਟ ਨਹੀਂ ਬਣ ਜਾਂਦਾ। ਕਾਂਗਰਸ ਦੇ ਸਾਬਕਾ ਪ੍ਰਧਾਨ ਕਰਮਜੀਤ ਸਿੰਘ ਹੁਲਕਾ ਨੇਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ CM ਭਗਵੰਤ ਮਾਨ ਨੇ 8 ਸਾਲ ਦਿੱਲੀ ‘ਚ ਰਹਿੰਦਿਆਂ ਸਕੂਲਾਂ ਦਾ ਦੌਰਾ ਕਿਉਂ ਨਹੀਂ ਕੀਤਾ। ਸੰਸਦ ਮੈਂਬਰ ਵਜੋਂ ਉਨ੍ਹਾਂ ਸਿਰਫ਼ ਆਪਣੇ ਲੋਕ ਸਭਾ ਹਲਕੇ ਲਈ ਕੰਮ ਕੀਤਾ ਹੈ। ਜੇਕਰ ਉਹ ਉਸ ਸਮੇਂ ਦਿੱਲੀ ਦੇ ਸਕੂਲਾਂ ਅਤੇ ਮੁਹੱਲੇ ਦੇ ਕਲੀਨਿਕਾਂ ਵਿੱਚ ਗਏ ਹੁੰਦੇ ਤਾਂ ਸਿੱਧੂ ਨੇ ”ਆਪਣੇ ਲੋਕ ਸਭਾ ਹਲਕੇ ਤੱਕ ਹੀ ਸੀਮਤ ਰਹਿਣ” ਲਈ ਕਹਿਣਾ ਸੀ। ਆਪ ਆਗੂ ਨੇ ਕਿਹਾ ਕਿ ਕਾਂਗਰਸ ਨੂੰ ਕੋਈ ਮੁੱਦਾ ਨਹੀਂ ਮਿਲ ਰਿਹਾ, ਇਸ ਲਈ ਉਹ ਬੇਲੋੜਾ ਰੌਲਾ ਪਾ ਰਹੇ ਹਨ। ਜਦਕਿ ਕਾਂਗਰਸ ਪਾਰਟੀ ਵਿੱਚ ਅੰਦਰੂਨੀ ਕਲੇਸ਼ ਖਤਮ ਨਹੀਂ ਹੋ ਰਿਹਾ। Villages Will Be Made Smart Villages

Also Read :Relief To The People At Azizpur Toll Plaza ਹੁਣ ਬਨੂੜ ਇਲਾਕੇ ਦੇ ਵਾਹਨ ਬਿਨਾਂ ਟੋਲ ਫੀਸ ਦਿੱਤੇ ਅਜ਼ੀਜ਼ਪੁਰ ਟੋਲ ਪਲਾਜ਼ਾ ‘ਤੋਂ ਗੁਜ਼ਰਨਗੇ

Also Read :Incident Of Fire Near Banur ਬਨੂੜ ਨੇੜੇ ਭੱਠੇ ਕੋਲ ਲੱਗੀ ਅੱਗ, ਸਰਪੰਚ ਨੇ ਮੌਕੇ ਤੇ ਪਹੁੰਚ ਸੰਭਲੀ ਸਥੀਤੀ

Connect With Us : Twitter Facebook

 

SHARE