ਪੰਜਾਬ ‘ਚ ਕਣਕ ਦੀ ਖਰੀਦ ਲਈ ਸੀ.ਸੀ.ਐਲ. ਵਿੱਚ ਮਈ ਦੇ ਅਖੀਰ ਤੱਕ ਵਾਧਾ RBI extends CCL limit for procurement of Punjab wheat till May 31

0
226
RBI extends CCL limit for procurement of Punjab wheat till May 31
RBI extends CCL limit for procurement of Punjab wheat till May 31

ਪੰਜਾਬ ‘ਚ ਕਣਕ ਦੀ ਖਰੀਦ ਲਈ ਸੀ.ਸੀ.ਐਲ. ਵਿੱਚ ਮਈ ਦੇ ਅਖੀਰ ਤੱਕ ਵਾਧਾ RBI extends CCL limit for procurement of Punjab wheat till May 31

  • ਭਾਰਤੀ ਰਿਜ਼ਰਵ ਬੈਂਕ ਵੱਲੋਂ ਪੰਜਾਬ ‘ਚ ਕਣਕ ਦੀ ਖਰੀਦ ਲਈ ਸੀ.ਸੀ.ਐਲ. ਵਿੱਚ ਮਈ ਦੇ ਅਖੀਰ ਤੱਕ ਵਾਧਾ
  • ਮਈ, 2022 ਦੇ ਅਖੀਰ ਤੱਕ ਮਨਜ਼ੂਰ ਕਰਜ਼ਾ ਹੱਦ 28,151.26 ਕਰੋੜ ਰੁਪਏ ਤੱਕ ਵਧਾਈ

ਇੰਡੀਆ ਨਿਊਜ਼ ਚੰਡੀਗੜ :

ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਸੂਬੇ ਵਿਚ ਚੱਲ ਰਹੇ ਕਣਕ ਦੇ ਖਰੀਦ ਸੀਜ਼ਨ ਵਾਸਤੇ ਨਗਦ ਹੱਦ ਕਰਜ਼ਾ (ਸੀ.ਸੀ.ਐਲ.) ਮਈ, 2022 ਦੇ ਅਖੀਰ ਤੱਕ ਵਧਾ ਦਿੱਤੀ ਹੈ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਰ.ਬੀ.ਆਈ. ਨੇ ਮਈ, 2022 ਦੇ ਅਖੀਰ ਤੱਕ 3378.15 ਕਰੋੜ ਰੁਪਏ ਦੀ ਸੀ.ਸੀ.ਐਲ. ਵਧਾਈ ਹੈ। ਇਸ ਵਾਧੇ ਨਾਲ ਅਪਰੈਲ, 2022 ਦੇ ਅਖੀਰ ਤੱਕ ਪਹਿਲਾਂ ਹੀ ਮਨਜ਼ੂਰ ਕੀਤੀ 24,773.11 ਕਰੋੜ ਰੁਪਏ ਦੀ ਸੀ.ਸੀ.ਐਲ. ਹੁਣ ਮਈ 2022 ਦੇ ਅਖੀਰ ਤੱਕ ਲਈ 28,151.26 ਕਰੋੜ ਰੁਪਏ ਹੋ ਗਈ ਹੈ।

RBI extends CCL limit for procurement of Punjab wheat till May 31
RBI extends CCL limit for procurement of Punjab wheat till May 31

ਹਾੜ੍ਹੀ ਮੰਡੀਕਰਨ ਸੀਜ਼ਨ, 2022 ਵਾਸਤੇ ਨਵੇਂ ਖਾਤੇ ਇਕ ਹੇਠ ਕਣਕ ਦੀ ਖਰੀਦ ਵਾਸਤੇ ਮਿਆਦ ਵਿਚ ਕੀਤੇ ਵਾਧੇ ਦਾ ਵਿਸ਼ਾ ਇਸ ਸ਼ਰਤ ਨਾਲ ਜੋੜਿਆ ਗਿਆ ਹੈ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਵੇਗੀ ਕਿ ਐਸ.ਬੀ.ਆਈ. ਵੱਲੋਂ ਫੰਡ ਜਾਰੀ ਕੀਤੇ ਜਾਣਗੇ।

ਇਹ ਫੰਡ ਸਿਰਫ ਉਦੋਂ ਜਾਰੀ ਕੀਤੇ ਜਾਂਦੇ ਹਨ ਜਦੋਂ ਪੰਜਾਬ ਸਰਕਾਰ, ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਤੋਂ ਪ੍ਰਾਪਤ ਭਾਰਤ ਦੇ ਸੰਵਿਧਾਨ ਦੀ ਧਾਰਾ 293 (3) ਦੇ ਅਧੀਨ ਸਹਿਮਤੀ ਪੱਤਰ ਸੌਂਪ ਦਿੰਦੀ ਹੈ ਅਤੇ ਇਹ ਸੂਬਾ ਸਰਕਾਰ ਦੇ ਸਾਰੇ ਅਨਾਜ ਕ੍ਰੈਡਿਟ ਖਾਤੇ ਸਟਾਕ ਕੀਮਤ ਦੇ ਮੁਕੰਮਲ ਭੁਗਤਾਨ ਦੀ ਤਸਦੀਕ ਕਰਨ ਨਾਲ ਜੋੜਿਆ ਗਿਆ ਹੈ। RBI extends CCL limit for procurement of Punjab wheat till May 31

Also Read : ਦਬਾਅ ਵਿੱਚ ਹਨ ਮੁੱਖ ਮੰਤਰੀ ਭਗਵੰਤ ਮਾਨ : ਬਾਜਵਾ

Also Read : ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ

Connect With Us : Twitter Facebook youtube

SHARE